ਨਵੀਂ ਦਿੱਲੀ, ਟੈਕ ਡੈਸਕ : ਆਦਿਤਯ ਬਿਰਲਾ ਸਨ ਲਾਈਫ ਮਿਉਚੁਅਲ ਫੰਡ ਨੇ ਮਲਟੀਕੈਪ ਫੰਡ ਦਾ NFO ਲਾਂਚ ਕੀਤਾ ਹੈ। ਇਸ ’ਚ ਨਿਵੇਸ਼ਕਾਂ ਨੂੰ ਲਾਰਜ ਕੈਪ, ਮਿਡ ਕੈਪ ਤੇ ਸਮਾਲ ਕੈਪ ’ਚ ਇਕਠਿਆਂ ਨਿਵੇਸ਼ ਦਾ ਮੌਕਾ ਮਿਲੇਗਾ, ਕਿਉਂਕਿ ਇਹ NFO ਤਿੰਨਾਂ ਸੇਗਮੈਂਟ ਦੀ ਮਿਲੀ ਜੁਲੀ ਸਕੀਮ ਹੋਵੇਗੀ। ਇਹ NFO 19 ਅਪ੍ਰੈਲ ਤੋਂ ਖੁੱਲ੍ਹੇਗਾ ਜਦਕਿ NFO 3 ਮਈ ਨੂੰ ਬੰਦ ਰਹੇਗਾ। ਇਸ ’ਚ ਘੱਟੋ-ਘੱਟ 500 ਰੁਪਏ ਰਾਹੀਂ ਨਿਵੇਸ਼ ਕੀਤਾ ਜਾ ਸਕਦਾ ਹੈ।

ਅਸਲ ’ਚ, ਮਲਟੀਕੈਪ ਫੰਡ ਇਕ ਅਨੁਸ਼ਾਸਤ ਤੇ ਸਟ੍ਰਕਚਰਡ ਤਰੀਕੇ ਨਾਲ ਤਿੰਨਾਂ ਮਾਰਕਿਟ ਕੈਪ ਸੇਗਮੈਂਟ ’ਚ ਨਿਵੇਸ਼ ਕਰਦਾ ਹੈ। ਘੱਟ ਤੋਂ ਘੱਟ 25 ਫੀਸਦ ਹਰ ਸੇਗਮੈਂਟ ’ਚ ਇਸਦਾ ਨਿਵੇਸ਼ ਹੁੰਦਾ ਹੈ। ਮਲਟੀਕੈਪ, ਨਿਵੇਸ਼ਕਾਂ ਨੂੰ ਇਨ੍ਹਾਂ ਤਿੰਨਾਂ ਮਾਰਕਿਟ ਦੇ ਸੇਗਮੈਂਟ ’ਚ ਨਿਵੇਸ਼ ਦਾ ਮੌਕਾ ਦਿੰਦਾ ਹੈ। ਲਾਰਜ ਕੈਪ ’ਚ ਜਿਥੇ ਸਥਿਰਤਾ ਰਹਿੰਦੀ ਹੈ, ਇਸਦੇ ਨਾਲ ਹੀ ਮਿਡ ਤੇ ਸਮਾਲ ਕੈਪ ’ਚ ਗ੍ਰੋਥ ਦਾ ਮੌਕਾ ਹੁੰਦਾ ਹੈ।


ਕੰਪਨੀ ਦੇ ਐੱਮਡੀ ਤੇ ਸੀਈਓ ਏ ਬਾਲਾਸੁਬਰਾਮਣੀਅਮ ਨੇ ਕਿਹਾ ਕਿ ਲਾਰਜ ਕੈਪ ਕੁਆਲਿਟੀ ਵਾਲੇ ਸ਼ੇਅਰ ਹੁੰਦੇ ਹਨ ਤੇ ਇਹ ਕਿਸੇ ਵੀ ਪੋਰਟਫੋਲੀਓ ’ਚ ਹੋਣਾ ਚਾਹੀਦਾ ਹੈ। ਹਾਲਾਂਕਿ ਮਿਡ ਤੇ ਸਮਾਲ ਕੈਪ ’ਚ ਵੀ ਐਕਸਪੋਜ਼ਰ ਲੈਣਾ ਚਾਹੀਦਾ ਹੈ ਜਿਸ ਨਾਲ ਪੋਰਟਪੋਲੀਓ ’ਚ ਗ੍ਰੋਥ ਹੁੰਦੀ ਰਹੇ।


ਬਾਜ਼ਾਰ ’ਚ ਥੋੜ੍ਹੀ ਜਿਹੀ ਗਿਰਾਵਟ ਦੇ ਨਾਲ ਨਿਵੇਸ਼ਕਾਂ ਨੂੰ ਭਾਰਤ ਦੇ ਲੰਬੇ ਅੰਤਰਾਲ ਦੀ ਮਜ਼ਬੂਤੀ ਪੱਖੋਂ ਵੱਧ ਖਰੀਦਾਰੀ ਦਾ ਮੌਕਾ ਮਿਲੇਗਾ। ਮਲਟੀਕੈਪ NFO ਇਕ ਓਪਨ ਐਂਡਡ ਇਕਵਿਟੀ ਸਕੀਮ ਹੈ। ਇਹ ਸ਼ੇਅਰਾਂ ਦੀ ਚੋਣ ’ਚ ਬੌਟਮ ਅਪ ਅਪ੍ਰੋਚ ਦਾ ਪਾਲਣ ਕਰਦੀ ਹੈ। ਇਕਵਿਟੀ ਫੰਡ ’ਚ ਮਲਟੀਕੈਪ ਫੰਡ ਰਾਹੀਂ ਨਿਵੇਸ਼ਕ ਬਾਜ਼ਾਰ ਦੇ ਤਿੰਨਾਂ ਸੇਗਮੈਂਟ ਦਾ ਲਾਭ ਲੈ ਸਕਦੇ ਹਨ।


ਸਰਕਾਰ ਦੇ ਬਹੁਤ ਸਾਰੇ ਸੁਧਾਰਕ ਪ੍ਰੋਗਰਾਮਾਂ, ਨੀਤੀਆਂ, ਘਟ ਵਿਆਜ ਦਰ, ਬਾਜ਼ਾਰ ’ਚ ਵੱਧ ਲਿਕਵੀਡਿਟੀ, ਰਿਜ਼ਰਵ ਬੈਂਕ ਦੀ ਆਸਾਨ ਮਾਨਿਟਰੀ ਤੇ ਫਿਸਕਲ ਪਾਲਿਸੀ ਆਦਿ ਨਾਲ ਆਤਮ-ਨਿਰਭਰ ਭਾਰਤ ਤੋਂ ਦੇਸ਼ ਦੇ ਵਿਕਾਸ ’ਚ ਮਦਦ ਮਿਲੇਗੀ। ਅਰਥ ਵਿਵਸਥਾ ਦੇ ਰਿਕਵਰੀ ਦੇ ਮਾਹੌਲ ’ਚ ਮਿਡ ਤੇ ਸਮਾਲ ਕੈਪ ਵਧੀਆ ਪ੍ਰਦਰਸ਼ਨ ਕਰਨਗੇ ਤੇ ਇਸ ਸਮੇਂ ਇਕ ਸ਼ਾਨਦਾਰ ਮੁਲਾਂਕਣ ਹੈ, ਜਿਸ ’ਚ ਇਸਦੇ ਵਿਚ ਨਿਵੇਸ਼ ਦੇ ਮੌਕੇ ਬਣ ਰਹੇ ਹਨ।

Posted By: Sunil Thapa