PM Kisan ਜੇਐੱਨਐੱਨ, ਨਵੀਂ ਦਿੱਲੀ : ਕੇਂਦਰ ਸਰਕਾਰ ਹਰ ਵਿੱਤੀ ਸਾਲ 'ਚ ਪਾਤਰ ਕਿਸਾਨਾਂ ਦੇ ਬੈਂਕ ਖਾਤਿਆਂ 'ਚ 6,000 ਰੁਪਏ ਦੀ ਰਾਸ਼ੀ ਪ੍ਰਸਾਰਿਤ ਕਰਦੀ ਹੈ। ਸਰਕਾਰ ਇਹ ਰਕਮ ਪ੍ਰਧਾਨ ਮੰਤਰੀ ਕਿਸਾਨ ਸਮਾਨ ਨਿੱਧੀ ਯੋਜਨਾ ਦੇ ਤਹਿਤ ਕਿਸਾਨਾਂ ਦੇ ਖਾਤਿਆਂ 'ਚ ਭੇਜਦੀ ਹੈ। ਇਸ ਯੋਜਨਾ ਦਾ ਟੀਚਾ ਸਾਡੇ ਦੇਸ਼ ਦੇ ਅੰਨਦਾਤਿਆਂ ਦੀ ਆਮਦਨੀ 'ਚ ਵਾਧਾ ਕਰਨਾ ਹੈ। ਜੇ ਤੁਹਾਡੇ ਹਾਲ 'ਚ ਇਸ ਯੋਜਨਾ ਦਾ ਲਾਭ ਹਾਸਲ ਕਰਨ ਲਈ ਰਜਿਸਟ੍ਰੇਸ਼ਨ ਕਰਵਾਈ ਹੈ ਤੇ ਜਾਨਣਾ ਚਾਹੀਦਾ ਹੈ ਕਿ ਇਸ ਯੋਜਨਾ ਨੂੰ ਲਾਭਕਾਰੀਆਂ ਦੀ ਸੂਚੀ 'ਚ ਤੁਹਡਾ ਨਾਮ ਸ਼ਾਮਲ ਹੈ ਜਾਂ ਨਹੀਂ, ਤਾਂ ਤੁਸੀਂ ਕੁਝ ਸਟੈਪਸ ਨੂੰ ਫੋਲੋ ਕਰਕੇ ਇਸ ਗੱਲ ਦੀ ਜਾਣਕਾਰੀ ਹਾਸਲ ਕਰ ਸਕਦੇ ਹਨ। ਇਸ ਨਾਲ ਜੁੜੀ ਪ੍ਰਕਿਰਿਆ ਬਹੁਤ ਆਸਾਨ ਹੈ।


ਇਸ ਤਰ੍ਹਾਂ ਚੈੱਕ ਕਰ ਸਕਦੇ ਹੋ PM Kisan ਦੇ ਲਾਭਕਾਰੀਆਂ ਦੀ ਸੂਚੀ

- ਸਭ ਤੋਂ ਪਹਿਲਾਂ ਪੀਐੱਮ ਕਿਸਾਨ ਯੋਜਨਾ ਦੀ ਅਧਿਕਾਰਿਕ ਵੈੱਬਸਾਈਟ https://pmkisan.gov.in/ 'ਤੇ ਜਾਓ।

- ਇਸ ਪੋਰਟਲ ਦੇ ਹੋਮਪੇਜ 'ਤੇ ਤੁਹਾਨੂੰ 'Farmers Corner' ਦੀ ਆਪਸ਼ਨ ਮਿਲੇਗੀ।

- 'Farmers Corner' ਸੈਕਸ਼ਨ ਦੇ ਤਹਿਤ ਤੁਹਾਨੂੰ 'Beneficiaries List' ਦੀ ਆਪਸ਼ਨ ਦੇਖਣ ਨੂੰ ਮਿਲੇਗੀ।

- ਹੁਣ ਤੁਹਾਨੂੰ 'Beneficiaries List' ਦੇ ਲਿੰਕ 'ਤੇ ਕਲਿੱਕ ਕਰਨਾ ਪਵੇਗਾ।

- ਇੱਥੇ ਤੁਹਾਨੂੰ ਡਜ੍ਰਾਪ ਡਾਊਨ ਲਿਸਟ ਨਾਲ ਸੂਬੇ, ਜ਼ਿਲ੍ਹੇ, ਉਪ-ਜ਼ਿਲ੍ਹੇ, ਬਲਾਕ ਤੇ ਪਿੰਡ ਨੂੰ ਚੁਣਨਾ ਪਵੇਗਾ।

- ਇਸ ਦੇ ਬਾਅਦ ਹੁਣ 'Get Report' 'ਤੇ ਕਲਿੱਕ ਕਰੋ।

- ਇਸ ਲਿਸਟ 'ਚ ਤੁਸੀਂ ਆਪਣਾ ਨਾਮ ਚੈੱਕ ਕਰੋ।

PM Kisan ਦੇ ਹੈਲਪਲਾਈਨ 'ਤੇ ਇਸ ਕਰ ਸਕਦੇ ਹੋ ਸੰਪਰਕ

ਜੇ ਤੁਸੀਂ PM Kisan Samman Nidhi Yojana ਲਈ ਰਜਿਸਟ੍ਰੇਸ਼ਨ ਕਰਵਾਈ ਹੈ ਤੇ ਤੁਹਾਡਾ ਨਾਮ ਲਾਭਕਾਰੀਆਂ ਦੀ ਸੂਚੀ 'ਚ ਸ਼ਾਮਲ ਨਹੀਂ ਹੈ ਤਾਂ ਇਸ ਯੋਜਨਾ ਨਾਲ ਜੁੜੇ ਹੈਲਪਲਾਈਨ ਨੰਬਰ 'ਤੇ ਕਾਲ ਕਰ ਸਕਦੇ ਹੋ। PM Kisan ਪੋਰਟਲ ਅਨੁਸਾਰ ਇਸ ਤਰ੍ਹਾਂ ਦੀ ਸਥਿਤੀ 'ਚ ਤੁਹਾਨੂੰ ਟੈਲੀਫੋਨ ਨੰਬਰ 011-24300606 'ਤੇ ਕਾਲ ਕਰਨੀ ਪਵੇਗੀ।

Posted By: Sarabjeet Kaur