ਨਵੀਂ ਦਿੱਲੀ : ਕੇਂਦਰ ਸਰਕਾਰ ਨੇ ਨਵੇਂ ਸਾਲ ’ਚ ਪੈਨਸ਼ਨਰਾਂ ਨੂੰ ਵੱਡੀ ਰਾਹਤ ਦਿੱਤੀ ਹੈ। ਹੁਣ ਪੈਨਸ਼ਨਰਾਂ ਨੂੰ ਪੈਨਸ਼ਨ ਪੇਮੈਂਟ ਆਰਡਰ ਪੀਪੀਓ ਲਈ ਇਧਰ ਉਧਰ ਭਟਕਣਾ ਨਹੀਂ ਪਵੇਗਾ। ਏਨਾ ਹੀ ਨਹੀਂ ਲੋੜ ਪੈਣ ’ਤੇ ਖੁਦ ਇਕ ਕਲਿੱਕ ’ਤੇ ਪੈਨਸ਼ਨਰ ਪੀਪੀਓ ਦਾ ਪ੍ਰਿੰਟ ਲੈ ਸਕਣਗੇ। ਲਾਕਡਾਊਨ ਦੌਰਾਨ ਪੈਨਸ਼ਨਰ ਨੂੰ ਪੀਪੀਓ ਨੂੰ ਲੈ ਕੇ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਸੀ। ਇਸੇ ਪਰੇਸ਼ਾਨੀ ਨੂੰ ਦੂਰ ਕਰਨ ਲਈ ਕੇਂਦਰ ਸਰਕਾਰ ਨੇ ਪੀਪੀਓ PPO ਨੂੰ ਇਲੈਕਟ੍ਰਾਨਿਕ ਕਰਨ ਦਾ ਕਦਮ ਚੁੱਕਿਆ ਹੈ। ਲੇਬਲ, ਲੋਕ ਸ਼ਿਕਾਇਤ ਅਤੇ ਪੈਨਸ਼ਨ ਮੰਤਰੀ ਡਾ. ਜਿਤੇਂਦਰ ਸਿੰਘ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਪੈਨਸ਼ਨ ਵਿਭਾਗ ਸੀਨੀਅਰ ਸਿਟੀਜ਼ਨਾਂ ਦੀ ਾਂ ਸ਼ਿਕਾਇਤਾਂ ਸੁਣਨ ਦਾ ਪਾਬੰਦ ਹੈ। ਉਨ੍ਹਾਂ ਦੀ ਸ਼ਿਕਾਇਤ ਸੀ ਕਿ ਪੀਪੀਓ ਦੀ ਅਸਲ ਕਾਪੀ ਅਕਸਰ ਗਗਲਤ ਥਾਂ ’ਤੇ ਰੱਖ ਦਿੱਤੀ ਜਾਂਦੀ ਹੈ। ਅਜਿਹੀ ਸਥਿਤੀ ਵਿਚ ਪੈਨਸ਼ਨਰਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨ ਪੈਂਦਾ ਹੈ। ਉਨ੍ਹਾਂ ਕਿਹਾ ਕਿ ਇਸੇ ਨੂੰ ਧਿਆਨ ਵਿਚ ਰੱਖਦਿਆਂ ਕੇਂਦਰ ਸਰਕਾਰ ਨੇ ਇਹ ਅਹਿਮ ਫੈਸਲਾ ਲਿਆ ਹੈ। ਹੁਣ ਇਲੈਕਟ੍ਰਾਨਿਕ ਪੀਪੀਓ ਜ਼ਰੀਏ ਪੈਨਸ਼ਨਰਾਂ ਕੋਈ ਪਰੇਸ਼ਾਨੀ ਨਹੀਂ ਆਵੇਗੀ।

ਕੇਂਦਰ ਸਰਕਾਰ ਦੀ ਇਸ ਪਹਿਲ ਤੋਂ ਬਾਅਦ ਹੁਣ ਪੈਨਸ਼ਨਰ ਵੈਲਫੇਅਰ ਵਿਭਾਗ ਨੇ ਡਿਜੀ ਲਾਕਰ ਨਾਲ ਸੀਜੀਏ ਦੇ ਪੀਐਫਐਮਐਸ PFMS ਐਪਲੀਕੇਸ਼ਨ ਜ਼ਰੀਏ ਜਨਰੇਟੇਡ ਇਲੈਕਟ੍ਰਾਨਿਕ ਪੀਪੀਓ ਨੂੰ ਜੋੜਨ ਦਾ ਫੈਸਲਾ ਲਿਆ ਹੈ। ਹੁਣ ਪੈਨਸ਼ਨਰ ਡਿਜੀ ਲਾਕਰ Digi Locker ਖਾਤੇ ਨਾਲ ਪੀਪੀਓ ਦਾ ਨਵਾਂ ਅਤੇ ਤਤਕਾਲ ਪ੍ਰਿੰਟਆਊਟ ਲੈ ਸਕਦੇ ਹਨ।

ਵਿਭਾਗ ਨੇ ਇਨ੍ਹਾਂ ਪ੍ਰੇਸ਼ਾਨੀਆਂ ਦੇ ਮੱਦੇਨਜ਼ਰ ਸੇਵਾਮੁਕਤ ਹੋਏ ਕਰਮਚਾਰੀਆਂ ਦੇ ਜੀਵਨ ਨੂੰ ਆਸਾਨ ਬਣਾਉਣ ਲਈ ਜਨਤਕ ਵਿੱਤ ਪ੍ਰਬੰਧ ਪ੍ਰਣਾਲੀ (ਪੀਐੱਫਐੱਮਸੀ) ਰਾਹੀਂ ਤਿਆਰ ਕੀਤੇ ਗਏ ਇਲੈਕਟ੍ਰਾਨਿਕ ਪੈਨਸ਼ਨ ਭੁਗਤਾਨ ਆਦੇਸ਼ (ਈ-ਪੀਪੀਓ) ਨੂੰ ਡਿਜੀਲਾਕਰ ਦੇ ਨਾਲ ਇਕੱਠਾ ਕਰਨ ਦਾ ਫ਼ੈਸਲਾ ਲਿਆ ਹੈ। ਇਸ ਸੁਵਿਧਾ ਦੀ ਮਦਦ ਨਾਲ ਪੈਨਸ਼ਨਰਜ਼ ਆਪਣੇ ਪੀਪੀਓ ਨੂੰ ਡਿਜੀਲਾਕਰ 'ਚ ਸਟੋਰ ਕਰ ਸਕਣਗੇ ਅਤੇ ਜਦੋਂ ਚਾਹੇ ਪੀਪੀਓ ਦਾ ਪ੍ਰਿੰਟ-ਆਊਟ ਕਢਵਾ ਸਕਣਗੇ। ਇਸਦੀ ਮਦਦ ਨਾਲ ਪੈਨਸ਼ਨਰਜ਼ ਦੇ ਪੀਪੀਓ ਦਾ ਸਥਾਈ ਰਿਕਾਰਡ ਡਿਜੀਲਾਕਰ 'ਚ ਰਹੇਗਾ। ਨਵੇਂ ਪੈਨਸ਼ਨਰਜ਼ ਤਕ ਪੀਪੀਓ ਪਹੁੰਚਣ 'ਚ ਹੋਣ ਵਾਲੀ ਦੇਰੀ ਦੀ ਸਮੱਸਿਆ ਤੋਂ ਛੁਟਕਾਰਾ ਮਿਲੇਗਾ ਅਤੇ ਪੀਪੀਓ ਦੀ ਹਾਰਡ ਕਾਪੀ ਦੇਣ ਦੀ ਜ਼ਰੂਰਤ ਸਮਾਪਤ ਹੋਵੇਗੀ।

DigiLocker ਇਕ ਡਿਜੀਟਲ ਡਾਕੂਮੈਂਟ ਵਾਲੇਟ ਹੈ। ਇਸ 'ਚ ਮਹੱਤਵਪੂਰਨ ਦਸਤਾਵੇਜਾਂ ਦੀ ਡਿਜੀਟਲ ਕਾਪੀ ਸਟੋਰ ਕਰ ਕੇ ਕਿਤੇ ਵੀ ਐਕਸਸ ਕੀਤੀ ਜਾ ਸਕਦੀ ਹੈ। ਮੰਤਰਾਲੇ ਦੇ ਅਨੁਸਾਰ, ਈ-ਪੀਪੀਓ ਦੀ ਸੁਵਿਧਾ ਨੂੰ ਭਵਿੱਖੀ ਸਾਫਟਵੇਅਰ ਦੇ ਨਾਲ ਕ੍ਰੀਏਟ ਕੀਤਾ ਗਿਆ ਹੈ। ਭਵਿੱਖੀ ਸਾਫਟਵੇਅਰ ਪੈਨਸ਼ਨਰਜ਼ ਲਈ ਪੈਨਸ਼ਨ ਪ੍ਰੋਸੈਸਿੰਗ ਸ਼ੁਰੂ ਹੋਣ ਤੋਂ ਲੈ ਕੇ ਪ੍ਰਕਿਰਿਆ ਖ਼ਤਮ ਹੋਣ ਤਕ ਲਈ ਇੱਕ ਸਿੰਗਲ ਵਿੰਡੋ ਪਲੇਟਫਾਰਮ ਹੈ। ਇਹ ਸਾਫਟਵੇਅਰ ਸੇਵਾਮੁਕਤ ਹੋਣ ਵਾਲੇ ਕਰਮਚਾਰੀਆਂ ਨੂੰ ਉਨ੍ਹਾਂ ਦੇ ਡਿਜੀਲਾਕਰ ਨੂੰ ਭਵਿੱਖੀ ਅਕਾਊਂਟ ਤੋਂ ਲਿੰਕ ਕਰਨ ਅਤੇ ਈ-ਪੀਪੀਓ ਹਾਸਲ ਕਰਨ ਦਾ ਆਪਸ਼ਨ ਪ੍ਰਦਾਨ ਕਰੇਗਾ।

Posted By: Tejinder Thind