ਜੇਐੱਨਐੱਨ, ਨਵੀਂ ਦਿੱਲੀ : ਅਗਸਤ ਦੇ ਪਹਿਲੇ ਹਫਤੇ ’ਚ ਦੋ ਕੰਪਨੀਆਂ ਦੇ ਆਈਪੀਓ ਕਮਾਈ ਦਾ ਮੌਕਾ ਦੇਵੇਗਾ। ਇਨ੍ਹਾਂ ’ਚ ਐਕਸਰੋ ਟਾਈਲਸ ਨੇ ਕਿਹਾ ਹੈ ਕਿ ਉਸ ਨੇ ਆਪਣੇ ਆਈਪੀਓ ਤਹਿਤ ਸ਼ੇਅਰ ਵਿਕਰੀ ਲਈ ਕੀਮਤ ਦਾ ਦਾਇਰਾ 118-120 ਰੁਪਏ ਪ੍ਰਤੀ ਸ਼ੇਅਰ ਤੈਅ ਕੀਤਾ ਹੈ। ਗੁਜਰਾਤ ਸਥਿਤ ਐਕਸਰੋ ਟਾਈਲਸ ਨੇ ਵੀਡੀਓ ਕਾਨਫਰੰਸ ਦੇ ਜ਼ਰੀਏ ਆਯੋਜਿਤ ਇਕ ਸਮੇਲਨ ’ਚ ਦੱਸਿਆ ਹੈ ਕਿ ਤਿੰਨ ਦਿਵਸ ਆਈਪੀਓ ਚਾਰ ਅਗਸਤ ਨੂੰ ਖੁਲ੍ਹੇਗਾ ਤੇ ਛੇ ਅਗਸਤ ਨੂੰ ਬੰਦ ਹੋਵੇਗਾ।

ਆਈਪੀਓ ਤਹਿਤ ਕੁੱਲ 1,342,4000 ਇਕਵਿਟੀ ਸ਼ੇਅਰਾਂ ਦੀ ਪੇਸ਼ਕਸ਼ ਕੀਤੀ ਜਾਵੇਗੀ, ਜਿਸ ’ਚ 1,11,86,000 ਇਕਵਿਟੀ ਸ਼ੇਅਰਾਂ ਦੀ ਤਾਜ਼ਾ ਪੇਸ਼ਕਸ਼ ਤੇ 22,38,000 ਇਕਵਿਟੀ ਸ਼ੇਅਰਾਂ ਦੀ ਵਿਕਰੀ ਪੇਸ਼ਕਸ਼ ਸ਼ਾਮਲ ਹੈ। ਕੰਪਨੀ ਨੂੰ ਆਈਪੀਓ ਨਾਲ ਕੀਮਤ ਦਰ 161.08 ਕਰੋੜ ਰੁਪਏ ਮਿਲਣਗੇ।

KFC ਤੇ Pizza Hut ਦੀ ਫ੍ਰੈਂਚਾਇਜ਼ੀ Devyani International

ਇਸ ਵਿਚਕਾਰ KFC ਤੇ Pizza Hut ਦੀ ਫ੍ਰੈਂਚਾਇਜ਼ੀ Devyani International ਨੇ ਆਪਣੇ 1,838 ਕਰੋੜ ਰੁਪਏ ਦੇ ਆਈਪੀਓ ਤਹਿਤ ਕੀਮਤ ਦਾ ਦਾਇਰਾ 86-90 ਰੁਪਏ ਪ੍ਰਤੀ ਸ਼ੇਅਰ ਤੈਅ ਕੀਤਾ ਹੈ।

Posted By: Sarabjeet Kaur