Business news ਜੇਐੱਨਐੱਨ, ਨਵੀਂ ਦਿੱਲੀ : ਅਗਲੇ ਮਹੀਨੇ ਦੀ ਪਹਿਲੀ ਤਰੀਕ (ਭਾਵ) 1 ਦਸੰਬਰ 2020 ਤੋਂ ਕਈ ਨਿਯਮ ਬਦਲ ਜਾਣਗੇ ਜਿਨ੍ਹਾਂ ਦਾ ਪ੍ਰਭਾਵ ਸਿੱਧੇ ਤੌਰ 'ਤੇ ਲੋਕਾਂ ਦੇ ਰੋਜ਼ਮਰਾ ਦੀ ਜ਼ਿੰਦਗੀ 'ਤੋ ਹੋਣ ਵਾਲੀ ਹੈ। ਇਸ 'ਚ ਰੇਲਵੇ ਤੋਂ ਲੈ ਕੇ ਗੈਸ ਸਿਲੰਡਰ ਤਕ ਨਾਲ ਜੁੜੇ ਬਦਲਾਅ ਹਨ। ਜਾਣੋ ਕੀ ਹੋਣਗੇ ਬਦਲਾਅ...


1 LPG ਦੀ ਕੀਮਤਾਂ 'ਚ ਸੋਧ

ਹਰ ਮਹੀਨੇ ਦੀ ਪਹਿਲੀ ਤਰੀਕ ਨੂੰ LPG ਗੈਸ ਸਿਲੰਡਰ ਦੀਆਂ ਕੀਮਤਾਂ ਦੀ ਸਮੀਖਿਆ ਕੀਤੀ ਜਾਂਦੀ ਹੈ। ਇਸ ਦੇ ਬਾਅਦ ਕੀਮਤਾਂ 'ਚ ਬਦਲਾਅ ਨੂੰ ਲੈ ਕੇ ਫੈਸਲਾ ਕੀਤਾ ਜਾਂਦਾ ਹੈ। 1 ਦਸੰਬਰ 2020 ਤੋਂ ਕੁਕਿੰਗ ਗੈਸ ਦੀਆਂ ਕੀਮਤਾਂ 'ਚ ਬਦਲਾਅ ਹੋਣ ਜਾ ਰਿਹਾ ਹੈ।

2 ਚੱਲਣਗੀਆਂ ਕਈ ਨਵੀਂ ਟਰੇਨਾਂ

1 ਦਸੰਬਰ 2020 ਤੋਂ ਭਾਰਤੀ ਰੇਲਵੇ ਕਈ ਨਵੀਆਂ ਟਰੇਨਾਂ ਦਾ ਸੰਚਾਲਨ ਕਰਨ ਜਾ ਰਹੀ ਹੈ। ਕੋਰੋਨਾ ਕਾਲ ਦੌਰਾਨ ਕਈ ਵਾਰ ਨਵੀਆਂ ਸਪੈਸ਼ਲ ਟਰੇਨਾਂ ਚਲਾਈਆਂ ਜਾ ਰਹੀਆਂ ਹਨ। ਕਈ ਟਰੇਨਾਂ ਝੇਲਮ ਐਕਸਪ੍ਰੈੱਸ ਤੇ ਪੰਜਾਬ ਮੇਲ ਵੀ ਸ਼ਾਮਲ ਹਨ। ਇਹ ਦੋਵੇਂ ਹੀ ਟਰੇਨਾਂ ਨਾਰਮਲ ਕੈਟੇਗਰੀ 'ਚ ਚਲਾਈਆਂ ਜਾਣਗੀਆਂ। ਇਸ ਦੇ ਇਲਾਵਾ 01077,78 ਪੁਣੇ, ਜੰਮੂ, ਝੇਲਮ ਸਪੈਸ਼ਲ ਤੇ 02137,38 ਮੁੰਬਈ ਫਿਰੋਜ਼ਪੁਰ ਪੰਜਾਬ ਮੇਲ ਸਪੈਸ਼ਲ ਦਾ ਸੰਚਾਲਨ ਹਰ ਦਿਨ ਕੀਤਾ ਜਾਵੇਗਾ।


3 ਬੈਂਕ ਕਰੇਗਾ ਇਹ ਬਦਲਾਅ

ਪੈਸਿਆਂ ਦੇ ਲੈਣ-ਦੇਣ ਨਾਲ ਜੁੜੇ ਇਕ ਅਹਿਮ ਨਿਯਮ ਨੂੰ ਲੈ ਕੇ ਬੈਂਕ 'ਚ ਬਦਲਾਅ ਹੋਣ ਜਾ ਰਹੇ ਹਨ। ਇਸ ਦੇ ਲਈ ਅਕਤੂਬਰ 'ਚ ਹੀ ਭਾਰਤੀ ਰਿਜ਼ਰਰਵ ਬੈਂਕ ਨੇ ਐਲਾਨ ਕਰ ਦਿੱਤਾ ਸੀ। ਇਸ ਅਨੁਸਾਰ ਰੀਅਲ ਟਾਈਮ ਗ੍ਰੈਸ ਸੈਟਲਮੈਂਟ ਵਿਵਸਥਾ ਨੂੰ ਦਸੰਬਰ ਦੀ ਪਹਿਲੀ ਤਰੀਕ ਤੋਂ 24 ਘੰਟੇ ਤੇ ਹਫ਼ਤੇ ਦੇ 7 ਦਿਨ ਚਾਲੋ ਰੱਖਿਆ ਜਾਵੇਗਾ।


4 ਬੀਮੇ ਦੀ ਕਿਸ਼ਤ ਭਰਨ 'ਚ ਹੋਵੇਗੀ ਆਸਾਨੀ

ਹੁਣ ਬੀਮਾ ਕਰਵਾਉਣ ਦੇ 5 ਸਾਲ ਬਾਅਦ ਪ੍ਰੀਮੀਅਮ ਦੀ ਰਕਮ ਨੂੰ 50 ਫੀਸਦ ਤਕ ਘੱਟ ਕੀਤਾ ਦਾ ਸਕੇਗਾ ਜਿਸ ਦਾ ਮਤਲਬ ਹੈ ਕਿ ਇੰਸ਼ੋਰੈਂਸ ਕਰਵਾਉਣ ਵਾਲੇ ਆਪਣੀ ਪਾਲਿਸੀ ਨੂੰ ਅੱਧੀ ਕਿਸ਼ਤ ਦੇ ਨਾਲ ਜਾਰੀ ਰੱਖ ਸਕਣਗੇ।

Posted By: Sarabjeet Kaur