ਜੇਐੱਨਐੱਨ, ਨਵੀਂ ਦਿੱਲੀ : ਅਗਲੇ ਮਹੀਨੇ ਯਾਨੀ ਅਗਸਤ 'ਚ ਕਈ ਸਾਰੀਆਂ ਤਬਦੀਲੀਆਂ ਹੋਣ ਜਾ ਰਹੀਆਂ ਹਨ। ਇਹ ਤਬਦੀਲੀਆਂ ਤੁਹਾਨੂੰ ਆਰਥਿਕ ਰੂਪ ਨਾਲ ਪ੍ਰਭਾਵਿਤ ਕਰ ਸਕਦੀਆਂ ਹਨ। ਇਸ ਲਈ ਇਨ੍ਹਾਂ ਬਾਰੇ ਤੁਹਾਨੂੰ ਜਾਣਨਾ ਜ਼ਰੂਰੀ ਹੈ। ਇਕ ਅਗਸਤ ਤੋਂ ਹੋਣ ਵਾਲੀਆਂ ਇਹ ਤਬਦੀਲੀਆਂ ਕੁਝ ਕੁਝ ਸਮਾਂ ਸੀਮਾਵਾਂ ਤੇ ਕੁਝ ਨਿਯਮਾਂ ਨਾਲ ਜੁੜੀਆਂ ਹਨ।

ਰਸੋਈ ਗੈਸ ਸਿਲੰਡਰ ਦੀ ਕੀਮਤ

ਰਸੋਈ ਗੈਸ ਸਿਲੰਡਰ ਦੀ ਕੀਮਤ 'ਚ ਇਕ ਅਗਸਤ ਤੋਂ ਤਬਦੀਲੀ ਹੋਵੇਗੀ। ਪਿਛਲੇ ਦੋ ਮਹੀਨਿਆਂ 'ਚ ਲਗਾਤਾਰ ਰਸੋਈ ਗੈਸ ਸਿਲੰਡਰ ਦੀ ਕੀਮਤ 'ਚ ਵਾਧਾ ਹੋਇਆ ਹੈ। ਅਗਸਤ ਮਹੀਨੇ 'ਚ ਗਾਹਕਾਂ ਨੂੰ ਰਸੋਈ ਗੈਸ ਸਿਲੰਡਰ ਦੇ ਜ਼ਿਆਦਾ ਪੈਸੇ ਦੇਣਗੇ ਜਾਂ ਘੱਟ, ਇਹ ਇਕ ਅਗਸਤ ਨੂੰ ਹੀ ਪਤਾ ਲੱਗੇਗਾ ਕਿਉਂਕਿ ਦੇਸ਼ ਦੀਆਂ ਤੇਲ ਮਾਰਕੀਟਿੰਗ ਕੰਪਨੀਆਂ ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਐੱਲਪੀਜੀ ਸਿਲੰਡਰ ਦੀਆਂ ਕੀਮਤਾਂ 'ਚ ਤਬਦੀਲੀ ਕਰਦੀਆਂ ਹਨ।

ਸੁਕੰਨਿਆ ਸਮ੍ਰਿਧੀ ਯੋਜਨਾ

ਡਾਕ ਵਿਭਾਗ ਨੇ ਲਾਕਡਾਊਨ ਨੂੰ ਦੇਖਦਿਆਂ ਸੁਕੰਨਿਆ ਸਮ੍ਰਿਧੀ ਯੋਜਨਾ ਦੇ ਗਾਹਕਾਂ ਨੂੰ ਇਕ ਸਹੂਲਤ ਦਿੱਤੀ ਸੀ। ਡਾਕ ਵਿਭਾਗ ਨੇ 25 ਜੂਨ, 2020 ਤੋਂ 30 ਜੂਨ, 2020 ਦੌਰਾਨ ਲਾਕਡਾਊਨ ਮਿਆਦ 'ਚ 10 ਸਾਲ ਦੀ ਉਮਰ ਪੂਰੀ ਕਰ ਚੁੱਕੀਆਂ ਲੜਕੀਆਂ ਦਾ ਐੱਸਐੱਸਵਾਈ ਅਕਾਊਂਟ ਖੋਲ੍ਹਣ ਲਈ 31 ਜੁਲਾਈ, 2020 ਤਕ ਛੋਟ ਦਿੱਤੀ ਸੀ। ਇਸ ਯੋਜਨਾ 'ਚ ਬੇਟੀ ਦੀ 10 ਸਾਲ ਦੀ ਉਮਰ ਦੇ ਅੰਦਰ ਹੀ ਖਾਤਾ ਖੁਲ੍ਹਵਾਉਣਾ ਹੁੰਦਾ ਹੈ।

ਆਰਬੀਐੱਲ ਬੈਂਕਾਂ ਦੀਆਂ ਵੱਖ-ਵੱਖ ਫ਼ੀਸਾਂ 'ਚ ਤਬਦੀਲੀ

ਇਕ ਅਗਸਤ, 2020 ਤੋਂ ਆਰਬੀਐੱਲ ਬੈਂਕਾਂ ਦੇ ਵੱਖ-ਵੱਖ ਖ਼ਰਚਿਆਂ 'ਚ ਤਬਦੀਲੀਆਂ ਹੋਣ ਜਾ ਰਹੀਆਂ ਹਨ। ਬੈਂਕ ਵੈੱਬਸਾਈਟ ਅਨੁਸਾਰ ਇਕ ਅਗਸਤ ਤੋਂ ਗੁਆਚੇ ਹੋਏ ਜਾਂ ਨੁਕਸਾਨੇ ਗਏ ਡੈਬਿਟ ਕਾਰਡਾਂ ਨੂੰ ਦੁਬਾਰਾ ਬਣਾਉਣ ਲਈ 200 ਰੁਪਏ ਫ਼ੀਸ ਲੱਗੇਗੀ। ਉਥੇ ਹੀ ਟਾਈਟੇਨੀਅਮ ਡੈਬਿਟ ਕਾਰਡ ਦੁਬਾਰਾ ਬਣਾਉਣ ਲਈ 250 ਰੁਪਏ ਲੱਗਣਗੇ। ਇਸ ਕਾਰਡ ਦੀ ਸਾਲਾਨਾ ਫ਼ੀਸ 250 ਰੁਪਏ ਹੀ ਹੋਵੇਗੀ। ਇਸ ਤੋਂ ਇਲਾਵਾ ਇਕ ਅਗਸਤ ਤੋਂ ਗ਼ੈਰ ਆਰਬੀਐੱਲ ਬੈਂਕ ਏਟੀਐੱਮ ਤੋਂ ਮੁਫ਼ਤ ਲੈਣ-ਦੇਣ ਦੇ ਭੁਗਤਾਨ ਦਾ ਤਰੀਕਾ ਵੀ ਬਦਲ ਜਾਵੇਗੀ।

ਈ-ਕਾਮਰਸ ਕੰਪਨੀਆਂ ਲਈ ਨਵਾਂ ਨਿਯਮ

ਸਰਕਾਰ ਨੇ ਆਦੇਸ਼ ਜਾਰੀ ਕੀਤਾ ਹੈ ਕਿ ਇਕ ਅਗਸਤ ਤੋਂ ਸਾਰੀਆਂ ਈ-ਕਾਮਰਸ ਕੰਪਨੀਆਂ ਨੂੰ ਆਪਣੀ ਵੈੱਬਸਾਈਟ 'ਤੇ ਵਿਕਣ ਵਾਲੇ ਉਤਪਾਦ ਕਿਸ ਦੇਸ਼ 'ਚ ਬਣੇ ਹਨ, ਇਸ ਦੀ ਜਾਣਕਾਰੀ ਦੇਣੀ ਹੋਵੇਗੀ।

ਪੀਐੱਮ ਕਿਸਾਨ ਯੋਜਨਾ ਦੀ ਦੂਸਰੀ ਕਿਸ਼ਤ

ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਤਹਿਤ ਦੇਸ਼ ਦੇ ਯੋਗ ਕਿਸਾਨਾਂ ਦੇ ਖਾਤਿਆਂ 'ਚ 2-2 ਹਜ਼ਾਰ ਰੁਪਏ ਦੀ ਕਿਸ਼ਤ ਜਮ੍ਹਾਂ ਕੀਤੀ ਜਾਂਦੀ ਹੈ। ਇਸ ਤਰ੍ਹਾਂ ਇਕ ਸਾਲ 'ਚ ਕੁੱਲ 6,000 ਰੁਪਏ ਜਮ੍ਹਾਂ ਕਰਵਾਏ ਜਾਂਦੇ ਹਨ। ਯੋਜਨਾ ਤਹਿਤ ਸਾਲ 2020 ਦੀ ਪਹਿਲੀ ਕਿਸ਼ਤ ਅਪ੍ਰੈਲ ਮਹੀਨੇ 'ਚ ਕਿਸਾਨਾਂ ਦੇ ਖਾਤਿਆਂ 'ਚ ਜਮ੍ਹਾਂ ਕਰਵਾਈ ਜਾ ਚੁੱਕੀ ਹੈ। ਇਸ ਤੋਂ ਬਾਅਦ ਹੁਣ ਯੋਜਨਾ ਤਹਿਤ ਦੂਸਰੀ ਕਿਸ਼ਤ ਅਗਸਤ ਮਹੀਨੇ ਜਮ੍ਹਾਂ ਹੋਣ ਦੀ ਸੰਭਾਵਨਾ ਹੈ। ਸਰਕਾਰ ਆਉਣ ਵਾਲੇ ਦਿਨਾਂ 'ਚ ਇਸ ਬਾਰੇ ਐਲਾਨ ਕਰ ਸਕਦੀ ਹੈ।

ਘੱਟੋ ਘੱਟ ਬਕਾਇਆ

ਇਕ ਅਗਸਤ ਤੋਂ ਕਈ ਬੈਂਕਾਂ 'ਚ ਘੱਟੋ ਘੱਟ ਬਕਾਏ ਦੀ ਸੀਮਾ ਨਾਲ ਜੁੜੇ ਨਿਯਮ ਬਦਲਣ ਜਾ ਰਹੇ ਹਨ। ਮੀਡੀਆ ਰਿਪੋਰਟਾਂ ਅਨੁਸਾਰ ਬੈਂਕ ਆਫ ਮਹਾਰਾਸ਼ਟਰ, ਐਕਸਿਸ ਬੈਂਕ ਤੇ ਕੋਟਕ ਮਹਿੰਦਰਾ ਬੈਂਕ ਦੇ ਬੈਂਕਿੰਗ ਨਿਯਮਾਂ 'ਚ ਤਬਦੀਲੀਆਂ ਹੋਣ ਜਾ ਰਹੀਆਂ ਹਨ। ਇਨ੍ਹਾਂ 'ਚ ਕੁਝ ਬੈਂਕਾਂ ਘੱਟੋ ਘੱਟ ਬਕਾਏ ਦੀ ਸੀਮਾ ਵਧਾ ਸਕਦੀਆਂ ਹਨ। ਬੈਂਕਾਂ ਡਿਜੀਟਲ ਟ੍ਰਾਂਜੈਕਸ਼ਨ ਨੂੰ ਵਧਾਉਣ ਲਈ ਇਹ ਤਬਦੀਲੀਆਂ ਕਰ ਰਹੀਆਂ ਹਨ।

Posted By: Harjinder Sodhi