ਨਵੀਂ ਦਿੱਲੀ : ਇਕ ਸਮਾਂ ਸੀ ਜਦੋਂ ਲੋਕ ਜੇਬ੍ਹ 'ਚ ਹਮੇਸ਼ਾ ਨਗਦੀ ਲੈ ਕੇ ਘੁੰਮਦੇ ਸਨ ਪਰ ਅੱਜ ਕ੍ਰੈਡਿਟ ਕਾਰਡ ਨੇ ਲੋਕਾਂ ਦੇ ਜੀਵਨ ਨੂੰ ਆਸਾਨ ਬਣਾ ਦਿੱਤਾ ਹੈ। ਕ੍ਰੈਡਿਟ ਕਾਰਡ ਕਾਰਨ ਲੋਕਾਂ ਨੂੰ ਹੁਣ ਖਰੀਦਦਾਰੀ ਲਈ ਜ਼ਿਆਦਾ ਨਗਦੀ ਰੱਖਣ ਦੀ ਜ਼ਰੂਰਤ ਨਹੀਂ ਪੈਂਦੀ। ਅੱਜਕਲ੍ਹ ਲੋਕ ਕਈ ਕਾਰਡ ਇਕੱਠੇ ਲੈ ਜਾਂਦੇ ਹਨ ਜੋ ਕਾਫ਼ੀ ਪਰੇਸ਼ਾਨੀ ਪੈਦਾ ਕਰ ਸਕਦਾ ਹੈ। ਜੇਕਰ ਤੁਹਾਡਾ ਪਰਸ ਗੁਆਚ ਜਾਵੇ ਤਾਂ ਅਜਿਹੇ ਵਿਚ ਡੈਬਿਟ-ਕਮ-ਕ੍ਰੈਡਿਟ ਕਾਰਡ ਮਦਦਗਾਰ ਸਾਬਿਤ ਹੋ ਸਕਦਾ ਹੈ। ਯੂਨੀਅਨ ਬੈਂਕ ਆਫ ਇੰਡੀਆ ਅਤੇ ਇੰਡਸਇੰਡ ਬੈਂਕ ਡਾਬਿਟ -ਕਮ-ਕ੍ਰੈਡਿਟ ਕਾਰਡ ਆਫਰ ਕਰ ਰਹੇ ਹਨ। ਤੁਹਾਨੂੰ ਕਈ ਕਾਰਡ ਇਕੱਠੇ ਲੈ ਜਾਣ ਦੀ ਜ਼ਰੂਰਤ ਨਹੀਂ ਹੈ। ਇਹ ਇਕ ਕਾਰਡ ਹੈ ਜੋ ਕ੍ਰੈਡਿਟ ਅਤੇ ਡੈਬਿਟ ਕਾਰਡ ਦੋਨਾਂ ਦਾ ਕੰਬੀਨੇਸ਼ਨ ਹੈ। ਇੰਡਸਇੰਡ ਬੈਂਕ ਦੇ ਡੈਬਿਟ-ਕਮ-ਕ੍ਰੈਡਿਟ ਕਾਰਡ ਨੂੰ ਡੁਓ ਕਿਹਾ ਜਾਂਦਾ ਹੈ ਅਤੇ ਯੂਨੀਅਨ ਬੈਂਕ ਆਫ ਇੰਡੀਆ ਦੇ ਕਾਰਡ ਨੂੰ ਕੌਂਬੋ ਕਿਹਾ ਜਾਂਦਾ ਹੈ।

ਇੰਡਸਇੰਡ ਬੈਂਕ ਦੇ ਡੁਓ ਦੇ ਫਿਚਰ :

 • ਇੰਡਸਇੰਡ ਬੈਂਕ ਡੁਓ ਕਾਰਡ ਜ਼ਰੀਏ ਖ਼ਰਚ ਕੀਤੇ ਗਏ ਪ੍ਰਤੀ 150 ਰੁਪਏ ਲਈ ਕਾਰਡ ਹੋਲਡਰ ਨੂੰ 1 ਰਿਵਾਰਡ ਪੁਆਇੰਟ ਮਿਲ ਸਕਦਾ ਹੈ।
 • ਕਾਰਡ ਹੋਲਡਰ ਹਰੇਕ ਮੂਵੀ ਟਿਕਟ ਖਰੀਦਣ 'ਤੇ ਹਰ ਮਹੀਨੇ 1 ਮੁਫ਼ਤ ਮੂਵੀ ਟਿਕਟ ਜਿੱਤ ਸਕਦਾ ਹੈ।
 • ਟ੍ਰੈਵਲ ਪਲੱਸ ਪ੍ਰੋਗਰਾਮ ਨਾਲ ਕਾਰਡ ਹੋਲਡਰ ਭਾਰਤ ਦੇ ਬਾਹਰ ਲਾਂਜ ਵਰਤੋਂ ਚਾਰਜ 'ਤੇ ਖ਼ਾਸ ਛੋਟ ਦਾ ਲਾਭ ਉਠਾ ਸਕਦਾ ਹੈ।
 • ਕਾਰਡ ਹੋਲਡਰ 25 ਲੱਖ ਰੁਪਏ ਤਕ ਦੇ ਹਵਾਈ ਦੁਰਘਟਨਾ ਇੰਸ਼ੋਰੈਂਸ, ਗੁਆਚੇ ਸਾਮਾਨ ਦੀ ਇੰਸ਼ੋਰੈਂਸ, ਪਾਸਪੋਰਟ ਜਾਂ ਟਿਕਟ ਦਾ ਨੁਕਸਾਨ, ਮਿਸਡ ਕੁਨੈਕਸ਼ਨ, ਨਾਲ ਹੀ ਆਪਣੀ ਕ੍ਰੈਡਿਟ ਲਿਮਟ ਤਕ ਪ੍ਰੋਟੈਕਸ਼ਨ ਦਾ ਫਾਇਦਾ ਉਠਾ ਸਕਦੇ ਹਨ।
 • ਬੈਂਕ ਅਕਾਉਂਟ ਤੋਂ ਪੈਸਾ ਕਢਵਾਉਣ ਲਈ ਆਪਣਾ ਡੈਬਿਟ ਕਾਰਡ ਪਿਨ ਨੰਬਰ ਪਾ ਕੇ ਏਟੀਐੱਮ ਡੈਬਿਟ ਕਾਰਡ ਦੇ ਰੂਪ 'ਚ ਆਪਣਏ ਇੰਡਸਇੰਡ ਬੈਂਕ ਡੁਓ ਕਾਰਡ ਦਾ ਇਸਤੇਮਾਲ ਕਰ ਸਕਦੇ ਹਨ।
 • ਕਾਰਡ ਹੋਲਡਰ ਆਪਣੇ ਕ੍ਰੈਡਿਟ ਕਾਰਡ ਦੀ ਕੈਸ਼ ਲਿਮਟ ਤਕ ਐਡਵਾਂਸ ਕੈਸ਼ ਪ੍ਰਾਪਤ ਕਰਨ ਲਈ ਆਪਣੇ ਕ੍ਰੈਡਿਟ ਕਾਰਡ ਪਿਨ ਨੂੰ ਦਰਜ ਕਰ ਕੇ ਆਪਣੀ ਇੰਡਸਇੰਡ ਬੈਂਕ ਡੁਓ ਕਾਰਡ ਦਾ ਇਸਤੇਮਾਲ ਕ੍ਰੈਡਿਟ ਕਾਰਡ ਦੇ ਰੂਪ 'ਚ ਵੀ ਕਰ ਸਕਦੇ ਹਨ।
 • ਦੇਸ਼ ਭਰ 'ਚ ਕਿਸੇ ਵੀ ਪੈਟਰੋਲ ਪੰਪ 'ਤੇ ਫਿਊਲ ਭਰਨ 'ਤੇ 1 ਫ਼ੀਸਦੀ ਫਿਊਲ ਸਰਚਾਰਜ ਮਾਫ਼ ਕੀਤਾ ਜਾ ਸਕਦਾ ਹੈ।
 • ਡੁਓ ਡੈਬਿਟ ਕਾਰਡ 'ਤੇ ਗਾਹਕ 25 ਲੱਖ ਰੁਪਏ ਦਾ ਹਵਾਈ ਦੁਰਘਟਨਾ ਕਵਰ, 2 ਲੱਖ ਰੁਪਏ ਦਾ ਆਮ ਦੁਰਘਟਨਾ ਮੌਤ ਬੀਮਾ, 3 ਲੱਖ ਰੁਪਏ ਤਕ ਕਾਰਡ ਗੁਆਚਣ 'ਤੇ ਅਤੇ 50 ਹਜ਼ਾਰ ਰੁਪਏ ਦੀ ਖ਼ਰੀਦ 'ਤੇ ਪ੍ਰੋਟੈਕਸ਼ਨ ਹਾਸਿਲ ਕਰ ਸਕਦਾ ਹੈ।

ਯੂਨੀਅਨ ਬੈਂਕ ਆਫ ਇੰਡੀਆ ਦੇ ਕੌਂਬੋ ਦੇ ਫੀਚਰ :

 • ਕਾਰਡ ਹੋਲਡਰ ਨੂੰ ਕ੍ਰੈਡਿਟ ਅਤੇ ਡੈਬਿਟ ਕਾਰਡ ਦੀ ਸਹੂਲਤ ਦੀ ਚੋਣ ਕਰਨ ਵਿਚ ਮਦਦ ਕਰਨ ਲਈ ਕਾਰਡ ਵਿਚ 2 ਅਲੱਗ-ਅਲੱਗ ਕਾਰਡ ਨੰਬਰ, ਅਲੱਗ-ਅਲੱਗ ਚਿੱਪ, ਮੈਗਨੈਟਿਕ ਸਟ੍ਰਿਪ ਅਤੇ 2 ਵੱਖ-ਵੱਖ ਸੀਵੀਵੀ ਨੰਬਰ ਦਿੱਤੇ ਗਏ ਹਨ।
 • ਕਾਰਡ ਹੋਲਡਰ ਨੂੰ ਡੈਬਿਟ ਕਾਰਡ ਲਈ ਗ੍ਰੀਨ ਪਿਨ ਜਨਰੇਟ ਕਰਨਾ ਪਵੇਗਾ ਅਤੇ ਕ੍ਰੈਡਿਟ ਪਿਨ ਬੈਂਕ ਦੀ ਵੈੱਬਸਾਈਟ ਤੋਂ ਜਨਰੇਟ ਕੀਤਾ ਜਾ ਸਕਦਾ ਹੈ। ਕਾਰਡ ਹੋਲਡਰ ਨੂੰ ਕ੍ਰੈਡਿਟ ਜਾਂ ਡੈਬਿਟ ਕਾਰਡ ਦੀ ਚੋਣ ਵਿਚ ਮਦਦ ਕਰਨ ਲਈ ਕਾਰਡ ਦੇ ਦੋਨੋਂ ਸਾਈਡ ਸਾਈਨ ਦਿੱਤੇ ਗਏ ਹਨ।
 • ਕਾਰਡ ਹੋਲਡਰ ਡੈਬਿਟ ਕਾਰਡ ਦੀ ਸਾਈਡ ਤੋਂ ਸਵਾਈਪ ਅਤੇ ਇੰਸਰਟ ਕਰ ਕੇ ਆਪਣੇ ਬੈਂਕ ਅਕਾਊਂਟ ਨਾਲ ਜੁੜੇ ਡੈਬਿਟ ਕਾਰਡ ਦੇ ਰੂਪ 'ਚ ਇਸਤੇਮਾਲ ਕਰ ਸਕਦਾ ਹੈ।
 • ਡੈਬਿਟ ਕਾਰਡ ਦਾ ਇਸਤੇਮਾਲ ਕਰ ਕੇ ਏਟੀਐੱਮ ਤੋਂ ਰੋਜ਼ 40 ਹਜ਼ਾਰ ਰੁਪਏ ਤਕ ਕੱਢੇ ਜਾ ਸਕਦੇ ਹਨ ਅਤੇ ਕ੍ਰੈਡਿਟ ਕਾਰਡ ਜ਼ਰੀਏ ਕਾਰਡ ਦੀ ਲਿਮਟ ਦਾ 20 ਫ਼ੀਸਦੀ ਤਕ ਇਸਤੇਮਾਲ ਕੀਤਾ ਜਾ ਸਕਦਾ ਹੈ।

Posted By: Seema Anand