ਨਵੀਂ ਦਿੱਲੀ, ਬਿਜ਼ਨੈੱਸ ਡੈਸਕ ਆਰਬੀਆਈ ਵੱਲੋਂ ਨੀਤੀਗਤ ਦਰਾਂ ਵਿੱਚ ਵਾਧਾ ਕਰਨ ਤੋਂ ਬਾਅਦ ਕਈ ਬੈਂਕ ਇਕ ਤੋਂ ਬਾਅਦ ਇਕ ਆਪਣੀਆਂ ਵਿਆਜ ਦਰਾਂ ਵਧਾ ਰਹੇ ਹਨ। RBI ਵੱਲੋਂ ਰੇਪੋ ਦਰ ਵਿੱਚ 50 bps ਦਾ ਵਾਧਾ ਕਰਨ ਤੋਂ ਬਾਅਦ ICICI ਬੈਂਕ, ਬੈਂਕ ਆਫ ਬੜੌਦਾ, ਕੇਨਰਾ ਬੈਂਕ ਅਤੇ PNB ਸਮੇਤ ਕਈ ਬੈਂਕਾਂ ਨੇ ਆਪਣੀਆਂ ਵਿਆਜ ਦਰਾਂ ਵਿੱਚ ਸੋਧ ਕੀਤੀ ਹੈ। ਹੋਰ ਬੈਂਕ ਵੀ ਜਲਦੀ ਹੀ ਖਪਤਕਾਰਾਂ ਲਈ ਕ੍ਰੈਡਿਟ ਸਹੂਲਤ ਨੂੰ ਮਹਿੰਗਾ ਕਰ ਸਕਦੇ ਹਨ।

ਬੈਂਕਾਂ ਵੱਲੋਂ ਵਿਆਜ ਦਰਾਂ ਵਧਾਉਣ ਤੋਂ ਬਾਅਦ ਲੋਨ ਦੀ EMI ਵੀ ਵਧੇਗੀ। ਅਜਿਹੇ 'ਚ ਤੁਹਾਡੇ ਲਈ ਇਹ ਜਾਣਨਾ ਜ਼ਰੂਰੀ ਹੈ ਕਿ ਹਰ ਮਹੀਨੇ ਤੁਹਾਡੀ ਜੇਬ 'ਤੇ ਕਿੰਨਾ ਬੋਝ ਵਧੇਗਾ। ਆਓ, ਅਸੀਂ ਤੁਹਾਨੂੰ ਦੱਸਦੇ ਹਾਂ ਕਿ ਕਿਹੜੇ-ਕਿਹੜੇ ਬੈਂਕਾਂ ਨੇ ਆਪਣੀਆਂ ਵਿਆਜ ਦਰਾਂ ਵਧਾ ਦਿੱਤੀਆਂ ਹਨ ਅਤੇ ਇਸ ਤੋਂ ਬਾਅਦ ਤੁਹਾਨੂੰ ਕਿੰਨਾ ਵਾਧੂ ਪੈਸਾ ਦੇਣਾ ਹੋਵੇਗਾ।

ਆਈਸੀਆਈਸੀਆਈ ਬੈਂਕ

ਆਰਬੀਆਈ ਵੱਲੋਂ ਰੇਪੋ ਦਰ ਵਿੱਚ ਵਾਧਾ ਕਰਨ ਤੋਂ ਬਾਅਦ ਆਈਸੀਆਈਸੀਆਈ ਬੈਂਕ ਨੇ ਆਪਣੀਆਂ ਬੈਂਚਮਾਰਕ ਦਰਾਂ ਵਿੱਚ ਵਾਧਾ ਕੀਤਾ ਹੈ। ICICI ਬੈਂਕ ਨੇ EBLR ਨੂੰ ਸੋਧਿਆ ਹੈ। ਬੈਂਕ ਦੀ ਵੈੱਬਸਾਈਟ ਦੇ ਅਨੁਸਾਰ, I-EBLR (ICICI Bank EBLR ਦਰ ਵਿੱਚ ਵਾਧਾ) ਨੂੰ 9.10 ਫੀਸਦੀ ਤਕ ਵਧਾ ਦਿੱਤਾ ਗਿਆ ਹੈ ਅਤੇ ਇਹ ਹਰ ਮਹੀਨੇ ਭੁਗਤਾਨ ਯੋਗ ਹੈ। ਨਵੀਂ ਦਰ 5 ਅਗਸਤ 2022 ਤੋਂ ਲਾਗੂ ਹੋ ਗਈ ਹੈ।

ਬੈਂਕ ਆਫ ਬੜੌਦਾ

ਬੜੌਦਾ ਰੇਪੋ ਲਿੰਕਡ ਲੈਂਡਿੰਗ ਰੇਟ (BRLLR) ਨੂੰ 6 ਅਗਸਤ, 2022 ਤੋਂ ਲਾਗੂ ਕੀਤਾ ਗਿਆ ਹੈ। ਪ੍ਰਚੂਨ ਕਰਜ਼ਿਆਂ ਲਈ BRLLR ਹੁਣ 7.95 ਫੀਸਦੀ ਹੈ। ਬੈਂਕ ਦੀ ਵੈੱਬਸਾਈਟ ਦੇ ਅਨੁਸਾਰ, BRLLR ਮੌਜੂਦਾ ਆਰਬੀਆਈ ਰੈਪੋ ਰੇਟ ਯਾਨੀ 5.40 ਫੀਸਦੀ ਅਤੇ 2.55 ਫੀਸਦੀ ਦੇ ਅਧਾਰ ਫੈਲਾਅ ਨਾਲ ਬਣਿਆ ਹੈ। ਹੋਮ ਲੋਨ 'ਤੇ ਪ੍ਰਭਾਵੀ ਵਿਆਜ ਦਰ ਦੀ ਗਣਨਾ ਕਰਨ ਲਈ, BRLLR ਵਿੱਚ ਇਕ ਜੋਖਮ ਪ੍ਰੀਮੀਅਮ ਵੀ ਜੋੜਿਆ ਜਾਂਦਾ ਹੈ। ਬੈਂਕ ਦੀ ਵੈੱਬਸਾਈਟ ਅਨੁਸਾਰ, ਤਨਖਾਹਦਾਰ ਗਾਹਕਾਂ ਲਈ 1.35 ਫੀਸਦੀ ਦਾ ਜੋਖਮ ਪ੍ਰੀਮੀਅਮ ਜੋੜਿਆ ਜਾਂਦਾ ਹੈ।

ਜੋਖਮ ਪ੍ਰੀਮੀਅਮ ਵੱਖ-ਵੱਖ ਕਾਰਕਾਂ 'ਤੇ ਨਿਰਭਰ ਕਰਦਾ ਹੈ ਜਿਵੇਂ ਕਿ CIBIL ਸਕੋਰ, ਜੌਬ ਪ੍ਰੋਫਾਈਲ ਅਤੇ ਲੋਨ ਦੀ ਰਕਮ ਆਦਿ। ਪ੍ਰਭਾਵੀ ਵਿਆਜ ਦਰ 7.95 ਤੋਂ 9.30 ਫੀਸਦੀ ਤਕ ਹੈ।

ਕੇਨਰਾ ਬੈਂਕ

ਕੇਨਰਾ ਬੈਂਕ ਹੋਮ ਲੋਨ ਨੇ ਰੈਪੋ ਦਰ ਨਾਲ ਜੁੜੀ ਉਧਾਰ ਦਰ ਪਹਿਲਾਂ 7.80 ਫੀਸਦੀ ਤੋਂ ਵਧਾ ਕੇ 8.30 ਫੀਸਦੀ ਕਰ ਦਿੱਤੀ ਹੈ। ਨਵੀਂ ਦਰ 7 ਅਗਸਤ, 2022 ਤੋਂ ਲਾਗੂ ਹੋ ਗਈ ਹੈ। ਬੈਂਕ ਦੀ ਵੈੱਬਸਾਈਟ ਮੁਤਾਬਕ ਬੈਂਕ ਔਰਤਾਂ ਤੋਂ 8.05 ਫੀਸਦੀ ਦੀ ਵਿਆਜ ਦਰ ਵਸੂਲੇਗਾ, ਜਦੋਂ ਕਿ ਹੋਰ ਕਰਜ਼ਦਾਰਾਂ ਲਈ ਇਹ ਦਰ 8.10 ਫੀਸਦੀ ਹੋਵੇਗੀ।

ਪੰਜਾਬ ਨੈਸ਼ਨਲ ਬੈਂਕ

ਪੰਜਾਬ ਨੈਸ਼ਨਲ ਬੈਂਕ (PNB) ਨੇ ਵੀ ਬੈਂਚਮਾਰਕ ਲਿੰਕਡ ਉਧਾਰ ਦਰ ਨੂੰ ਵਧਾ ਕੇ 7.90 ਫੀਸਦੀ ਕਰ ਦਿੱਤਾ ਹੈ। ਪੀਐਨਬੀ ਨੇ ਇਕ ਰੈਗੂਲੇਟਰੀ ਫਾਈਲਿੰਗ ਵਿੱਚ ਕਿਹਾ ਕਿ ਆਰਬੀਆਈ ਦੁਆਰਾ ਰੇਪੋ ਦਰ ਵਿੱਚ ਵਾਧੇ ਦੇ ਨਤੀਜੇ ਵਜੋਂ, 8 ਅਗਸਤ, 2022 ਤੋਂ ਲਾਗੂ ਹੋਣ ਨਾਲ ਰੇਪੋ ਲਿੰਕਡ ਲੈਂਡਿੰਗ ਰੇਟ (ਆਰਐਲਐਲਆਰ) ਨੂੰ 7.40 ਫੀਸਦੀ ਤੋਂ ਘਟਾ ਕੇ 7.90 ਫੀਸਦੀ ਕਰ ਦਿੱਤਾ ਗਿਆ ਹੈ।

Posted By: Sandip Kaur