ਨਵੀਂ ਦਿੱਲੀ (ਪੀਟੀਆਈ) : ਬੈਂਕਾਂ ਤੇ ਬੀਮਾ ਕੰਪਨੀਆਂ ਕੋਲ ਲਗਪਗ 49,000 ਕਰੋੜ ਰੁਪਏ ਉਨ੍ਹਾਂ ਖਾਤਿਆਂ ਵਿਚ ਪਏ ਹਨ ਜਿਸਦਾ ਕੋਈ ਲੈਣਦਾਰ ਨਹੀਂ ਹੈ। ਵਿੱਤ ਰਾਜ ਮੰਤਰੀ ਭਾਗਵਤ ਕਰਾਡ ਨੇ ਮੰਗਲਵਾਰ ਨੂੰ ਰਾਜ ਸਭਾ ਨੂੰ ਦੱਸਿਆ ਕਿ ਪਿਛਲੇ ਸਾਲ 31 ਦਸੰਬਰ ਤਕ ਬੈਂਕਾਂ ਕੋਲ ਇਹ ਰਕਮ 24,356 ਕਰੋੜ ਰੁਪਏ ਤੇ ਬੀਮਾ ਕੰਪਨੀਆਂ ਕੋਲ 24,586 ਕਰੋੜ ਰੁਪਏ ਸੀ। ਆਰਬੀਆਈ ਨੇ ਸਾਲ 2014 ਵਿਚ ਡਿਪਾਜਿਟਰ ਐਜੂਕੇਸ਼ਨ ਫੰਡ ਅਵੇਅਰਨੈੱਸ ਫੰਡ (ਡੀਈਏਐੱਫ) ਸਕੀਮ ਬਣਾਈ ਸੀ। ਬੈਂਕਾਂ ਵਿਚ ਜਮ੍ਹਾ ਜਿਸ ਰਕਮ ਦਾ ਕੋਈ ਲੈਣਦਾਰ ਨਹੀਂ ਹੁੰਦਾ ਹੈ, ਉਸ ਨੂੰ ਡੀਈਏਐੱਫ ਨੂੰ ਦੇਣਾ ਹੁੰਦਾ ਹੈ। ਡੀਈਏਐੱਫ ਇਸ ਰਕਮ ਦੀ ਵਰਤੋਂ ਜਮਾਂਕਰਤਾਵਾਂ ਦੇ ਹਿੱਤਾਂ ਨੂੰ ਬੜ੍ਹਾਵਾ ਦੇਣ ਵਿਚ ਕਰਦੀ ਹੈ।

ਦੂਜੇ ਪਾਸੇ, ਸਾਰੀਆਂ ਇੰਸ਼ੋਰੈਂਸ ਕੰਪਨੀਆਂ ਪਾਲਿਸੀ ਹੋਲਡਰਸ ਦੀਆਂ ਅਜਿਹੀ ਧਨ ਰਾਸ਼ੀ ਨੂੰ ਸੀਨੀਅਰ ਸਿਟੀਜ਼ਨ ਵੈਲਫੇਅਰ ਫੰਡ ਵਿਚ ਹਰ ਸਾਲ ਟਰਾਂਸਫਰ ਕਰ ਦਿੰਦੀ ਹੈ, ਜਿਨ੍ਹਾਂ ਦਾ 10 ਸਾਲ ਤੋਂ ਵਧ ਸਮੇਂ ਤੋਂ ਕੋਈ ਲੈਣਦਾਰ ਨਹੀਂ ਹੈ। ਇਸ ਐੱਸਸੀਡਬਲਿਊਐੱਫ ਦੀ ਵਰਤੋਂ ਸੀਨੀਅਰ ਨਾਗਰਿਕਾਂ ਦੇ ਵੈਲਫੇਅਰ ਨੂੰ ਬੜ੍ਹਾਵਾ ਦੇਣ ਲਈ ਕੀਤਾ ਜਾਂਦਾ ਹੈ।

Posted By: Jatinder Singh