ਸਾਡੀ ਰੋਜ਼ਾਨਾ ਦੀਆਂ ਲੋੜਾਂ ਵਿਚ LPG ਗੈਸ ਸਿਲੰਡਰ ਅਹਿਮ ਹੈ। ਅਕਸਰ ਗੈਸ ਸਿਲੰਡਰ ਬੁਕਿੰਗ ਤੋਂ ਬਾਅਦ ਲੋਕਾਂ ਨੂੰ 2 ਤੋਂ 4 ਦਿਨ ਦਾ ਇੰਤਜ਼ਾਰ ਕਰਨਾ ਪੈਂਦਾ ਹੈ। ਅਜਿਹੇ ਵਿਚ ਅਚਾਨਕ ਗੈਸ ਖ਼ਤਮ ਹੋ ਜਾਣ ’ਤੇ ਮੁਸ਼ਕਿਲ ਹੋ ਜਾਂਦੀ ਸੀ, ਪਰ ਹੁਣ ਚਿੰਤਾ ਕਰਨ ਦੀ ਲੋੜ ਨਹੀਂ ਹੈ।

ਇੰਡੀਅਨ ਆਇਲ ਨੇ LPG ਤਤਕਾਲ ਸੇਵਾ ਦੀ ਸ਼ੁਰੂਆਤ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਦੇ ਜ਼ਰੀਏ ਸਿਰਫ ਅੱਧੇ ਘੰਟੇ ਵਿਚ ਗੈਸ ਸਿਲੰਡਰ ਤੁਹਾਡੇ ਘਰ ਪਹੁੰਚ ਜਾਵੇਗਾ। ਮਤਲਬ ਤੁਸੀਂ ਜਿਸ ਦਿਨ ਗੈਸ ਸਿਲੰਡਰ ਬੁਕ ਕਰੋਗੇ, ਉਸੇ ਦਿਨ ਤੁਹਾਨੂੰ ਮਿਲ ਵੀ ਜਾਵੇਗਾ।

30 ਤੋਂ 45 ਮਿੰਟ ’ਚ ਤੁਹਾਡੇ ਘਰ ਪੁੱਜੇਗਾ ਸਿਲੰਡਰ

ਇੰਡੀਅਨ ਆਇਲ ਕਾਰਪੋਰੇਸ਼ਨ ਹਰ ਸੂਬੇ ਵਿਚ ਇਕ ਸ਼ਹਿਰ ਜਾਂ ਫਿਰ ਜ਼ਿਲ੍ਹੇ ਨੂੰ ਚੁਣੇਗੀ, ਜਿਥੇ ਇਹ ਸੇਵਾ ਸ਼ੁਰੂ ਕੀਤੀ ਜਾਵੇਗੀ। ਇਸ ਸਹੂਲਤ ਤਹਿਤ ਕੰਪਨੀ ਆਪਣੇ ਗ੍ਰਾਹਕਾਂ ਨੂੰ 30 ਤੋਂ 45 ਮਿੰਟ ਦੇ ਅੰਦਰ ਗੈਸ ਸਿਲੰਡਰ ਪਹੁੰਚਾਏਗੀ। ਕੰਪਨੀ ਦਾ ਕਹਿਣਾ ਹੈ ਕਿ ਇਸ ਸਹੂਲਤ ’ਤੇ ਅਜੇ ਕੰਮ ਚੱਲ ਰਿਹਾ ਹੈ। ਜਲਦੀ ਹੀ ਇਸ ਨੂੰ ਸ਼ੁਰੂ ਕੀਤਾ ਜਾਵੇਗਾ।

1 ਫਰਵਰੀ ਤੋਂ ਸ਼ੁਰੂ ਹੋਵੇਗੀ ਸੇਵਾ

ਇੰਡੀਅਨ ਆਇਲ ਕੰਪਨੀ ਨੇ ਦੱਸਿਆ ਕਿ 1 ਫਰਵਰੀ ਤੋਂ ਸਹੂਲਤ ਸ਼ੁਰੂ ਕੀਤੀ ਜਾ ਸਕਦੀ ਹੈ।

ਇਸ ਸਰਵਿਸ ਲਈ ਦੇਣਾ ਹੋਵੇਗਾ ਚਾਰਜ

ਤਤਕਾਲ LPG ਸੇਵਾ ਜਾਂ ‘single day delivery service’ ਦਾ ਫਾਇਦਾ ਲੈਣ ਲਈ ਗ੍ਰਾਹਕਾਂ ਨੂੰ ਕੁਝ ਚਾਰਜ ਵੀ ਦੇਣਾ ਪੈ ਸਕਦਾ ਹੈ। ਇਹ ਚਾਰਜ ਕਿੰਨਾ ਹੋਵੇਗਾ, ਤੈਅ ਨਹੀਂ ਹੈ। ਜਲਦੀ ਹੀ ਇਸ ਬਾਰੇ ਵਿਚ ਉਪਭੋਗਤਾਵਾਂ ਨੂੰ ਜਾਣਕਾਰੀ ਦੇ ਦਿੱਤੀ ਜਾਵੇਗੀ।

Posted By: Susheel Khanna