ਜੇਐੱਨਐੱਨ, ਨਵੀਂ ਦਿੱਲੀ : ਅੱਜ ਹਫ਼ਤੇ ਦੇ ਤੀਸਰੇ ਕਾਰੋਬਾਰੀ ਦਿਨ ਯਾਨੀ ਬੁੱਧਵਾਰ ਨੂੰ ਸ਼ੇਅਰ ਬਾਜ਼ਾਰ ਵਾਧੇ ਦੇ ਨਾਲ ਖੁੱਲ੍ਹਿਆ। ਆਰਬੀਆਈ ਦੀ ਮੌਦਰਿਕ ਨੀਤੀ ਸਮਿਤੀ ਦੇ ਐਲਾਨ ਤੋਂ ਪਹਿਲਾਂ ਬੰਬੇ ਸਟਾਕ ਐਕਸਚੇਂਜ ਦਾ ਮੁੱਖ ਸੂਚਕਾਂਕ ਸੈਂਸੈਕਸ 1.19 ਫ਼ੀਸਦ ਜਾਂ 584.80 ਅੰਕਾਂ ਦੀ ਤੇਜ਼ੀ ਨਾਲ 49,786.64 ਦੇ ਪੱਧਰ ਅਤੇ ਨੈਸ਼ਨਲ ਸਟਾਕ ਐਕਸਜੇਂਜ ਦਾ ਨਿਫਟੀ 27.50 ਅੰਕ ਦੇ ਵਾਧੇ ਨਾਲ 14,711.00 ਦੇ ਪੱਧਰ ’ਤੇ ਖੁੱਲ੍ਹਿਆ।

ਭਾਰਤੀ ਰਿਜ਼ਰਵ ਬੈਂਕ ਨੇ ਅੱੱਜ ਵਿੱਤੀ ਸਾਲ 2021-22 ਦੀ ਪਹਿਲੀ ਮੌਦਰਿਕ ਸਮੀਖਿਆ ਪੇਸ਼ ਕੀਤੀ। ਆਰਬੀਆਈ ਨੇ ਵਿੱਤੀ ਸਾਲ 2021-22 ’ਚ ਜੀਡੀਪੀ ’ਚ 10.5 ਫ਼ੀਸਦ ਦੀ ਗ੍ਰੋਥ ਦਾ ਅਨੁਮਾਨ ਜ਼ਾਹਰ ਕੀਤਾ ਹੈ। ਰਿਜ਼ਰਵ ਬੈਂਕ ਨੇ ਰੈਪੋ ਰੇਟ ਨੂੰ ਚਾਰ ਫ਼ੀਸਦ, ਰਿਵਰਸ ਰੈਪੋ ਰੇਟ ਨੂੰ 3.35 ਫ਼ੀਸਦ, ਬੈਂਕ ਰੇਟ ਨੂੰ 4.25 ’ਤੇ ਬਣਾਏ ਰੱਖਿਆ ਹੈ।

ਮੰਗਲਵਾਰ ਨੂੰ ਸੈਂਸੈਕਸ 42.07 ਅੰਕ ਉਪਰ 49201.39 ਦੇ ਪੱਧਰ ’ਤੇ ਬੰਦ ਹੋਇਆ ਸੀ। ਉਥੇ ਨਿਫਟੀ 45.70 ਅੰਕ ਮਾਮੂਲੀ ਤੇਜ਼ੀ ਦੇ ਨਾਲ 14683.50 ਦੇ ਪੱਧਰ ’ਤੇ ਬੰਦ ਹੋਇਆ ਸੀ। ਪਿਛਲੇ ਕਾਰੋਬਾਰੀ ਦਿਨ ਸੈਂਸੈਕਸ 77.68 ਅੰਕਾਂ ਦੀ ਤੇਜ਼ੀ ਨਾਲ 49237.00 ਦੇ ਪੱਧਰ, ਉਥੇ ਨਿਫਟੀ 5.40 ਅੰਕ ਦੀ ਮਾਮੂਲੀ ਤੇਜ਼ੀ ਦੇ ਨਾਲ 14643.20 ਦੇ ਪੱਧਰ ’ਤੇ ਖੁੱਲ੍ਹਿਆ ਸੀ।

ਅੱਜ ਸ਼ੁਰੂਆਤੀ ਕਾਰੋਬਾਰ ’ਚ ਮੁੱਖ ਸ਼ੇਅਰਾਂ ’ਚ ਨੈਸਲੇ ਇੰਡੀਆ, ਬਜਾਜ ਆਟੋ, ਐੱਨਟੀਪੀਸੀ, ਮਾਰੂਤੀ, ਇੰਡਸਈਂਡ ਬੈਂਕ, ਐੱਚਡੀਐੱਫਸੀ, ਆਈਸੀਆਈਸੀਆਈ ਬੈਂਕ ਤੇ ਬਜਾਜ ਫਾਈਨਾਂਸ ਦੇ ਸ਼ੇਅਰ ਲਾਲ ਨਿਸ਼ਾਨ ’ਤੇ ਖੁੱਲ੍ਹੇ।

Posted By: Sunil Thapa