ਨਵੀਂ ਦਿੱਲੀ, ਬਿਜ਼ਨਸ ਡੈਸਕ : ਹਫਤੇ ਦੇ ਤੀਜੇ ਕਾਰੋਬਾਰੀ ਦਿਨ ਸਟਾਕ ਮਾਰਕੀਟ ਉਛਾਲ ਦੇ ਨਾਲ ਬੰਦ ਹੋਈ। ਬੰਬੇ ਸਟਾਕ ਐਕਸਚੇਂਜ ਦਾ ਫਲੈਗਸ਼ਿਪ ਇੰਡੈਕਸ ਸੈਂਸੈਕਸ 86.47 ਅੰਕ ਦੀ ਛਲਾਂਗ ਲਗਾ ਕੇ 38,614.79 ਦੇ ਪੱਧਰ 'ਤੇ ਬੰਦ ਹੋਇਆ ਹੈ। ਇਸ ਦੇ ਨਾਲ ਹੀ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 23.05 ਅੰਕ ਦੀ ਤੇਜ਼ੀ ਨਾਲ 11,408.40 ਦੇ ਪੱਧਰ 'ਤੇ ਬੰਦ ਹੋਇਆ। ਨਿਫਟੀ ਦੇ 50 ਸਟਾਕਾਂ ਵਿਚੋਂ 28 ਸਟਾਕ ਹਰੇ ਚਿੰਨ੍ਹ ਵਿਚ ਅਤੇ 22 ਸਟਾਕ ਲਾਲ ਨਿਸ਼ਾਨ ਵਿਚ ਬੰਦ ਹੋਏ। ਸੈਂਸੇਕਸ ਬੁੱਧਵਾਰ ਨੂੰ 199.57 ਅੰਕਾਂ ਦੀ ਤੇਜ਼ੀ ਨਾਲ 38,727.89 ਦੇ ਪੱਧਰ 'ਤੇ ਖੁੱਲ੍ਹਿਆ।

ਦਿੱਗਜ ਸ਼ੇਅਰਾਂ ਵਿੱਚੋਂ ਅੱਜ ਜ਼ੀ ਲਿਮਟਿਡ, ਗੇਲ, ਟੇਕ ਮਹਿੰਦਰਾ, ਆਈਸੀਆਈਸੀਆਈ ਬੈਂਕ, ਮਾਰੂਤੀ, ਭਾਰਤੀ ਏਅਰਟੈੱਲ ਅਤੇ ਐੱਸਬੀਆਈ ਦੇ ਸ਼ੇਅਰ ਅੱਜ ਹਰੇ ਨਿਸ਼ਾਨ 'ਤੇ ਬੰਦ ਹੋਏ। ਉੱਥੇ ਹੀ ਬਜਾਜ ਆਟੋ, ਓਐੱਨਜੀਸੀ, ਨੇਸਲੇ ਇੰਡੀਆ, ਕੋਟਕ ਬੈਂਕ, ਬ੍ਰਿਟਾਨੀਆ, ਕੋਲ ਇੰਡੀਆ, ਹਿੰਦੁਸਤਾਨ ਯੂਨੀਲੀਵਰ ਅਤੇ ਇੰਫੋਸਿਸ ਦੇ ਸ਼ੇਅਰ ਲਾਲ ਨਿਸ਼ਾਨ 'ਤੇ ਬੰਦ ਹੋਏ।

ਸੈਕਟੋਰੀਅਲ ਇੰਡੈਕਸ ਵਿੱਚ ਅੱਜ ਬੈਂਕ, ਪੀਐੱਸਯੂ ਬੈਂਕਾ, ਵਿੱਤ ਸੇਵਾਵਾਂ, ਧਾਤਾਂ, ਪ੍ਰਾਈਵੇਟ ਬੈਂਕ, ਮੀਡੀਆ ਅਤੇ ਰੀਆਲਟੀ ਅੱਜ ਹਰੇ ਨਿਸ਼ਾਨ 'ਤੇ ਬੰਦ ਹੋਏ। ਉਥੇ ਹੀ ਫਾਰਮਾ, ਆਈਟੀ, ਆਟੋ ਅਤੇ ਐੱਫਐੱਮਸੀਜੀ ਲਾਲ ਨਿਸ਼ਾਨ 'ਤੇ ਬੰਦ ਹੋਏ।

ਪਿਛਲੇ ਕਾਰੋਬਾਰੀ ਦਿਨ ਸਟਾਕ ਮਾਰਕੀਟ ਜ਼ਬਰਦਸਤ ਉਛਾਲ ਨਾਲ ਬੰਦ ਹੋਇਆ ਸੀ। ਸੈਂਸੈਕਸ 1.26 ਪ੍ਰਤੀਸ਼ਤ ਦੇ ਵਾਧੇ ਨਾਲ 477.54 ਅੰਕ ਉੱਤੇ 38528.32 ਦੇ ਪੱਧਰ 'ਤੇ ਬੰਦ ਹੋਇਆ ਸੀ। ਦੂਜੇ ਪਾਸੇ ਨਿਫਟੀ 1.23 ਪ੍ਰਤੀਸ਼ਤ ਵੱਧ ਕੇ 138.25 ਅੰਕਾਂ ਦੀ ਤੇਜ਼ੀ ਨਾਲ 11385.35 ਦੇ ਪੱਧਰ ‘ਤੇ ਬੰਦ ਹੋਇਆ ਸੀ।

ਘਰੇਲੂ ਸਟਾਕ ਬਾਜ਼ਾਰਾਂ 'ਚ ਤੇਜੀ ਦੇ ਰੁਝਾਣ ਦੇ ਬਾਵਜੂਦ ਵੀ ਵਿਦੇਸ਼ੀ ਮੁਦਰਾ ਬਾਜ਼ਾਰ 'ਚ ਉਤਰਾਅ-ਚੜ੍ਹਾਅ ਦੇ ਵਿੱਤਕਾ ਰੁਪਏ ਦੀ ਮੁਦਰਾ ਦਰ ਬੁੱਧਵਾਰ ਨੂੰ ਛੇ ਪੈਸੇ ਡਿੱਗ ਕੇ ਪ੍ਰਤੀ ਡਾਲਰ 74.82 ਦੇ ਪੱਧਰ 'ਤੇ ਬੰਦ ਹੋਈ। ਅੰਤਰ ਬੈਂਕ ਵਿਦੇਸ਼ੀ ਮੁਦਰਾ ਬਾਜ਼ਾਰ 'ਚ ਰੁਪਿਆ ਅਮਰੀਕੀ ਡਾਲਰ ਦੇ ਮੁਕਾਬਲੇ 74.71 ਦੇ ਪੱਧਰ 'ਤੇ ਖੁੱਲ੍ਹਿਆ। ਕਾਰੋਬਾਰ ਦੌਰਾਨ ਰੁਪਿਆ ਇਕ ਸਮੇਂ ਮਜ਼ਬੂਤ​ਹੋ ਕੇ 74.67 ਦੇ ਪੱਧਰ 'ਤੇ ਪਹੁੰਚ ਗਿਆ ਸੀ, ਪਰ ਇਹ ਤੇਜ਼ੀ ਕਾਇਮ ਨਹੀਂ ਰਹੀ ਸਕੀ।

Posted By: Sunil Thapa