ਨਵੀਂ ਦਿੱਲੀ, ਬਿਜ਼ਨਸ ਡੈਸਕ : ਹਫਤੇ ਦੇ ਦੂਜੇ ਕਾਰੋਬਾਰੀ ਦਿਨ ਸਟਾਕ ਮਾਰਕੀਟ ਵੱਡੇ ਉਛਾਲ ਦੇ ਨਾਲ ਬੰਦ ਹੋਇਆ। ਬੰਬੇ ਸਟਾਕ ਐਕਸਚੇਂਜ ਦਾ ਪ੍ਰਮੁੱਖ ਇੰਡੈਕਸ ਸੈਂਸੈਕਸ 477.54 ਅੰਕਾਂ ਦੀ ਉੱਛਾਲ ਨਾਲ 38,528.32 ਦੇ ਪੱਧਰ 'ਤੇ ਬੰਦ ਹੋਇਆ ਹੈ। ਇਸ ਦੇ ਨਾਲ ਹੀ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 138.25 ਅੰਕਾਂ ਦੇ ਵਾਧੇ ਨਾਲ 11,385.35 ਦੇ ਪੱਧਰ 'ਤੇ ਬੰਦ ਹੋਇਆ ਹੈ। ਨਿਫਟੀ ਦੇ 50 ਸਟਾਕਾਂ ਵਿਚੋਂ 39 ਸਟਾਕ ਹਰੇ ਨਿਸ਼ਾਨ ਅਤੇ 11 ਲਾਲ ਨਿਸ਼ਾਨ 'ਤੇ ਬੰਦ ਹੋਏ।

ਅੱਜ ਸਵੇਰੇ ਬਾਜ਼ਾਰ ਵਾਧੇ ਨਾਲ ਖੁੱਲ੍ਹਿਆ। ਸੈਂਸੈਕਸ ਸਵੇਰੇ 9:17 ਵਜੇ 51.58 ਅੰਕ ਚੜ੍ਹ ਕੇ 38,102.36 'ਤੇ ਸੀ। ਉੱਥੇ ਹੀ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 18.80 ਅੰਕ ਦੀ ਤੇਜ਼ੀ ਨਾਲ 11,265.90 ਦੇ ਪੱਧਰ 'ਤੇ ਸੀ। ਸੈਂਸੇਕਸ ਪਿਛਲੇ ਕਾਰੋਬਾਰੀ ਦਿਨ 173.44 ਅੰਕ ਜਾਂ 0.46 ਫੀਸਦ ਦੀ ਤੇਜ਼ੀ ਨਾਲ 38,050.78 ਅੰਕ 'ਤੇ ਬੰਦ ਹੋਇਆ ਹੈ। ਉਥੇ ਹੀ ਐੱਨਐੱਸਈ ਨਿਫਟੀ ਵੀ 69 ਅੰਕ ਯਾਨੀ 0.61 ਪ੍ਰਤੀਸ਼ਤ ਦੇ ਵਾਧੇ ਦੇ ਨਾਲ 11,247.10 ਅੰਕ ‘ਤੇ ਬੰਦ ਹੋਇਆ ਹੈ।

ਅੱਜ ਦਿੱਗਜ਼ ਸ਼ੇਅਰਾਂ ਵਿੱਚ ਗ੍ਰਾਸੀਮ, ਅਲਟਰਾਟੈਕ ਸੀਮੈਂਟ, ਜੇਐੱਸਡਬਲਯੂ ਸਟੀਲ, ਜੀ ਲਿਮ., ਆਈਸੀਆਈਸੀਆਈ ਬੈਂਕ, ਕੋਟਕ ਬੈਂਕ, ਟਾਈਟਨ ਅਤੇ ਯੂਪੀਐੱਲ ਦੇ ਸਟਾਕ ਹਰੇ ਨਿਸ਼ਾਨ 'ਤੇ ਬੰਦ ਹੋਏ। ਉਥੇ ਹੀ ਬੀਪੀਸੀਐੱਲ, ਸਿਪਲਾ, ਟੇਕ ਮਹਿੰਦਰਾ, ਗੇਲ, ਐੱਚਸੀਐੱਲ ਟੈਕ, ਆਈਓਸੀ, ਬਜਾਜ ਆਟੋ ਅਤੇ ਹੀਰੋ ਮੋਟੋਕਾਰਪ ਦੇ ਸ਼ੇਅਰ ਲਾਲ ਨਿਸ਼ਾਨ 'ਤੇ ਬੰਦ ਹੋਏ।

ਸੈਕਟੋਰਿਅਲ ਇੰਡੈਕਸ ਦੀ ਗੱਲ ਕਰੀਏ ਤਾਂ ਫਾਰਮਾ ਨੂੰ ਛੱਡ ਕੇ ਸਾਰੇ ਸੈਕਟਰ ਹਰੇ ਨਿਸ਼ਾਨ 'ਤੇ ਬੰਦ ਹੋਏ ਹਨ। ਇਨ੍ਹਾਂ ਵਿੱਚ ਬੈਂਕਾਂ, ਪੀਐੱਸਯੂ ਬੈਂਕ, ਵਿੱਤ ਸੇਵਾਵਾਂ, ਧਾਤਾਂ, ਪ੍ਰਾਈਵੇਟ ਬੈਂਕ, ਆਈਟੀ, ਆਟੋ, ਮੀਡੀਆ, ਰੀਅਲਟੀ ਅਤੇ ਐੱਫਐੱਮਸੀਜੀ ਸ਼ਾਮਲ ਹਨ।

Posted By: Sunil Thapa