ਨਵੀਂ ਦਿੱਲੀ, ਜੇਐੱਨਐੱਨ : ਖਾਣਯੋਗ ਤੇਲ ਕੰਪਨੀ ਅਡਾਨੀ ਵਿਲਮਰ ਲਿਮਿਟੇਡ ਨੇ ਆਪਣੀ ਸ਼ੁਰੂਆਤੀ ਜਨਤਕ ਪੇਸ਼ਕਸ਼ (ਆਈਪੀਓ) ਦਾ ਆਕਾਰ 4,500 ਕਰੋੜ ਰੁਪਏ ਤੋਂ ਘਟਾ ਕੇ 3,600 ਕਰੋੜ ਰੁਪਏ ਕਰ ਦਿੱਤਾ ਹੈ। ਇਕ ਬਿਆਨ ਮੁਤਾਬਕ ਫਾਰਚਿਊਨ ਬ੍ਰਾਂਡ ਦੇ ਤਹਿਤ ਖਾਣ ਵਾਲੇ ਤੇਲ ਵੇਚਣ ਵਾਲੀ ਕੰਪਨੀ ਅਡਾਨੀ ਵਿਲਮਰ ਦਾ ਆਈਪੀਓ ਇਸ ਮਹੀਨੇ ਆਉਣ ਦੀ

ਉਮੀਦ ਹੈ।

ਏਡਬਲਊ ਅਹਿਮਦਾਬਾਦ ਸਥਿਤ ਅਡਾਨੀ ਗਰੁੱਪ ਅਤੇ ਸਿੰਗਾਪੁਰ ਸਥਿਤ ਵਿਲਮਰ ਗਰੁੱਪ ਦੀ ਇੱਕ ਸੰਯੁਕਤ ਉੱਦਮ ਕੰਪਨੀ ਹੈ। ਦੋਵਾਂ ਦੀ ਇਸ ’ਚ 50:50 ਦੀ ਹਿੱਸੇਦਾਰੀ ਹੈ। ਆਈਪੀਓ ਵਿੱਚ ਹੁਣ 3,600 ਕਰੋੜ ਰੁਪਏ ਦੇ ਇਕੁਇਟੀ ਸ਼ੇਅਰਾਂ ਦਾ ਨਵਾਂ ਇਸ਼ੂ ਸ਼ਾਮਲ ਹੋਵੇਗਾ ਅਤੇ ਕੋਈ ਵਿਕਰੀ ਪੇਸ਼ਕਸ਼ ਨਹੀਂ ਹੋਵੇਗੀ। ਪਹਿਲਾਂ, ਰੈੱਡ ਹੈਰਿੰਗ ਪ੍ਰਾਸਪੈਕਟਸ ਦੇ ਅਨੁਸਾਰ, ਆਈਪੀਓ ਦੇ ਤਹਿਤ 4,500 ਕਰੋੜ ਰੁਪਏ ਇਕੱਠੇ ਕੀਤੇ ਜਾਣੇ ਸਨ।

ਆਈਪੀਓ ਤੋਂ ਹੋਣ ਵਾਲੀ ਕਮਾਈ ਵਿੱਚੋਂ 1,900 ਕਰੋੜ ਰੁਪਏ ਪੂੰਜੀ ਖ਼ਰਚ ਲਈ ਵਰਤੇ ਜਾਣਗੇ। 1,100 ਕਰੋੜ ਰੁਪਏ ਕਰਜ਼ੇ ਦੀ ਅਦਾਇਗੀ ਲਈ ਅਤੇ 500 ਕਰੋੜ ਰੁਪਏ ਰਣਨੀਤਕ ਪ੍ਰਾਪਤੀਆਂਂਅਤੇ ਨਿਵੇਸ਼ਾਂ ਨੂੰ ਵਿੱਤ ਦੇਣ ਲਈ ਵਰਤੇ ਜਾਣਗੇ। ਜਦੋਂ ਪੁਸ਼ਟੀ ਲਈ ਸੰਪਰਕ ਕੀਤਾ ਗਿਆ, ਤਾਂ ਕੰਪਨੀ ਦੇ ਬੁਲਾਰੇ ਨੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।

ਦੂਜੇ ਪਾਸੇ, ਸੱਜਣ ਜਿੰਦਲ ਦੀ ਅਗਵਾਈ ਵਾਲੇ ਜੇਐੱਸਡਬਲਊ ਗਰੁੱਪ ਦੀ ਬੰਦਰਗਾਹ ਵਿਕਾਸ ਸ਼ਾਖਾ ਨੇ ਸ਼ੁੱਕਰਵਾਰ ਨੂੰ ਅੰਤਰਰਾਸ਼ਟਰੀ ਨਿਵੇਸ਼ਕਾਂ ਤੋਂ ਬਾਂਡਾਂ ਰਾਹੀਂ 40 ਕਰੋੜ ਇਕੱਠੇ ਕਰ ਦਾ ਐਲਾਨ ਕੀਤਾ। ਜੇ ਐੱਸ ਡਬਲਊ ਦੁਆਰਾ ਇਸ ਮੁੱਦੇ ’ਤੇਂ ਉਠਾਏ ਪੈਸੇ ਦੀ ਵਰਤੋਂ ਕੰਪਨੀ ਅਤੇ ਇਸ ਦੀਆਂ ਸਹਾਇਕ ਕੰਪਨੀਆਂਂਦੇ ਮੌਜੂਦਾ ਕਰਜ਼ੇ ਦਾ ਭੁਗਤਾਨ ਕਰਨ ਲਈ ਕੀਤੀ ਜਾਵੇਗੀ। ਇੱਕ ਅਧਿਕਾਰਤ ਬਿਆਨ ਦੇ ਅਨੁਸਾਰ, ਬਾਂਡ ਬਾਜ਼ਾਰਾਂ ਵਿੱਚ ਇਹ ਕੰਪਨੀ ਦਾ ਪਹਿਲਾ ਇਸ਼ੂ ਹੈ।

ਇਸ ਨੇ ਅੱਗੇ ਕਿਹਾ ਕਿ ਸੱਤ ਸਾਲਾਂ ਦਾ ਬਾਂਡ 5.25 ਫ਼ੀਸਦੀ ਵਿਆਜ ਦੇ ਸ਼ੁਰੂਆਤੀ ਅੰਦਾਜ਼ੇ ਨਾਲ ਜਾਰੀ ਕੀਤਾ ਗਿਆ ਸੀ, ਪਰ ਕੰਪਨੀ 4.95 ਫ਼ੀਸਦੀ ’ਤੇ ਆਖਰੀ ਕੀਮਤ ਪ੍ਰਾਪਤ ਕਰਨ ਵਿੱਚ ਕਾਮਯਾਬ ਰਹੀ। ਕੰਪਨੀ ਦੇ ਕਾਰਜਕਾਰੀ ਨਿਰਦੇਸ਼ਕ ਅਤੇ ਮੁੱਖ ਵਿੱਤੀ ਅਧਿਕਾਰੀ ਲਲਿਤ ਸਿੰਘਵੀ ਨੇ ਕਿਹਾ ਕਿ ਬਾਂਡ ਵਿੱਤੀ ਸਰੋਤਾਂ ਨੂੰ ਹੋਰ ਵਿਭਿੰਨ ਅਤੇ ਮਜ਼ਬੂਤ ​​ਕਰਨਗੇ।

Posted By: Tejinder Thind