ਜੇਐੱਨਐੱਨ, ਨਵੀਂ ਦਿੱਲੀ : ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਬੁੱਧਵਾਰ ਨੂੰ ਉਯੋਗਾਂ ਨੂੰ ਯਕੀਨੀ ਬਣਾਉਂਦੇ ਹੋਏ ਕਿਹਾ ਕਿ ਕੇਂਦਰੀ ਬੈਂਕ ਪ੍ਰਣਾਲੀ 'ਚ ਤਰਲਤਾ ਨੂੰ ਯਕੀਨੀ ਬਣਾਉਣ ਲਈ ਤੇ ਆਰਥਿਕ ਵਿਕਾਸ ਨੂੰ ਉਤਸ਼ਾਹ ਦੇਣ ਲਈ ਸਾਰੇ ਲੋੜੀਂਦੇ ਉਪਾਅ ਕਰੇਗਾ। ਭਾਰਤ ਦੀ ਅਰਥਵਿਵਸਥਾ 'ਚ ਮੌਜੂਦ ਵਿੱਤੀ ਸਾਲ 2020-21 ਦੀ ਪਹਿਲੀ ਤਿਮਾਹੀ 'ਚ -23.9 ਫੀਸਦੀ ਦੀ ਗ੍ਰੋਥ ਦਰਜ ਕੀਤੀ ਗਈ ਸੀ।

ਆਰਬੀਆਈ ਗਵਰਨਰ ਨੇ ਕਿਹਾ ਕਿ ਅਰਥਵਿਵਸਥਾ 'ਚ ਹੌਲੀ-ਹੌਲੀ ਰਿਕਵਰੀ ਹੋਣ ਦੀ ਸੰਭਵਨਾ ਹੈ। ਸਪਸ਼ਟ ਹੈ ਕਿ ਆਰਬੀਆਈ ਗਵਰਨਰ ਅਨੁਸਾਰ ਸਾਰੇ ਅਰਥਵਿਵਸਥਾ ਪੂਰੀ ਤਰ੍ਹਾਂ ਪਟੜੀ 'ਤੇ ਨਹੀਂ ਆਈ ਹੈ। ਦਾਸ ਨੇ ਕਿਹਾ, 'ਅਜੇ ਰਿਕਵਰੀ ਪੂਰੀ ਤਰ੍ਹਾਂ ਨਾਲ ਨਹੀਂ ਹੋਈ ਹੈ। ਸਾਰੇ ਸੂਚਕਾਂ ਅਨੁਸਾਰ ਕ੍ਰਮਿਕ ਰੂਪ ਨਾਲ ਰਿਕਵਰੀ ਹੋਣ ਦੀ ਸੰਭਾਵਨਾ ਹੈ, ਕਿਉਂਕਿ ਅਰਥਵਿਵਸਥਾ ਨੂੰ ਪੂਰੀ ਤਰ੍ਹਾਂ ਨਾਲ ਖੋਲ੍ਹਣ ਲਈ ਚੁੱਕੇ ਗਏ ਕਦਮਾਂ ਦੀ ਵਧਦੀ ਦਰ ਨਾਲ ਟਕਰਾਅ ਹੋ ਸਕਦਾ ਹੈ।

ਸਰਕਾਰੀ ਅੰਕੜਿਆਂ ਅਨੁਸਾਰ ਅਪ੍ਰੈਲ ਮਹੀਨੇ ਤੋਂ ਜੂਨ ਮਹੀਨੇ ਦੀ ਤਿਮਾਹੀ ਦੌਰਾਨ ਦੇਸ਼ ਦੀ ਜੀਡੀਪੀ 'ਚ -23.9 ਫੀਸਦੀ ਦੀ ਗ੍ਰੋਥ ਦਰਜ ਕੀਤੀ ਗਈ। ਸਰਕਾਰ ਦੁਆਰਾ ਮਾਰਚ ਦੇ ਅਖਰੀ 'ਚ ਕੋਰੋਨਾ ਵਾਇਰਸ ਸੰਕ੍ਰਮਣ ਨੂੰ ਫੈਲਣ ਤੋਂ ਰੋਕਣ ਲਈ ਲਾਗੂ ਕੀਤੇ ਗਏ ਦੇਸ਼ਵਿਆਪੀ ਲਾਗਡਾਊਨ ਦੇ ਚੱਲਦੇ ਕਾਰੋਬਾਰੀ ਵਿਕਾਸ ਦਰ 'ਚ ਇਹ ਗਿਰਾਵਟ ਦਰਜ ਕੀਤੀ ਗਈ ਸੀ ਕਿਉਂਕਿ ਗਤੀਵਿਧੀਆਂ 'ਚ ਵਿਘਨ ਪਿਆ ਸੀ।

ਆਪਣੇ ਸੰਬੋਧਨ 'ਚ ਦਾਸ ਨੇ ਕੇਂਦਰੀ ਬੈਂਕ ਦੁਆਰਾ ਲਿਕਵਿਡੀਟੀ ਦੀ ਸਥਿਤੀ ਨੂੰ ਆਸਾਨ ਬਣਾਉਣ ਤੇ ਕੋਰੋਨਾ ਵਾਇਰਸ ਮਹਾਮਾਰੀ ਤੇ ਲਾਕਡਾਊਨ ਨਾਲ ਪ੍ਰਭਾਵਿਤ ਕਾਰੋਬਾਰਾਂ ਲਈ ਫੰਡ ਮੁਹੱਈਆ ਕਰਵਾਉਣ ਲਈ ਚੁੱਕੇ ਗਏ ਕਦਮਾਂ 'ਤੇ ਵੀ ਗੱਲ ਕੀਤੀ। ਆਰਬੀਆਈ ਗਵਰਨਰ ਨੇ ਉਦਯੋਗ ਜਗਤ ਨੂੰ ਭਰੋਸਾ ਦਿੱਤਾ ਕਿ ਆਰਬੀਆਈ ਪੂਰੀ ਤਰ੍ਹਾਂ ਨਾਲ ਲੜਾਈ ਲਈ ਤਿਆਰ ਹੈ ਤੇ ਜੋ ਵੀ ਜ਼ਰੂਰੀ ਕਦਮ ਹੋਣਗੇ ਉਹ ਲਏ ਜਾਣਗੇ।

Posted By: Sarabjeet Kaur