ਨਵੀਂ ਦਿੱਲੀ, ਪੀਟੀਆਈ : ਇੰਡੀਅਨ ਰੇਲਵੇ ਫਾਇਨਾਂਸ ਕਾਰਪੋਰੇਸ਼ਨ ਦਾ ਇਨੀਸ਼ੀਅਲ ਪਬਲਿਕ ਆਫਰ ਨੂੰ ਮੰਗਲਵਾਰ ਨੂੰ ਦੂਜੇ ਦਿਨ ਦੀ ਸਮਾਪਤੀ ਤਕ 1.22 ਗੁਣ ਸਬਸਕ੍ਰਿਪਸ਼ਨ ਮਿਲਿਆ। ਐਨਐਸਈ ਤੋਂ ਮਿਲੇ ਅੰਕਡ਼ਿਆਂ ਮੁਤਾਬਕ ਆਫਰ ਲਈ 1247505993 ਸ਼ੇਅਰਾਂ ਨੂੰ ਰੱਖਣ ਬਦਲੇ 1526404775 ਸ਼ੇਅਰਾਂ ਲਈ ਅਰਜ਼ੀਆਂ ਮਿਲੀਆਂ। ਆਈਆਰਐਫਸੀ ਦੇ ਆਈਪੀਓ ਵਿਚ ਪੈਸਾ ਲਾਉਣ ਦਾ ਅੱਜ ਆਖਰੀ ਦਿਨ ਹੈ। ਮਤਲਬ ਆਈਪੀਓ 18 ਜਨਵਰੀ ਤੋਂ 20 ਜਨਵਰੀ ਤਕ ਖੁੱਲ੍ਹਾ ਹੈ। ਇਸ ਇਸ਼ੂ ਤੋਂ ਬਾਅਦ ਆਈਆਰਐਫਸੀ ਵਿਚ ਸਰਕਾਰ ਦੀ ਹਿੱਸੇਦਾਰੀ ਪਹਿਲਾਂ ਨਾਲੋੋਂ 100 ਫੀਸਦ ਦੀ ਤੁਲਨਾ ਵਿਚ ਡਿੱਗ ਕੇ 86.4 ਫੀਸਦ ਰਹਿ ਜਾਵੇਗੀ।

ਕੰਪਨੀ ਦੇ ਆਈਪੀਓ ਲਈ ਫਿਕਸਡ ਪ੍ਰਾਈਜ਼ 25 ਤੋਂ 26 ਰੁਪਏ ਪ੍ਰਤੀ ਸ਼ੇਅਰ ਹੈ। ਅਪਰ ਪ੍ਰਾਈਜ਼ ’ਤੇ ਆਈਪੀਓ ਤੋਂ 1398 ਕਰੋੜ ਰੁਪਏ ਮਿਲਣ ਦੀ ਉਮੀਦ ਹੈ। ਡੀਏਐਮ ਕੈਪੀਟਲ ਐਡਵਾਈਜ਼ਰਜ਼, ਐਚੲਐਸਬੀਸੀ ਸਕਿਓਰਿਟੀਜ਼ ਐਂਡ ਕੈਪੀਟਲ ਮਾਰਕਿਟ, ਆਈਸੀਆਈਸੀਆਈ ਸਕਿਓਰਿਟੀਜ਼ ਅਤੇ ਐਸਬੀਆਈ ਕੈਪੀਟਲ ਮਾਰਕਿਟ ਆਫਰ ਦੇ ਮੈਨੇਜਰ ਹਨ। ਆਰਐਫਸੀ ਨੂੰ 1986 ਵਿਚ ਸਥਾਪਤ ਕੀਤਾ ਗਿਆ। ਇਹ ਕਿਸੇ ਵੀ ਰੇਲਵੇ ਨਾਨ ਬੈਂਕਿੰਗ ਫਾਇਨੈਂਸ਼ੀਅਲ ਕੰਪਨੀ ਵੱਲੋਂ ਲਾਏ ਜਾਣ ਵਾਲਾ ਆਈਪੀਓ ਹੈ।

ਆਈਪੀਓ 'ਚ ਨਿਵੇਸ਼ ਕਰ ਮੁਨਾਫਾ ਕਮਾਉਣ ਦੇ ਇਛੁੱਕ ਲੋਕਾਂ ਲਈ ਚੰਗਾ ਮੌਕਾ ਹੈ। ਇੰਡੀਅਨ ਰੇਲਵੇ ਫਾਇਨੈਂਸ ਕਾਰਪੋਰੇਸ਼ਨ (IRFC) ਦਾ ਇਨੀਸ਼ੀਅਲ ਪਬਲਿਕ ਆਫਰ (IPO) ਸੋਮਵਾਰ ਅਰਥਾਤ 18 ਜਨਵਰੀ ਸਬਸਕ੍ਰਿਪਸ਼ਨ ਲਈ ਖੁੱਲ੍ਹੇਗਾ। ਆਈਪੀਓ 'ਚ ਸਬਸਕ੍ਰਿਪਸ਼ਨ ਲਈ ਆਖਰੀ ਤਾਰੀਕ 20 ਜਨਵਰੀ ਹੈ। ਇਸ ਆਈਪੀਓ ਰਾਹੀਂ ਕੰਪਨੀ ਦੀ 4600 ਕਰੋੜ ਰੁਪਏ ਇਕੱਠੇ ਕਰਨ ਦੀ ਯੋਜਨਾ ਹੈ। ਡਿਪਾਰਟਮੈਂਟ ਆਫ ਇਵੈਸਟਮੈਂਟ ਐਂਡ ਪਬਿਲਕ ਅਸੇਟ ਮੈਨੇਜਮੈਂਟ ਸਕੱਤਰ ਤੁਹੀਨ ਕਾਂਤ ਪਾਂਡਿਆ ਨੇ ਦੱਸਿਆ ਕਿ IRFC 4600 ਕਰੋੜ ਰੁਪਏ ਤੋਂ ਜ਼ਿਆਦਾ ਦਾ ਆਈਪੀਓ ਲਾ ਰਹੀ ਹੈ। ਇਹ ਕਿਸੇ ਵੀ ਰੇਲਵੇ ਨਾਨ-ਬੈਂਕਿੰਗ ਫਾਈਨੈਂਸ਼ੀਅਲ ਕੰਪਨੀ ਵੱਲੋਂ ਲਿਆਂਦਾ ਜਾਣ ਵਾਲਾ ਪਹਿਲਾਂ IPO ਹੈ। ਜਨਵਰੀ 2020 'ਚ IRFC ਨੇ ਆਪਣੇ ਆਈਪੀਓ ਲਈ ਡਰਾਫਟ ਪੇਪਰ ਜਮ੍ਹਾਂ ਕਰਵਾਏ ਸੀ। ਆਈਆਰਐੱਫਸੀ ਨੇ ਇਸ ਆਈਪੀਓ ਲਈ 25-26 ਰੁਪਏ ਪ੍ਰਤੀ ਸ਼ੇਅਰ ਕੀਤੀ ਪ੍ਰਾਈਸ ਸ਼ੇਅਰ ਕੀਤੀ ਹੈ ਉਧਰ ਇਕ ਲਾਟ 575 ਸ਼ੇਅਰਾਂ ਦਾ ਹੈ। ਅਰਥਾਤ ਲਾਅਰ ਪ੍ਰਾਈਸ ਬੈਂਡ 'ਤੇ ਘੱਟ ਤੋਂ ਘੱਟ 14,375 ਰੁਪਏ 'ਚ ਨਿਵੇਸ਼ ਕੀਤਾ ਜਾ ਸਕਦਾ ਹੈ।

ਇਹ ਇਸ਼ੂ 178.20 ਕਰੋੜ ਸ਼ੇਅਰਾਂ ਦਾ ਹੈ। ਇਸ ਤਹਿਤ 118.80 ਕਰੋੜ ਨਵੇਂ ਸ਼ੇਅਰ ਜਾਰੀ ਕੀਤੇ ਜਾਣਗੇ। ਉਧਰ ਸਰਕਾਰ ਆਫਰ ਫਾਰ ਸੇਲ ਰਾਹੀਂ 59.40 ਕਰੋੜ ਸ਼ੇਅਰਾਂ ਦੀ ਵਿਕਰੀ ਕਰੇਗੀ। ਜ਼ਿਕਰਯੋਗ ਹੈ ਕਿ ਕੰਪਨੀ ਦਾ ਮੁੱਖ ਕਾਰੋਬਾਰ ਫਾਈਨੈਂਸ਼ੀਅਲ ਮਾਰਕੀਟ ਤੋਂ ਫੰਡ ਲਾਕਰ ਐਕਵਾਇਰ ਤੇ ਅਸੇਟ ਕ੍ਰਿਏਸ਼ਨ ਕਰਨਾ ਹੈ ਜਿਸ ਤੋਂ ਬਾਅਦ ਉਸ ਨੂੰ ਰੇਲਵੇ ਨੂੰ ਦਿੱਤਾ ਜਾਂਦਾ ਹੈ। ਇਸ ਇਸ਼ੂ ਤੋਂ ਬਾਅਦ ਆਈਆਰਐੱਫਸੀ 'ਚ ਸਰਕਾਰ ਦੀ ਹਿੱਸੇਦਾਰੀ ਪਹਿਲੇ ਦੇ 100 ਫੀਸਦੀ ਦੀ ਤੁਲਨਾ 'ਚ ਡਿੱਗ ਕੇ 86.4 ਫੀਸਦੀ ਰਹਿ ਜਾਵੇਗੀ।

ਆਈਆਰਐੱਫਸੀ ਨੇ ਆਪਣੇ ਆਈਪੀਓ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਐਂਕਰ ਨਿਵੇਸ਼ਕਾਂ ਤੋਂ ਲਗਪਗ 1398 ਕਰੋੜ ਰੁਪਏ ਇਕੱਠੇ ਕੀਤੇ। ਕੰਪਨੀ ਨੇ ਇਕ ਬਿਆਨ 'ਚ ਕਿਹਾ ਕਿ ਕੁੱਲ 31 ਐਂਕਰ ਨਿਵੇਸ਼ਕਾਂ ਨੂੰ 26 ਰੁਪਏ ਪ੍ਰਤੀ

ਸ਼ੇਅਰ ਕੀਤੀ ਦਰ ਤੋਂ 3,34,563, 007 ਇਕੈਵਟੀ ਸ਼ੇਅਰ ਜਾਰੀ ਕੀਤੇ ਗਏ। ਇਨ੍ਹਾਂ ਐਂਕਰ ਨਿਵੇਸ਼ਕਾਂ 'ਚ ਐੱਚਡੀਐੱਫਸੀ ਟਰੱਸਟੀ ਕੰਪਨੀ ਲਿਮਟਿਡ, ਨਿਪਾਨ ਲਾਈਫ ਇੰਡੀਆ ਟਰੱਸਟੀ ਲਿਮਟਿਡ, ਸਿੰਗਾਪੁਰ ਸਰਕਾਰ, ਕੁਵੈਤ ਇਨਵੇਸਟਮੈਂਟ ਅਥਾਰਿਟੀ ਫੰਡ, ਕੋਟਕ ਮਹਿੰਦਰਾ ਲਿਮਟਿਡ, ਪੀਟੀਈ ਤੇ ਟਾਟਾ ਏਆਈਜੀ ਜਨਰਲ ਇੰਸੌਰੈਂਸ ਕੰਪਨੀ ਲਿਮਟਿਡ ਸ਼ਾਮਲ ਹੈ।

ਜ਼ਿਕਰਯੋਗ ਹੈ ਕਿ ਕੇਂਦਰੀ ਕੈਬਨਿਟ ਨੇ ਅਪ੍ਰੈਲ 2007 'ਚ ਰੇਲਵੇ ਦੀਆਂ ਪੰਜ ਕੰਪਨੀਆਂ ਦੀ ਲਿਸਟਿੰਗ ਨੂੰ ਆਪਣੀ ਮਨਜ਼ੂਰੀ ਦਿੱਤੀ ਸੀ। ਇਨ੍ਹਾਂ 'ਚ ਇਰਕਾਨ ਇੰਟਰਨੈਸ਼ਨਲ ਲਿਮਟਿਡ, ਰਾਈਟਸ ਲਿਮਟਿਡ, ਰੇਲ ਵਿਕਾਸ ਨਿਗਮ ਲਿਮਟਿਡ ਤੇ ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰੀਜ਼ਮ ਕਾਰਪੋਰੇਸ਼ਨ ਦੀ ਲਿਸਟਿੰਗ ਪਹਿਲਾਂ ਹੀ ਚੁੱਕੀ ਹੈ।

ਸਾਲ 2020 'ਚ ਆਈਪੀਓ ਮਾਰਕੀਟ 'ਚ ਜਬਰਦਸਤ ਰੌਣਕ ਦੇਖਣ ਨੂੰ ਮਿਲੀ ਸੀ। ਪਿਛਲੇ ਸਾਲ ਆਈਪੀਓ ਮਾਰਕੀਟ 'ਚ ਐਸਬੀਆਈ ਕਾਰਡਜ਼, ਇਕਵੀਟਾਸ, ਯੂਟੀਆਈ ਏਐਮਸੀ ਵਰਗੀ ਕੰਪਨੀਆਂ ਨੇ ਆਈਪੀਓ ਰਾਹੀਂ ਸ਼ੇਅਰਾਂ ਬਜ਼ਾਰਾਂ 'ਚ ਦਸਤਕ ਦਿੱਤੀ ਸੀ।

Posted By: Ravneet Kaur