ਜੇਐੱਨਐੱਨ, ਨਵੀਂ ਦਿੱਲੀ : ਸਤੰਬਰ ’ਚ ਦੋ ਹੋਰ ਕੰਪਨੀਆਂ ਦਾ Initial Public Offering ਆਉਣ ਵਾਲਾ ਹੈ। ਵਿਜਯਾ ਡਾਇਗਨੋਸਟਿਕ ਸੈਂਟਰ ਤੇ ਐਮੀ ਆਰਗੈਨਿਕਸ ਦੇ ਨਾਲ ਆਈਪੀਓ ਦੀ ਲਾਂਚਿੰਗ ਸਤੰਬਰ ’ਚ ਜਾਰੀ ਹੋਵੇਗੀ ਤੇ ਬੁੱਧਵਾਰ ਨੂੰ ਦੋਵੇਂ ਕੰਪਨੀਆਂ ਕੁੱਲ 2,465 ਕਰੋੜ ਰੁਪਏ ਇਕੱਠੇ ਕਰਕੇ ਆਪਣੀ ਸ਼ੁਰੂਆਤੀ ਸ਼ੇਅਰ ਵਿਕਰੀ ਸ਼ੁਰੂ ਕਰੇਗੀ। ਦੇਵਯਾਨੀ ਇੰਟਰਨੈਸ਼ਨਲ, ਨੁਵੋਕੋ ਵਿਸਟਾਸ ਕਾਰਪੋਰੇਸ਼ਨ ਤੇ ਕਾਰਟ੍ਰੇਡ ਟੇਕ ਸਣੇ 8 ਕੰਪਨੀਆਂ ਨੇ ਪਿਛਲੇ ਮਹੀਨੇ 18,243 ਕਰੋੜ ਰੁਪਏ ਇਕੱਠੇ ਕਰਨ ਲਈ ਆਪਣੀ ਸ਼ੁਰੂਆਤੀ ਸ਼ੇਅਰ ਵਿਕਰੀ ਦੀ ਸ਼ੁਰੂ ਕੀਤੀ ਸੀ। ਮੌਜੂਦਾ ਵਿੱਤੀ ਸਾਲ ਹੁਣ ਤਕ 20 ਕੰਪਨੀਆਂ ਨੇ ਆਈਪੀਓ ਦੇ ਜ਼ਰੀਏ 45,000 ਕਰੋੜ ਰੁਪਏ ਤੋਂ ਜ਼ਿਆਦਾ ਦੀ ਨਿਕਾਸੀ ਕੀਤੀ ਹੈ। ਇਹ ਪੂਰੇ 2020-21 ’ਚ 30 ਫਰਮਾਂ ਦੁਆਰਾ ਇਕੱਠੇ ਕੀਤੇ ਗਏ 31,277 ਕਰੋੜ ਰੁਪਏ ਤੋਂ ਬਹੁਤ ਜ਼ਿਆਦਾ ਹੈ। ਬਾਜ਼ਾਰ ਵਿਸ਼ਲੇਸ਼ਕਾਂ ਨੂੰ ਉਮੀਦ ਹੈ ਕਿ ਪੂਰੇ ਵਿੱਤੀ ਸਾਲ 2021-22 ਦੌਰਾਨ ਆਈਪੀਓ ਦਾ ਮਾਹੌਲ ਬਣਿਆ ਰਹੇਗਾ। ਹੈਲਥਕੇਅਰ ਚੇਨ ਵਿਜਯਾ ਡਾਇਗਨੋਸਟਿਕ ਸੈਂਟਰਰ ਤੇ ਸਪੈਸ਼ਲਿਟੀ ਕੈਮੀਕਲਸ ਬਣਾਉਣ ਵਾਲੀ ਐਮੀ ਆਰਗੈਨਿਕਸ ਦਾ ਆਈਪੀਓ, 1 ਸਤੰਬਰ ਨੂੰ ਸਬਸਕ੍ਰਿਪਸ਼ਨ ਲਈ ਖੁੱਲ੍ਹੇਗਾ ਤੇ 3 ਸਤੰਬਰ ਨੂੰ ਬੰਦ ਹੋਵੇਗਾ।

ਵਿਜਯਾ ਡਾਇਗਨੋਸਟਿਕ ਦਾ ਆਈਪੀਓ ਪ੍ਰਮੋਟਰ, ਐੱਸ ਸੁਰਿੰਦਰਨਾਥ ਰੈਡੀ ਤੇ ਨਿਵੇਸ਼ਕਾਂ ਕਾਰਾਕੋਰਸ ਲਿਮਟਿਡ ਕੇ ਕੇਦਾਰਾ ਕੈਪੀਟਲ ਅਲਟਰਨੇਟਿਵ ਇਨਵੇਸਟਮੈਂਟ ਫੰਡ-ਕੇਦਾਰਾ ਕੈਪਿਟਲ ਏਆਈਐੱਫ 1 ਦੁਆਰਾ 35,688,064 ਇਕਵਿਟੀ ਸ਼ੇਅਰਾਂ ਦੀ ਵਿਕਰੀ ਦੀ ਪੇਸ਼ਕਸ਼ ਹੈ। ਆਫ਼ਰ ਫਾਰ ਸੇਲ ਤਹਿਤ ਰੈਡੀ 50.98 ਲੱਖ ਇਕਵਿਟੀ ਸ਼ੇਅਰ ਵੇਚਣਗੇ।

Posted By: Sarabjeet Kaur