ਬਿਜ਼ਨੈਸ ਡੈਸਕ, ਨਵੀਂ ਦਿੱਲੀ : ਦੇਸ਼ ਦਾ ਸਭ ਤੋਂ ਵੱਡਾ ਸਰਕਾਰੀ ਬੈਂਕ ਐੱਸਬੀਆਈ ਨੇ ਗਾਹਕਾਂ ਨੂੰ ਰਾਹਤ ਦਿੱਤੀ ਹੈ। ਐੱਸਬੀਆਈ ਨੇ ਐੱਮਸੀਐੱਲਆਰ ਦੀਆਂ ਦਰਾਂ ਵਿਚ ਸਾਰੇ ਸਮਾਂ ਕਾਲ ਲਈ 0.05 ਫੀਸਦ ਤਕ ਦੀ ਕਟੌਤੀ ਦਾ ਐਲਾਨ ਕੀਤਾ ਹੈ। ਤੁਸੀਂ ਤੁਹਾਡਾ ਹੋਮ, ਆਟੋ ਅਤੇ ਪਰਸਨਲ ਲੋਨ ਸਸਤਾ ਹੋ ਜਾਵੇਗਾ। ਨਵੀਂਆਂ ਦਰਾਂ 10 ਨਵੰਬਰ ਤੋਂ ਲਾਗੂ ਹੋਣਗੀਆਂ। ਬੈਂਕ ਨੇ 10 ਅਕਤੂਬਰ 2019 ਨੂੰ ਵੀ ਐੱਮਸੀਐੱਲਆਰ ਵਿਚ 0.10 ਫੀਸਦ ਤਕ ਕਟੌਤੀ ਕੀਤੀ ਸੀ। ਜ਼ਿਕਰਯੋਗ ਹੈ ਕਿ ਆਰਬੀਆਈ ਨੇ ਇਸ ਸਾਲ ਆਪਣੇ ਰੇਪੋ ਰੇਟ ਵਿਚ ਹੁਣ ਤਕ ਪੰਜ ਵਾਰ ਕਟੌਤੀ ਕੀਤੀ ਹੈ। ਕੇਂਦਰੀ ਬੈਂਕ ਨੇ ਕੁਲ 135 ਬੇਸਿਸ ਪੁਆਂਇੰਟਾਂ ਦੀ ਕਮੀ ਕੀਤੀ ਹੈ। ਬੈਂਕ ਮੁਤਾਬਕ ਹੁਣ ਇਕ ਸਾਲ ਲਈ ਨਵੀਂ ਐੱਮਸੀਅੱਲਆਰ ਦਰਾਂ 8.05 ਫੀਸਦ 'ਤੇ ਆ ਗਈ ਹੈ। ਬੈਂਕ ਨੇ ਮੌਜੂਦਾ ਵਿੱਤੀ ਵਰ੍ਹੇ ਵਿਚ ਲਗਾਤਾਰ ਸੱਤਵੀਂ ਵਾਰ ਦਰਾਂ ਘਟਾਈਆਂ ਹਨ। ਦਰਅਸਲ, ਆਰਬੀਆਈ ਨੂੰ ਅਜਿਹੀਆਂ ਸ਼ਿਕਾਇਤਾਂ ਮਿਲੀਆਂ ਸਨ ਕਿ ਬੈਂਕ ਰੇਪੋ ਰੇਟ ਵਿਚ ਕਟੌਤੀ ਦਾ ਪੂਰਾ ਲਾਭ ਗਾਹਕਾਂ ਨੂੰ ਨਹੀਂ ਦੇ ਰਹੇ।

ਗੌਰਤਲਬ ਹੈ ਕਿ ਨਿੱਜੀ ਖੇਤਰ ਦੇ ਵੱਡੇ ਬੈਂਕ ਐੱਚਡੀਐੱਫਸੀ ਨੇ ਵੱਖ-ਵੱਖ ਸਮਾਂ ਕਾਲ ਲਈ ਆਪਣੇ ਐੱਮਸੀਐੱਲਆਰ ਵਿਚ 10 ਬੇਸਿਸ ਪੁਆਇੰਟਾਂ ਤਕ ਦੀ ਕਟੌਤੀ ਕੀਤੀ ਹੈ। ਬੈਂਕ ਨੇ ਛੇ ਮਹੀਨੇ ਦੇ ਐੱਮਸੀਐੱਲਆਰ ਲਈ 5 ਬੇਸਿਸ ਪੁਆਇੰਟਾਂ ਦੀ ਕਟੌਤੀ ਕੀਤੀ ਗਈ ਹੈ, ਜਿਸ ਤੋਂ ਬਾਅਦ ਇਹ 8.1 ਫੀਸਦ ਹੋ ਗਿਆ ਹੈ। ਇਕ ਸਾਲ ਦੇ ਅਰਸੇ ਲਈ ਵੀ 5 ਬੇਸਿਸ ਪੁਆਇੰਟ ਦੀ ਕਟੌਤੀ ਕਰਕੇ ਇਸ ਨੂੰ 8.3 ਫੀਸਦ ਕੀਤਾ ਗਿਆ ਹੈ।ਜਦਕਿ ਬੈਂਕ ਨੇ 2 ਸਾਲ ਦੇ ਅਰਸੇ ਲਈ 5 ਬੇਸਿਸ ਪੁਆਇੰਟ ਦੀ ਕਟੌਤੀ ਅਤੇ 3 ਸਾਲ ਦੇ ਅਰਸੇ ਲਈ 10 ਬੇਸਿਸ ਪੁਆਇੰਟ ਦੀ ਕਟੌਤੀ ਦਾ ਐਲਾਨ ਕੀਤਾ ਹੈ। ਹੁਣ ਦੋਵੇਂ ਅਰਸਿਆਂ ਲਈ ਨਵੀਂਆਂ ਦਰਾਂ ਲੜੀਵਾਰ 8.4 ਫੀਸਦ ਅਤੇ 8.5 ਫੀਸਦ ਹੈ। ਬਦਲੀਆਂ ਗਈਆਂ ਨਵੀਂ ਦਰਾਂ 7 ਨਵੰਬਰ ਤੋਂ ਲਾਗੂ ਹਨ।

Posted By: Susheel Khanna