ਜੇਐੱਨਐੱਨ, ਨਵੀਂ ਦਿੱਲੀ : ਘੁਟਾਲਿਆਂ ਨਾਲ ਤਬਾਹ ਹੋ ਗਿਆ ਪੰਜਾਬ ਐਂਡ ਮਹਾਰਾਸ਼ਟਰ ਨੂੰ ਆਪਰੇਟਿਵ ਬੈਂਕ ਦੇ ਖਾਤਾਧਾਰਕਾਂ ਲਈ ਲਗਪਗ ਇਕ ਸਾਲ 9 ਮਹੀਨੇ ਬਾਅਦ ਵਧੀਆ ਖ਼ਬਰ ਸਾਹਮਣੇ ਆਈ ਹੈ। ਆਰਬੀਆਈ ਨੇ ਇਕ ਵਿੱਤੀ ਸੰਸਥਾਨ ਸੈਂਟ੍ਰਮ ਫਾਇਨੈਂਸ਼ੀਅਲ ਸਰਵਿਸ ਲਿਮਟਿਡ ਵੱਲੋ ਪੀਐੱਮਸੀ ਬੈਂਕ ਦੇ ਐਕਵਾਇਅਰ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ। ਸੈਂਟ੍ਰਮ ਫਾਇਨੈਂਸ਼ੀਅਲ ਨੇ ਪਿਛਲੇ ਸਾਲ ਦੇ ਅੰਤ ’ਚ ਆਰਬੀਆਈ ਦੇ ਕੋਲ ਇਹ ਪ੍ਰਸਤਾਵ ਭੇਜਿਆ ਸੀ। ਇਸ ਐਕਵਾਇਰ ਨੂੰ ਅਮਲੀ ਜਾਮਾ ਪਾਉਣ ਲਈ ਕੇਂਦਰੀ ਬੈਂਕ ਨੇ ਸੈਂਟ੍ਰਮ ਨੂੰ ਸਮਾਲ ਫਾਇਨੈਂਸ ਬੈਂਕ ਦਾ ਦਰਜਾ ਦੇ ਦਿੱਤਾ ਹੈ। ਇਸ ਬੈਂਕ ਨੇ ਫਿਕਸਡ ਜਮ੍ਹਾਂ ਰੱਖਣ ਵਾਲੇ ਹਜ਼ਾਰਾਂ ਗਾਹਕਾਂ ਨੂੰ ਹੁਣ ਜਲਦ ਉਨ੍ਹਾਂ ਦੀ ਰਾਸ਼ੀ ਮਿਲ ਸਕੇਗੀ।

ਮਾਰਚ 2020 ’ਚ ਪੀਐੱਮਸੀ ਦੇ ਕੋਲ ਗਾਹਕਾਂ ਦੀ 10,727 ਕਰੋੜ ਰੁਪਏ ਦੀ ਜਮ੍ਹਾ ਰਾਸ਼ੀ ਸੀ, ਜਦਕਿ ਇਸ ਨੇ 4,453 ਕਰੋੜ ਰੁਪਏ ਦਾ ਲੋਨ ਵੀ ਦਿੱਤਾ ਹੋਇਆ ਹੈ। ਇਸ ਦੀ ਬੈਂਕਿੰਗ ਗਤੀਵਿਧੀਆਂ ’ਤੇ ਆਰਬੀਆਈ ਨੇ ਸਤੰਬਰ 2019 ਤੋਂ ਰੋਕ ਲਗਾਈ ਹੋਈ ਹੈ। ਬਾਅਦ ’ਚ ਪੀਐੱਮਸੀ ’ਚ ਕਈ ਤਰ੍ਹਾਂ ਦੀਆਂ ਵਿੱਤੀ ਬੇਨਿਯਮੀਆਂ ਦਾ ਵੀ ਪਤਾ ਲੱਗਾ, ਜਿਸ ਦੀ ਜਾਂਚ ਦੂਜੀਆਂ ਏਜੰਸੀਆਂ ਕਰ ਰਹੀਆਂ ਹਨ।

ਬੈਂਕ ’ਤੇ ਲੰਬੇ ਸਮੇਂ ਤਕ ਫਸੇ ਕਰਜ਼ੇ ਨੂੰ ਲੁਕਾਉਣ ਦਾ ਵੀ ਦੋਸ਼ ਹੈ। ਪੀਐੱਮਸੀ ਦੇ ਸਾਬਕਾ ਸੀਈਓ ਜਾਏ ਥਾਮਸ ਨੇ ਇਹ ਸਵੀਕਾਰ ਕੀਤਾ ਸੀ ਕਿ ਕੁਲ ਵਿੱਤਰੀਤ ਲੋਕਨ ਦਾ 70 ਫੀਸਦੀ ਸਿਰਫ਼ ਐੱਚਡੀਆਈਐੱਲ ਗਰੁੱਪ ਨੂੰ ਦਿੱਤਾ ਗਿਆ ਸੀ। ਲੋਨ ਵਿਤਰਣ ਲਈ ਫਰਜ਼ੀ ਖਾਤੇ ਖੋਲ੍ਹੇ ਗਏ ਸੀ।

ਆਰਬੀਆਈ ਨੇ ਪੀਐੱਮਸੀ ਬੈਂਕ ਦੇ ਸੰਚਾਲਨ ’ਤੇ ਰੋਕ ਲਗਾਉਂਦੇ ਹੋਏ ਸ਼ੁਰੂ ’ਚ ਇਸ ਦੇ ਗਾਹਕਾਂ ਨੂੰ ਸਿਰਫ਼ 1,000 ਰਰੁਪਏ ਕੱਢਵਾਉਣ ਦੀ ਮਨਜ਼ੂਰੀ ਦਿੱਤੀ ਸੀ ਜਿਸ ਨੂੰ ਲੈ ਕੇ ਕਾਫੀ ਰਾਜਨੀਤਿਕ ਵਿਵਾਦ ਵੀ ਹੋਏ ਸੀ। ਬਾਅਦ ’ਚ ਗਾਹਕਾਂ ਨੂੰ ਜ਼ਿਆਦਾ ਰਾਸ਼ੀ ਕੱਢਵਾਉਣ ਦੀ ਛੋਟ ਮਿਲੀ ਸੀ। ਸੂਚਨਾ ਹੈ ਕਿ ਸੈਂਟ੍ਰਮ ਫਾਇਨੈਂਸ਼ੀਅਲ ਭਾਰਤ-ਪੇ ਨਾਂ ਦੀ ਇਕ ਮੁੱਖ ਪੇਮੈਂਟ ਪੋਰਟਲ ਦੇ ਨਾਾਲ ਮਿਲ ਕੇ ਪੀਐੱਮਸੀ ਦਾ ਸੰਚਾਲਨ ਕਰੇਗੀ।

Posted By: Sarabjeet Kaur