ਜਾਗਰਣ ਬਿਊਰੋ, ਨਵੀਂ ਦਿੱਲੀ : ਮੋਬਾਈਲ ਹੈਂਡਸੈੱਟ ਬਾਜ਼ਾਰ 'ਚ ਸਿਖ਼ਰਲੀਆਂ ਤਿੰਨ ਕੰਪਨੀਆਂ 'ਚ ਸ਼ਾਮਲ ਹੋਣ ਦੇ ਟੀਚੇ ਨਾਲ ਚੀਨ ਦੀ ਮੋਬਾਈਲ ਕੰਪਨੀ ਰੀਅਲ ਮੀ ਨੇ ਤਿਉਹਾਰਾਂ ਦੇ ਸੀਜ਼ਨ ਲਈ ਨਵੇਂ ਫੋਨ ਸਮੇਤ ਕਈ ਅਸੈਸਰੀਜ਼ ਵੀ ਬਾਜ਼ਾਰ 'ਚ ਉਤਾਰਣ ਦਾ ਐਲਾਨ ਕੀਤਾ ਹੈ। ਕੰਪਨੀ ਨੇ 64 ਮੈਗਾਪਿਕਸਲ ਦੇ ਕੈਮਰੇ ਨਾਲ ਨਵਾਂ ਐਕਸਟੀ ਮੋਬਾਈਲ ਫੋਨ ਲਾਂਚ ਕੀਤਾ ਹੈ ਜਿਸ ਦੀ ਕੀਮਤ 15,999 ਰੁਪਏ ਤੋਂ ਸ਼ੁਰੂ ਹੋਵੇਗੀ। ਇਸ ਫੋਨ ਦੀ ਪਹਿਲੀ ਆਨਲਾਈਨ ਵਿਕਰੀ ਸਿਰਫ਼ ਇਕ ਦਿਨ ਲਈ ਸੋਮਵਾਰ ਨੂੰ ਕੀਤੀ ਜਾਵੇਗੀ। ਕੰਪਨੀ ਦਾ ਇਰਾਦਾ ਇਸ ਸਾਲ ਮੋਬਾਈਲ ਹੈਂਡਸੈੱਟ ਬਾਜ਼ਾਰ 'ਚ 15 ਪਰਸੈਂਟ ਬਾਜ਼ਾਰ ਹਿੱਸੇਦਾਰੀ ਪ੍ਰਰਾਪਤ ਕਰਨ ਦਾ ਹੈ। ਇਸ ਸਾਲ ਕੰਪਨੀ ਨੂੰ ਡੇਢ ਤੋਂ ਦੋ ਕਰੋੜ ਮੋਬਾਈਲ ਹੈਂਡਸੈੱਟ ਭਾਰਤੀ ਬਾਜ਼ਾਰ 'ਚ ਵਿਕਣ ਦੀ ਉਮੀਦ ਹੈ। ਕੰਪਨੀ ਦੇ ਇੰਡੀਆ ਸੀਈਓ ਮਾਧਵ ਸੇਠ ਨੇ ਕਿਹਾ, 'ਉਮੀਦ ਹੈ ਕਿ ਤੀਜੀ ਤਿਮਾਹੀ ਖ਼ਤਮ ਹੋਣ ਤਕ 1.5 ਕਰੋੜ ਤੋਂ 1.1 ਮੋਬਾਈਲ ਹੈਂਡਸੈੱਟ ਦੀ ਵਿਕਰੀ ਤਕ ਪਹੁੰਚ ਜਾਣਗੇ।'

ਕੰਪਨੀ ਨੇ ਆਪਣੇ ਨਵੇਂ ਐਕਸਟੀ ਮੋਬਾਈਲ ਦੇ ਤਿੰਨ ਵੇਰੀਐਂਟ ਬਾਜ਼ਾਰ 'ਚ ਉਤਾਰੇ ਹਨ। ਚਾਰ ਜੀਬੀ ਰੈਮ ਤੇ 64 ਜੀਬੀ ਮੈਮੋਰੀ ਵਾਲੇ ਹੈਂਡਸੈੱਟ ਦੀ ਕੀਮਤ 15,999 ਰੁਪਏ ਹੋਵੇਗੀ। ਜਦਕਿ ਛੇ ਜੀਬੀ ਰੈਮ ਤੇ 64 ਜੀਬੀ ਮੈਮੋਰੀ ਵਾਲੇ ਹੈਂਡਸੈੱਟ ਦੀ ਕੀਮਤ 16,999 ਰੁਪਏ ਹੋਵੇਗੀ। ਉੱਥੇ ਅੱਠ ਜੀਬੀ ਰੈਮ ਤੇ 128 ਜੀਬੀ ਮੈਮੋਰੀ ਵਾਲੇ ਰੀਅਲ ਮੀ ਐਕਸਟੀ ਦੀ ਕੀਮਤ 18,999 ਰੁਪਏ ਰੱਖੀ ਗਈ ਹੈ। ਇਹ ਫੋਨ ਪਰਲ ਵ੍ਹਾਈਟ ਤੇ ਪਰਲ ਬਲੂ ਰੰਗਾਂ 'ਚ ਉਤਾਰੇ ਗਏ ਹਨ। ਇਨ੍ਹਾਂ ਉਤਪਾਦਾਂ ਦੀ ਵਿਕਰੀ ਫਲਿਪਕਾਰਟ ਤੇ ਕੰਪਨੀ ਦੇ ਆਨਲਾਈਨ ਪਲੇਟਫਾਰਮ 'ਤੇ ਹੋਵੇਗੀ।