ਨਈ ਦੁਨੀਆ, ਨਵੀਂ ਦਿੱਲੀ : ਪਿਛਲੇ ਕੁਝ ਦਿਨਾਂ ਤੋਂ ਦੇਸ਼ ਭਰ 'ਚ ਲਾਕਡਾਊਨ ਕੀਤਾ ਗਿਆ ਹੈ। ਇਹ ਅਜਿਹਾ ਦੌਰ ਹੈ ਜਦੋਂ ਲੋਕਾਂ ਨੂੰ ਆਰਥਿਕ ਸੰਕਟ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਦੇ ਮੱਦੇਨਜ਼ਰ ਸਰਕਾਰ ਨੇ 1 ਲੱਖ 70 ਹਜ਼ਾਰ ਦਾ ਆਰਥਿਕ ਰਾਹਤ ਪੈਕੇਜ ਐਲਾਨ ਕਰਨ ਨਾਲ ਹੀ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ 'ਚ ਇਕ ਐਲਾਨ ਮੁਲਾਜ਼ਮਾਂ ਦੇ ਪੀਐੱਫ ਖਾਤੇ ਨਾਲ ਜੁੜਿਆ ਹੋਇਆ ਹੈ। ਸਰਕਾਰ ਨੇ ਕਿਹਾ ਹੈ ਕਿ EPF 'ਚ ਮੌਜੂਦ 75 ਫੀਸਦੀ ਰਾਸ਼ੀ ਜਾਂ ਫਿਰ ਤਿੰਨ ਮਹੀਨੇ ਦੀ ਸੈਲਰੀ ਦੋਵੇਂ 'ਚ ਜੋ ਵੀ ਘੱਟ ਹੋਵੇ ਉਨੀ ਰਾਸ਼ੀ ਕੱਢੀ ਜਾ ਸਕੇਗੀ।

ਰਾਸ਼ੀ ਕੱਢਣ ਨੂੰ ਇੰਝ ਸਮਝੋ

ਮਨ ਲਓ ਜੇ ਵਰਤਮਾਨ 'ਚ ਤੁਹਾਡੇ ਕੋਲ EPF Ballance 4 ਲੱਖ ਰੁਪਏ ਹੈ ਤੇ ਤੁਹਾਡੀ ਮੂਲ ਸੈਲਰੀ 50 ਹਜ਼ਾਰ ਰੁਪਏ ਹੈ ਤੇ ਤੁਸੀਂ EPF ਦੀ 75 ਰਾਸ਼ੀ ਯਾਨੀ 3 ਲੱਖ ਰੁਪਏ ਨਹੀਂ ਕੱਢ ਸਕੋਗੇ ਬਲਕਿ ਮੂਲ ਸੈਲਰੀ ਦੇ ਹਿਸਾਬ ਨਾਲ 1.5 ਲੱਖ ਰੁਪਏ ਤਕ ਦੀ ਰਾਸ਼ੀ ਹੀ ਪੀਐੱਫ ਖਾਤੇ 'ਚ ਕੱਢ ਸਕੋਗੇ।

PF ਰਾਸ਼ੀ ਕੱਢਾਉਣ ਦਾ ਹੈ ਇਹ ਪ੍ਰੋਸੈੱਸ

ਕੋਰੋਨਾ ਸੰਕਟ ਦੇ ਦੌਰ 'ਚ ਜੇ ਜ਼ਿਆਦਾ ਪੈਸੇ ਦੀ ਜ਼ਰੂਰਤ ਹੈ ਤਾਂ ਤੁਸੀਂ PF ਖਾਤੇ 'ਚ ਇਸ ਪ੍ਰੋਸੈੱਸ ਨੂੰ ਆਪਣਾ ਕੇ ਪੈਸੇ ਕੱਢ ਸਕਦੇ ਹੋ।

- https://unifiedportal-mem.epfindia.gov.in/memberinterface/ ਇਸ ਲਿੰਕ ਰਾਹੀਂ ਆਪਣੇ UAN ਖਾਤੇ 'ਚ ਜਾਓ।

- ਆਨਲਾਈਨ ਸੇਵਾਵਾਂ 'ਚ ਜਾਓ ਤੇ ਉੱਥੇ ਦਿੱਤੇ ਗਏ ਵਿਕਲਪ ਕਲੇਮ ਫਾਰਮ 'ਤੇ ਕਲਿੱਕ ਕਰੋ।

- ਇਸ 'ਤੇ ਕਲਿੱਕ ਤੋਂ ਬਾਅਦ ਇਕ ਪੇਜ਼ ਓਪਨ ਹੋਵੇਗਾ ਜਿਸ 'ਚ ਤੁਹਾਡੇ ਸਾਰੇ ਡਿਟੇਲ ਭਰੀਆਂ ਹੋਣਗੀਆਂ। ਇਹ ਤੁਹਾਡੇ ਬੈਂਕ ਖਾਤੇ ਨੂੰ ਮਾਨਤਾ ਕਰਨ ਲਈ ਕਹੇਗਾ।

- ਆਪਣੀ ਸਾਰੀ ਡਿਟੇਲ ਇਸ 'ਚ ਭਰ ਕੇ ਕਲਿੱਕ ਕਰੋ।

- ਇਸ ਤੋਂ ਬਾਅਦ ਪੀਐੱਫ ਐਂਡਵਾਸ ਫਾਰਮ 31 'ਤੇ ਕਲਿੱਕ ਕਰੋ।

- ਬੈਂਕ ਦੇ ਚੈੱਕ ਜਾਂ ਪਾਸਬੁੱਕ ਦੀ ਸਕੈਨ ਕਾਪੀ ਨੂੰ ਅਪਲੋਡ ਕਰਨਾ ਹੋਵੇਗਾ, ਫਿਰ ਆਧਾਰ ਓਟੀਪੀ ਰਾਹੀਂ ਤੁਹਾਡੀ ਆਵੇਦਨ ਸਵੀਕਾਰ ਕੀਤਾ ਜਾਵੇਗਾ।

- ਓਟੀਪੀ ਵੈਰੀਫਿਕੇਸ਼ਨ ਤੋਂ ਬਾਅਦ ਕੱਢ ਜਾਣ ਵਾਲੀ ਰਾਸ਼ੀ ਨੂੰ ਤਿੰਨ ਵਰਕਿੰਗ ਡੇਅ ਦੇ ਅੰਦਰ ਤੁਹਾਡੇ ਖਾਤੇ 'ਚ ਜਮ੍ਹਾਂ ਕਰ ਦਿੱਤਾ ਜਾਵੇਗਾ।

Posted By: Amita Verma