ਜੇਐੱਨਐੱਨ, ਨਵੀਂ ਦਿੱਲੀ : India Tesla Launch Update : ਭਾਰਤ 'ਚ ਲੰਬੇ ਸਮੇਂ ਤੋਂ ਟੇਸਲਾ ਦੇ ਵਾਹਨਾਂ ਦੀ ਇੰਤਜ਼ਾਰ ਕਰ ਰਹੇ ਲੋਕਾਂ ਲਈ ਇਹ ਖ਼ਬਰ ਕਾਫੀ ਖ਼ੁਸ਼ ਕਰਨ ਵਾਲੀ ਹੈ। ਦੱਸ ਦੇਈਏ ਕਿ ਟੇਸਲਾ ਇਨ੍ਹਾਂ ਤਿੰਨ ਭਾਰਤੀ ਸ਼ਹਿਰਾਂ 'ਚ ਸ਼ੋਅਰੂਮ ਖੋਲ਼੍ਹਣ ਲਈ ਸਥਾਨਾਂ ਦੀ ਖੋਜ ਕਰ ਰਹੀ ਹੈ। ਸੂਤਰਾਂ ਨੇ ਰਾਇਟਰ ਨੂੰ ਦੱਸਿਆ ਕਿ ਜਨਵਰੀ 'ਚ ਇਲੈਕਟ੍ਰਿਕ-ਕਾਰ ਨਿਰਮਾਤਾ ਟੇਸਲਾ ਨੇ ਭਾਰਤ 'ਚ ਇਕ ਸਥਾਨਕ ਕੰਪਨੀ ਨੂੰ ਰਜਿਸਟਰ ਕੀਤਾ ਸੀ। ਜਿੱਥੇ ਇਹ 2021 ਦੇ ਮੱਧ ਤਕ ਆਪਣੀ ਪਹਿਲੀ ਕਾਰ ਮਾਡਲ 3 ਸੇਡਾਨ ਦੇ ਆਯਾਤ ਤੇ ਵਿਕਰੀ ਦੀ ਉਮੀਦ ਕਰ ਰਹੀ ਸੀ।

ਰਿਪੋਰਟ 'ਚ ਮੰਨਿਆ ਜਾ ਰਿਹਾ ਹੈ ਕਿ ਟੇਸਲਾ ਦੀ ਪਹਿਲੀ ਕਾਰ ਨੂੰ 2021 ਦੇ ਮਿਡ ਤਕ ਲਾਂਚ ਕੀਤਾ ਜਾਵੇਗਾ। ਦੁਨੀਆ ਦੀ ਸਭ ਤੋਂ ਮੁਲਵਾਨ ਆਟੋਮੇਕਰ ਕੰਪਨੀ ਫਿਲਹਾਲ ਦਿੱਲੀ 'ਚ ਕਮਰਸ਼ੀਅਲ ਜਾਇਦਾਦਾਂ ਦੀ ਤਲਾਸ਼ ਕਰ ਰਹੀ ਹੈ, ਜੋ ਕਿ 20,000-30,000 ਵਰਗ ਫੁੱਟ 'ਚ ਫੈਲੀ ਹੋਵੇ। ਟੇਸਲਾ ਆਪਣੇ ਤਿੰਨ ਸ਼ੋਅਰੂਮ ਦੀ ਸ਼ੁਰੂਆਤ ਰਾਜਧਾਨੀ ਨਵੀਂ ਦਿੱਲੀ, ਮੁੰਬਈ ਤੇ ਟੇਕ ਸ਼ਹਿਰ ਦੇ ਨਾਂ ਤੋਂ ਮੁੱਖ ਬੈਂਗਲੁਰੂ ਚ ਕਰੇਗੀ।

Posted By: Amita Verma