ਬਿਜਨੈਸ ਡੈਸਕ, ਨਵੀਂ ਦਿੱਲੀ : ਜੇ ਤੁਹਾਡੇ ਘਰ ਵਿਚ ਕੋਈ ਕੇਂਦਰੀ ਮੁਲਾਜ਼ਮ ਹੈ ਤਾਂ ਉਨ੍ਹਾਂ ਲਈ ਇਨਕਮ ਟੈਕਸ ਬਚਾਉਣ ਦਾ ਸਮਾਂ ਆ ਗਿਆ ਹੈ। ਇਸ ਲਈ ਉਨ੍ਹਾਂ ਨੇ ਆਪਣੇ ਵਿਭਾਗ ਨੂੰ ਦੋ ਗੱਲਾਂ ਬਾਰੇ ਜਾਣੂ ਕਰਾਉਣਾ ਹੋਵੇਗਾ। ਪਹਿਲਾ ਤਾਂ ਉਹ Assesment Year 2022-23 ਲਈ ਕਿਸ Tax Regime ਵਿਚ ਜਾਣਾ ਚਾਹੁੰਦੇ ਹਨ ਅਤੇ ਸਾਲ ਭਰ ਵਿਚ ਕਿੰਨੀ ਰਕਮ ਟੈਕਸ ਸੇਵਿੰਗ ਇੰਸਟਰੂਮੈਂਟ (Income Tax Saving Instrument) ਵਿਚ ਨਿਵੇਸ਼ ਕਰ ਰਹੇ ਹਨ। ਇਸ ਨਾਲ ਸਰਕਾਰੀ ਮੁਲਾਜ਼ਮ ਦਾ ਟੈਕਸ ਭਾਵ ਟੀਡੀਐਸ ਨਹੀਂ ਕੱਟਿਆ ਜਾਵੇਗਾ। ਜੋ ਮੁਲਾਜ਼ਮ ਇਸ ਤੋਂ ਖੁੰਝੇ ਉਨ੍ਹਾਂ ਨੂੰ ਵੱਡਾ ਨੁਕਸਾਨ ਝੱਲਣਾ ਪੈ ਸਕਦਾ ਹੈ।

ਕੀ ਕਹਿੰਦੀ ਹੈ ਇਨਕਮ ਟੈਕਸ ਐਕਟ 1961 ਦੀ ਧਾਰਾ 115BAC

ਸਰਕਾਰੀ ਸਰਕੂਲਰ ਵਿੱਚ ਦੱਸਿਆ ਗਿਆ ਹੈ ਕਿ ਇਨਕਮ ਟੈਕਸ ਐਕਟ, 1961 ਦੀ ਧਾਰਾ 115BAC 115BAC (Section 115BAC, Income Tax Act, 1961) ਦੇ ਤਹਿਤ, Tax Payer ਨੂੰ ਹਰ ਸਾਲ ਆਪਣੇ ਨਿਵੇਸ਼ ਬਾਰੇ ਜਾਣਕਾਰੀ ਦੇਣੀ ਹੁੰਦੀ ਹੈ। ਉਨ੍ਹਾਂ ਨੂੰ ਪੁਰਾਣੇ/ਨਵੇਂ ਸਲੈਬ ਬਾਰੇ ਦੱਸਣਾ ਪਏਗਾ, ਉਹ ਕਿਹੜਾ ਸਲੈਬ ਆਈਟੀ ਮੋਡਿਊਲ ਵਿੱਚ ਅਪਣਾ ਰਹੇ ਹਨ। ਕਰਮਚਾਰੀ ਨੂੰ ਵਿੱਤੀ ਸਾਲ 2022-23 ਲਈ ਇਹ ਆਮਦਨੀ ਕਰ ਘੋਸ਼ਣਾ ਪੱਤਰ ਦੇਣਾ ਪਵੇਗਾ। ਇਹ ਘੋਸ਼ਣਾ 1 ਅਪ੍ਰੈਲ 2021 ਤੋਂ ਬਾਅਦ ਲਈ ਹੈ। ਇਸ ਦੇ ਨਾਲ ਇਨਕਮ ਟੈਕਸ (ਟੀਡੀਐਸ) ਦੀ ਐਡਵਾਂਸ ਕਟੌਤੀ ਨਹੀਂ ਕੀਤੀ ਜਾਏਗੀ।

Income Tax Saving ਦਸਤਾਵੇਜ਼ ਵੀ ਜਮ੍ਹਾਂ ਕਰੋ

ਸਰਕੂਲਰ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਸਾਰੇ ਅਧਿਕਾਰੀਆਂ ਅਤੇ ਸਟਾਫ ਨੂੰ ਇਨਕਮ ਟੈਕਸ ਸੇਵਿੰਗ ਦਸਤਾਵੇਜ਼ ਜਮ੍ਹਾਂ ਕਰਾਉਣੇ ਵੀ ਜ਼ਰੂਰੀ ਹਨ। ਇਸ ਵਿੱਚ ਨਾਮ, ਖਾਤਾ ਨੰਬਰ ਅਤੇ ਹੋਰ ਲੋੜੀਂਦੀ ਜਾਣਕਾਰੀ ਦਰਜ ਕੀਤੀ ਜਾਣੀ ਚਾਹੀਦੀ ਹੈ। ਇਹ ਸਰਟੀਫਿਕੇਟ ਦੇਣ ਨਾਲ ਟੀਡੀਐਸ ਨਹੀਂ ਕੱਟਿਆ ਜਾਵੇਗਾ।

Income Tax Saving ਦਸਤਾਵੇਜ਼

Rent Receipts

LIC Premium Receipts

PPF Receipts

Provisional Payment

Certificate for Home Loan

Tuition Fee Receipts

ਵਿਭਾਗ ਟੈਕਸ ਕੱਟਣਾ ਸ਼ੁਰੂ ਕਰ ਦੇਵੇਗਾ

ਸੈਰਕੂਲਰ ਵਿੱਚ ਕਿਹਾ ਗਿਆ ਹੈ ਕਿ ਜੇਕਰ ਇਨਕਮ ਟੈਕਸ ਸੇਵਿੰਗ ਦਸਤਾਵੇਜ਼ ਨਹੀਂ ਦਿੱਤੇ ਗਏ ਤਾਂ ਵਿਭਾਗ ਕਰਮਚਾਰੀ ਦੇ ਟੈਕਸ ਨੂੰ ਕੱਟਣਾ ਸ਼ੁਰੂ ਕਰ ਦੇਣਗੇ। ਇਹ ਵਾਰੀ -ਵਾਰੀ ਕੱਟੇਗਾ।

10,000 ਰੁਪਏ ਤੋਂ ਉੱਪਰ ਦੇ ਟੈਕਸ ਬਕਾਏ 'ਤੇ ਵਿਆਜ

ਟੈਕਸ ਐਕਸਪਰਟ ਅਤੇ ਸੀਏ ਮਨੀਸ਼ ਕੁਮਾਰ ਗੁਪਤਾ ਦੇ ਅਨੁਸਾਰ, ਜੇ ਤੁਹਾਡੇ ਕੋਲ 10 ਹਜ਼ਾਰ ਰੁਪਏ ਤੋਂ ਵੱਧ ਦਾ ਬਕਾਇਆ ਆਮਦਨ ਟੈਕਸ ਹੈ, ਤਾਂ ਤੁਹਾਨੂੰ ਇਸਦਾ ਭੁਗਤਾਨ ਕਰਨ ਦੇ ਨਾਲ ਵਿਆਜ ਵੀ ਦੇਣਾ ਪੈ ਸਕਦਾ ਹੈ। ਇਸ ਦੇ ਲਈ ਸਮਾਂ ਸੀਮਾ ਦਿੱਤੀ ਗਈ ਹੈ। ਵਿਆਜ ਦਾ ਭੁਗਤਾਨ ਇਨਕਮ ਟੈਕਸ ਐਕਟ ਦੀ ਧਾਰਾ 234 ਏ ਅਤੇ ਬੀ ਦੇ ਅਧੀਨ ਕੀਤਾ ਜਾਣਾ ਹੈ। ਇਸ ਲਈ, ਸਮੇਂ 'ਤੇ ਟੈਕਸ ਭਰਨਾ ਟੈਕਸਦਾਤਾ ਲਈ ਲਾਭਦਾਇਕ ਹੁੰਦਾ ਹੈ।

Posted By: Tejinder Thind