ਜੇਐੱਨਐੱਨ, ਨਵੀਂ ਦਿੱਲੀ : DTH ਸਰਵਿਸ ਪ੍ਰੋਵਾਈਡਰ Tata Sky ਨੇ ਆਪਣੇ ਯੂਜ਼ਰਜ਼ ਲਈ ਤਿੰਨ ਨਵੇਂ ਚੈਨਲ ਪੇਸ਼ ਕੀਤੇ ਹਨ। ਇਨ੍ਹਾਂ ਤਿੰਨਾਂ ਚੈਨਲਾਂ ਨੂੰ Tata Sky ਦੇ ਫ੍ਰੀ ਟੂ ਏਅਰ ਕੰਪਲੀਮੈਂਟਰੀ ਪੈਕ ਤਹਿਤ ਪੇਸ਼ ਕੀਤਾ ਗਿਆ ਹੈ। ਇਹ ਜਾਣਕਾਰੀ ਇਕ ਰਿਪੋਰਟ ਰਾਹੀਂ ਮਿਲੀ ਹੈ। ਇਸ ਤੋਂ ਪਹਿਲਾਂ ਕੰਪਨੀ ਨੇ ਆਪਣੇ ਸੈੱਟ-ਟਾਪ ਬੌਕਸ ਦੀਆਂ ਕੀਮਤਾਂ 'ਚ ਬਦਲਾਅ ਕੀਤੇ ਸਨ। ਉਸ ਨੇ ਆਪਣੇ SD STB ਨੂੰ ਬੰਦ ਕਰ ਦਿੱਤਾ ਸੀ। ਕੰਪਨੀ ਆਪਣੇ ਪੋਰਟਫੋਲੀਓ 'ਚ ਲਗਾਤਾਰ ਬਦਲਾਅ ਕਰ ਰਹੀ ਹੈ ਤਾਂ ਜੋ ਯੂਜਰਜ਼ ਨੂੰ ਆਪਣੇ ਵੱਲ ਆਕਰਸ਼ਿਤ ਕਰ ਸਕੇ।

ਇਹ ਹਨ ਤਿੰਨ ਨਵੇਂ ਚੈਨਲ : ਕੰਪਨੀ ਨੇ ਜਿਹੜੇ ਤਿੰਨ ਨਵੇਂ ਚੈਨਲ ਲਾਂਚ ਕੀਤੇ ਹਨ, ਉਨ੍ਹਾਂ 'ਚ R9 TV, Sahara Samay ਤੇ Nandighosa TV ਸ਼ਾਮਲ ਹਨ। ਪਹਿਲੇ ਚੈਨਲ R9 TV ਦਾ ਚੈਨਲ ਨੰਬਰ 586 ਹੈ। ਇਹ ਇਕ ਹਿੰਦੀ ਨਿਊਜ਼ ਚੈਨਲ ਹੈ। ਦੂਜਾ ਚੈਨਲ Sahara Samay ਹੈ। ਇਹ ਵੀ ਹਿੰਦੀ ਨਿਊਜ਼ ਚੈਨਲ ਹੈ। ਇਸ 'ਚ ਰਾਜਨੀਤੀ, ਖੇਤਰੀ, ਦੇਸ਼-ਦੁਨੀਾ, ਖੇਡ ਆਦਿ ਵਰਗੇ ਸਮਾਚਾਰ ਦੇਖਣ ਨੂੰ ਮਿਲਣਗੇ। ਇਸ ਦਾ ਚੈਨਲ ਨੰਬਰ 1157 ਹੈ। ਤੀਜਾ ਚੈਨਲ Nandighosa TV ਹੈ। ਇਹ ਉੜੀਆ ਨਿਊਜ਼ ਚੈਨਲ ਹੈ ਜਿਸ ਦਾ ਚੈਨਲ ਨੰਬਰ 1776 ਹੈ।

Dream DTH ਦੀ ਇਕ ਰਿਪੋਰਟ ਮੁਤਾਬਿਕ, Tata Sky ਨੇ ਆਪਣੇ ਰਿਚਾਰਜ ਦੀ ਕੀਮਤ 150 ਫੀਸਦੀ ਤਕ ਵਧਾਉਣ ਦੀ ਗੱਲ ਕਹੀ ਸੀ। ਅਜਿਹੇ 'ਚ ਜੇ ਕੋਈ ਯੂਜ਼ਰ ਹੁਣ ਘੱਟ ਰਿਚਾਰਜ ਕਰਵਾਉਣਾ ਚਾਹੁੰਦਾ ਹੈ ਤਾਂ ਉਸ ਨੂੰ ਜ਼ਿਆਦਾ ਫੀਸ ਚੁਕਾਉਣੀ ਪਵੇਗੀ। ਇਸ ਦਾ ਸਿੱਧਾ ਮਤਲਬ ਇਹ ਹੈ ਕਿ ਯੂਜ਼ਰ ਨੂੰ ਹੁਣ 20 ਰੁਪਏ ਦੇ ਰਿਚਾਰਜ ਬਦਲੇ 50 ਰੁਪਏ ਦਾ ਰਿਚਾਰਜ ਕਰਵਾਉਣਾ ਪਵੇਗਾ। ਤੁਹਾਨੂੰ ਦੱਸ ਦੇਈਏ ਕਿ Airtel Digital TV ਤੇ D2H ਦੀ ਘੱਟੋ-ਘੱਟ ਰਿਚਾਰਜ ਫੀਸ 50 ਰੁਪਏ ਹੈ। ਉੱਥੇ ਹੀ Dish TV ਦੀ ਘੱਟੋ-ਘੱਟ ਰਿਚਾਰਜ ਦੀ ਫੀਸ 10 ਰੁਪਏ ਹੈ।

Posted By: Amita Verma