ਪੀਟੀਆਈ, ਨਵੀਂ ਦਿੱਲੀ : ਰਿਅਲਟੀ ਫਰਮ ਟਾਟਾ ਹਾਊਸਿੰਗ ਨੇ ਆਪਣੀਆਂ 17 ਯੋਜਨਾਵਾਂ ਵਿਚੋਂ ਪੂਰੇ ਹੋ ਚੁੱਕੇ ਹਾਊਸਿੰਗ ਯੂਨਿਟਾਂ ਨੂੰ ਵੇਚਣ ਲਈ ਬੁੱਧਵਾਰ ਨੂੰ ਇਕ ਆਨਲਾਈਨ ਮੁਹਿੰਮ ਸ਼ੁਰੂ ਕੀਤੀ, ਜਿਸ ਵਿਚ ਸੰਭਾਵੀ ਖਰੀਦਦਾਰਾਂ ਨੂੰ ਆਪਣੇ ਫਲੈਟ ਬੁੱਕ ਕਰਨ ਲਈ 10 ਫੀਸਦ ਦਾ ਭੁਗਤਾਨ ਤੁਰੰਤ ਕਰਨਾ ਹੋਵੇਗਾ ਅਤੇ ਬਾਕੀ ਬਚੇ ਰੁਪਏ ਅਗਲੇ ਸਾਲ ਜਨਵਰੀ ਵਿਚ ਦੇਣੇ ਹੋਣਗੇ।

ਕੋਰੋਨਾ ਵਾਇਰਸ ਦੀ ਮਹਾਮਾਰੀ ਨੂੰ ਕੰਟੋਰਲ ਕਰਨ ਲਈ ਦੇਸ਼ ਭਰ ਵਿਚ ਲਾਕਡਾਊਨ ਕਾਰਨ ਰਿਹਾਇਸ਼ ਦੀ ਮੰਗ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਰੀਅਲ ਅਸਟੇਟ ਡਿਵੈਲਪਰਸ ਅਤੇ ਬੋਕਰਸ ਇਸ ਸੰਕਟ ਦੇ ਪ੍ਰਭਾਵ ਨੂੰ ਘੱਟ ਕਰਨ ਲਈ ਰਿਹਾਇਸ਼ੀ ਅਪਾਰਟਮੈਂਟ ਲਈ ਡਿਜੀਟਲ ਮਾਰਕਿਟਿੰਗ ਟੂਲ ਅਪਨਾ ਰਹੇ ਹਨ।

ਟਾਟਾ ਹਾਊਸਿੰਗ ਡਿਵੈਲਪਮੈਂਟ ਕੰਪਨੀ ਨੇ ਇਕ ਬਿਆਨ ਵਿਚ ਕਿਹਾ ਕਿ ਕੰਪਨੀ ਨੇ 'ਹੈਪੀ ਪਲੇਸ ਕਾਲ ਹੋਮ' ਮੁਹਿੰਮ ਸ਼ੁਰੂ ਕੀਤਾ ਹੇ,ਜਿਸ ਦਾ ਉਦੇਸ਼ ਹੋਮਬੁਆਏਜ਼ ਨੂੰ ਕੋਰੋਨਾ ਵਾਇਰਸ ਕਹਿਰ ਕਾਰਨ ਅਨਿਸ਼ਚਿਤਤਾ ਦੇ ਇਸ ਸਮੇਂ ਵਿਚ ਵੀ ਆਪਣੇ ਸੁਪਨਿਆਂ ਦਾ ਘਰ ਖਰੀਦਣ ਦਾ ਮੌਕਾ ਦਿੱਤਾ ਹੈ।

ਬਿਆਨ ਵਿਚ ਕਿਹਾ ਗਿਆ ਹੈ,' ਇਹ ਯੋਜਨਾ ਗਾਹਕਾਂ ਲਈ ਕਾਫੀ ਆਸਾਨ ਹੈ, ਜਿਸ ਵਿਚ ਉਹ ਆਪਣੇ ਪਸੰਦੀਦਾ ਘਰ ਲਈ 10 ਫੀਸਦ ਭੁਗਤਾਨ ਤੁਰੰਤ ਕਰ ਸਕਣਗੇ ਅਤੇ ਬਾਕੀ ਦੀ ਰਕਮ ਜਨਵਰੀ 2021 ਵਿਚ ਦੇਣਗੇ।'

ਗਾਹਕ ਨੂੰ 31 ਮਈ ਤੋਂ ਪਹਿਲਾ ਯੂਨਿਟ ਦੇ ਪ੍ਰਕਾਰ ਦੇ ਆਧਾਰ 'ਤੇ 1/2/3 ਲੱਖ ਦੀ ਰਕਮ ਦਾ ਭੁਗਤਾਨ ਕਰਨਾ ਹੋਵੇਗਾ। ਗਾਹਕ ਕੋਲ 15 ਜੂਨ ਤਕ ਦਾ ਸਮਾਂ ਹੈ,ਜਿਸ ਦੌਰਾਨ ਉਹ ਫਲੈਟ ਦੇਖਕੇ ਇਹ ਦੱਸੇਗਾ ਕਿ ਉਸ ਨੇ ਬੁਕਿੰਗ ਜਾਰੀ ਰੱਖਣੀ ਹੈ ਜਾਂ ਨਹੀਂ। ਕਿਸੇ ਵੀ ਅਨਿਸ਼ਚਿਤਤਾ ਦੇ ਮਾਮਲੇ ਵਿਚ ਗਾਹਕ ਨੂੰ ਈਓਆਈ 'ਤੇ 100ਫੀਸਦ ਵਾਪਸੀ ਪ੍ਰਾਪਤ ਕਰਨ ਦੀ ਆਜ਼ਾਦੀ ਹੈ।

Posted By: Tejinder Thind