ਜੇਐੱਨਐੱਨ, ਨਵੀਂ ਦਿੱਲੀ : ਜੇ ਤੁਸੀਂ ਟੋਲ ਪਲਾਜ਼ਾ ਤੋਂ ਲੰਘਦੇ ਹੋ ਤਾਂ ਤੁਸੀਂ ਕਈ ਪਰੇਸ਼ਾਨੀਆਂ ਤੋਂ ਫ੍ਰੀ ਹੋ ਸਕਦੇ ਹੋ ਤੇ ਕਈ ਫਾਇਦੇ ਵੀ ਲੈ ਸਕਦੇ ਹੋ। ਟੋਲ ਪਲਾਜ਼ਾ ਤੋਂ ਲੰਘਣ ਲਈ ਫਾਸਟੈਗ ਲਓ। ਇਸ ਨਾਲ ਟੋਲ ਪਲਾਜ਼ਾ ਤੋਂ ਲੰਘਣ 'ਤੇ ਆਸਾਨੀ ਨਾਲ ਕੈਸ਼ਬੈਕ ਵੀ ਮਿਲੇਗਾ। 1 ਦਸੰਬਰ ਤੋਂ ਦੇਸ਼ ਦੇ ਸਾਰੇ ਟੋਲ ਪਲਾਜ਼ਾ 'ਤੇ ਫਾਸਟੈਗ ਸਿਸਟਮ ਲਾਗੂ ਹੋ ਜਾਵੇਗਾ।

1 ਦਸੰਬਰ ਤੋਂ ਦੇਸ਼ ਭਰ 'ਚ ਹੋ ਜਾਵੇਗਾ ਸ਼ੁਰੂ, ਸਰਕਾਰੀ ਵਾਹਨਾਂ, ਪੀਸੀਆਰ ਤੇ ਐਂਬੂਲੈਂਸ 'ਤੇ ਲਗਵਾਣਾ ਹੋਵੇਗਾ ਜ਼ਰੂਰੀ

ਇਹ ਸਿਸਟਮ ਸਰਕਾਰੀ ਵਾਹਨਾਂ ਸਮੇਤ ਪੀਸੀਆਰ ਤੇ ਐਂਬੂਲੈਂਸ ਆਦਿ ਲਈ ਜ਼ਰੂਰੀ ਹੋਵੇਗਾ। ਜੇ ਇਨ੍ਹਾਂ 'ਤੇ ਫਾਸਟੈਗ ਨਹੀਂ ਹੋਵੇਗਾ ਤਾਂ ਟੋਲ ਟੈਕਸ ਦੇ ਕੇ ਹੀ ਉਨ੍ਹਾਂ ਨੂੰ ਉੱਥੇ ਨਿਕਲਣ ਦਿੱਤਾ ਜਾਵੇਗਾ। ਫਾਸਟੈਗ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਫਿਲਹਾਲ ਟੋਲ ਟੈਕਸ ਦੇ ਰੇਟ 'ਤੇ ਢਾਈ ਪ੍ਰਤੀਸ਼ਤ ਕੈਸ਼ ਬੈਕ ਦੀ ਸਕੀਮ ਵੀ ਦਿੱਤੀ ਗਈ ਹੈ।

ਜੇ ਤੁਸੀਂ 24 ਘੰਟਿਆਂ ਦੇ ਅੰਦਰ ਵਾਪਸ ਯਾਤਰਾ ਕਰਦੇ ਹੋ ਤਾਂ ਵੀ ਤੁਹਾਨੂੰ ਪਰੇਸ਼ਾਨ ਹੋਣ ਦੀ ਲੋੜ ਨਹੀਂ ਹੈ। ਇਕ ਵਾਰ ਟੋਲ ਤੋਂ ਲੰਘਣ 'ਤੇ ਤੁਹਾਡੇ ਵਾਹਨ ਦਾ ਡਾਟਾ ਸਿਸਟਮ ਦਰਜ ਹੋ ਜਾਵੇਗਾ। 24 ਘੰਟਿਆਂ ਦੇ ਅੰਦਰ ਤੁਸੀਂ ਉੱਥੇ ਦੁਬਾਰਾ ਜਾ ਸਕਦੇ ਹੋ ਤਾਂ ਫਾਸਟੈਗ ਤੋਂ ਅੱਧਾ ਟੋਲ ਟੈਕਸ ਹੀ ਕੱਟੇਗਾ।

ਗੌਰਤਲਬ ਹੈ ਕਿ ਦੋਪਹਿਆ ਵਾਹਨ ਨੂੰ ਛੱਡ ਕੇ ਬਾਕੀ ਸਾਰਿਆਂ 'ਤੇ ਫਾਸਟੈਗ ਲੱਗਿਆ ਹੋਣਾ ਜ਼ਰੂਰੀ ਹੋਵੇਗਾ। ਜੇ ਕਿਸੇ ਵਾਹਨ 'ਤੇ ਨਹੀਂ ਲੱਗਾ ਹੈ ਤਾਂ ਉਸ ਲਈ ਟੋਲ ਪਲਾਜ਼ਾ 'ਤੇ ਸਿਰਫ਼ ਇਕ ਲਾਈਨ ਛੱਡੀ ਜਾਵੇਗੀ। ਉਨ੍ਹਾਂ ਉਸੇ ਲਾਈਨ ਤੋਂ ਲੰਘਣਾ ਹੋਵੇਗਾ। ਸਰਕਾਰੀ ਵਾਹਨਾਂ ਲਈ ਜ਼ਿਲ੍ਹਾ ਪ੍ਰਸ਼ਾਸਨ ਨੂੰ ਫਾਸਟੈਗ ਉਪਲਬੱਧ ਕਰਵਾਏ ਜਾਣਗੇ, ਜਿਸ ਤੋਂ ਬਾਅਦ ਸਥਾਨਕ ਪ੍ਰਸ਼ਾਸਨ ਸਰਕਾਰੀ ਵਾਹਨਾਂ 'ਤੇ ਫਾਸਟੈਗ ਲਗਵਾਏਗਾ।

ਨਜ਼ਦੀਕੀ ਟੋਲ ਪਲਾਜ਼ਾ 'ਤੇ ਲੈ ਸਕਦੇ ਹੋ ਫਾਸਟੈਗ

ਐੱਨਐੱਚਏਆਈ ਦੇ ਟੈਕਨੀਕਲ ਆਫਿਸਰ ਹਿਮਾਂਸ਼ੂ ਸੇਠੀ ਨੇ ਦੱਸਿਆ ਕਿ ਅਸੁਵਿਧਾ ਤੋਂ ਬਚਣ ਲਈ ਵਾਹਨ ਚਾਲਕਾਂ ਨੂੰ ਫਾਸਟੈਗ ਲੈਣਾ ਚਾਹੀਦਾ। ਕਿਸੇ ਵੀ ਨਜ਼ਦੀਕੀ ਟੋਲ ਪਲਾਜ਼ਾ 'ਤੇ ਜਾ ਕੇ ਫਾਸਟੈਗ ਲਿਆ ਜਾ ਸਕਦਾ ਹੈ। ਅਜੇ ਤਕ ਫ੍ਰੀ ਵਾਲੇ ਫਾਸਟੈਗ ਉਪਲਬੱਧ ਨਹੀਂ ਹੋਏ ਹਨ।

Posted By: Amita Verma