ਜੇਐੱਨਐੱਨ, ਨਵੀਂ ਦਿੱਲੀ : ਦੇਸ਼ 'ਚ ਜ਼ਰੂਰੀ ਸਾਮਾਨਾਂ ਦੀ ਸਪਲਾਈ ਲਈ ਰੇਲਵੇ ਨੇ ਇਕ ਵੱਡਾ ਕਦਮ ਚੁੱਕਿਆ ਹੈ। ਰੇਲਵੇ ਨੇ ਪਹਿਲੀ ਵਾਰ ਜ਼ਰੂਰੀ ਵਸਤੂਆਂ ਤੇ ਹੋਰ ਸਾਮਾਨਾਂ ਨੂੰ ਦੇਸ਼ ਦੇ ਕੋਨੇ-ਕੋਨੇ ਤਕ ਪਹੁੰਚਾਉਣ ਲਈ 109 ਪਾਰਸਲ ਟਰੇਨਾਂ ਦਾ ਟਾਈਮ ਟੇਬਲ ਜਾਰੀ ਕੀਤਾ ਹੈ। ਰਾਸ਼ਟਰੀ ਟ੍ਰਾਂਸਪੋਰਟਰ ਨੇ ਬੁੱਧਵਾਰ ਨੂੰ ਦੱਸਿਆ ਕਿ ਏਸੀ ਟਰੇਨਾਂ ਲਈ 40 ਨਵੇਂ ਰਸਤਿਆਂ ਦੀ ਪਛਾਣ ਕੀਤੀ ਗਈ ਹੈ। ਰੇਲਵੇ ਨੇ ਕਿਹਾ ਕਿ ਕੋਰੋਨਾ ਵਾਇਰਸ ਪ੍ਰਕੋਪ ਦੌਰਾਨ ਆਮ ਨਾਗਰਿਕਾਂ, ਉਦਯੋਗ ਤੇ ਕ੍ਰਿਸ਼ੀ ਲਈ ਜ਼ਰੂਰੀ ਤੇ ਮਹਤੱਵਪੂਰਨ ਚੀਜ਼ਾਂ ਦੀ ਉੁਪੱਲਬਤਾ ਨੂੰ ਵਧਾਵਾ ਮਿਲੇਗਾ।

ਰੇਲਵੇ ਮੁਤਾਬਿਕ ਲਾਕਡਾਊਨ ਦੀ ਸ਼ੁਰੂਆਤ ਤੋਂ ਬਾਅਦ ਪਾਰਸਲ ਟਰੇਨਾਂ ਲਈ ਲਗਪਗ 58 ਰੱਸਤਿਆਂ ਨੂੰ ਮਾਰਕ ਕੀਤਾ ਗਿਆ ਹੈ। 5 ਅਪ੍ਰੈਲ ਤਕ 27 ਰਸਤਿਆਂ ਨੂੰ ਮਾਰਕ ਕੀਤਾ ਗਿਆ ਸੀ, ਜਿਨ੍ਹਾਂ 'ਚ 17 ਰਸਤੇ ਨਿਯਮਿਤ ਰੂਪ ਤੋਂ ਨਿਰਧਾਰਿਤ ਸੇਵਾਵਾਂ ਲਈ ਹਨ, ਜਦਕਿ ਬਾਕੀ ਰਸਤੇ ਸਿੰਗਲ ਟ੍ਰਿਪ ਲਈ ਹਨ।

ਦੱਸ ਦੇਈਏ ਕਿ ਇਸ ਤੋਂ ਬਾਅਦ 40 ਨਵੇਂ ਰੱਸਤਿਆਂ ਦੀ ਪਛਾਣ ਕੀਤੀ ਗਈ ਹੈ ਤੇ ਨੋਟੀਫਿਕੇਸ਼ਨ ਦਿੱਤਾ ਗਿਆ। ਇਸ ਤੋਂ ਬਾਅਦ ਭਾਰਤ ਦੇ ਲਗਪਗ ਸਾਰੇ ਮਹੱਤਵਪੂਰਨ ਸ਼ਹਿਰਾਂ ਤਕ ਤੇਜ਼ ਗਤੀ ਨਾਲ ਮਹੱਤਵਪੂਰਨ ਸਾਮਾਨ ਪਹੁੰਚਾਏ ਜਾ ਸਕਣਗੇ।

ਰੇਲਵੇ ਨੇ ਇਕ ਬਿਆਨ 'ਚ ਕਿਹਾ ਕਿ ਇਨ੍ਹਾਂ ਸੇਵਾਵਾਂ ਦੇ ਅੱਗੇ ਹੋਰ ਵਧਣ ਦੀ ਉਮੀਦ ਹੈ। ਰੇਲਵੇ ਨੇ ਕਿਹਾ ਕਿ ਸਥਾਨਕ ਉਦਯੋਗ, ਈ-ਕਾਮਰਸ ਕੰਪਨੀਆਂ, ਇਛੁੱਕ ਸਮੂਹ, ਵਿਅਕਤੀ ਤੇ ਹੋਰ ਸੰਭਾਵਿਤ ਲੋਡਰ ਇਨ੍ਹਾਂ ਟਰੇਨਾਂ 'ਤੇ ਪਾਰਸਲ ਬੁੱਕ ਕਰ ਸਕਦੇ ਹਨ। ਗਾਹਕਾਂ ਦੀ ਮੰਗ ਮੁਤਾਬਿਕ ਸਮੇਂ-ਸਮੇਂ 'ਤੇ ਪਾਰਸਲ ਗੱਡੀਆਂ ਦੀ ਯੋਜਨਾ ਬਣਾਈ ਜਾਂਦੀ ਹੈ। ਉਹ ਦਿੱਲ਼ੀ, ਮੁੰਬਈ, ਕੱਲਕਤਾ, ਚੈਨਈ, ਹੈਦਰਾਬਾਦ ਤੇ ਬੈਂਗਲੁਰੂ ਵਰਗੇ ਦੇਸ਼ ਦੇ ਮਹਤਵਪੂਰਨ ਇਲਾਕਿਆਂ ਨੂੰ ਜੋੜਦੇ ਹਨ।

Posted By: Amita Verma