Sundar Pichai Birthday : ਦੁਨੀਆ ਦੇ ਨੰਬਰ ਵਨ ਸਰਚ ਇੰਜਨ ਗੂਗਲ ਦੇ ਸੀਈਓ ਸੁੰਦਰ ਪਿਚਾਈ 12 ਜੁਲਾਈ ਨੂੰ ਆਪਣਾ 49ਵਾਂ ਜਨਮਦਿਨ ਮਨਾਉਣਗੇ।ਭਾਰਤੀ ਮੂਲ ਦੇ ਸੁੰਦਰ ਪਿਚਾਈ ਦਾ ਜਨਮ 12 ਜੁਲਾਈ 1972 ਨੂੰ ਚੇਨਈ ਵਿਚ ਹੋਇਆ ਸੀ। 10 ਅਗਸਤ 2015 ਨੂੰ ਉਨ੍ਹਾਂ ਨੇ ਗੂਗਲ ਕੰਪਨੀ ਦੇ ਸੀਈਓ ਦੇ ਤੌਰ ’ਤੇ ਚੁਣਿਆ ਗਿਆ ਸੀ। ਨਾਲ ਹੀ ਮੌਜੂੁਦਾ ਸਮੇਂ ਵਿਚ ਪਿਚਾਈ ਗੂੁਗਲ ਦੀ ਪੇਰੈਂਟ ਕੰਪਨੀ ਅਲਫਾਬੈਟ ਦੇ ਵੀ ਸੀਈਓ ਹਨ। ਉਨ੍ਹਾਂ ਨੂੰ ਦਸੰਬਰ 2019 ਵਿਚ ਇਹ ਜ਼ਿੰਮੇਵਾਰੀ ਸੌਂਪੀ ਗਈ ਸੀ।

ਸੁੰਦਰ ਪਿਚਾਈ ਅੱਜ ਦੁਨੀਆ ਦੇ ਸਭ ਤੋਂ ਜ਼ਿਆਦਾ ਸੈਲਰੀ ਲੈਣ ਵਾਲੇ ਸੀਈਓ ਹਨ। ਉਨ੍ਹਾਂ ਦੀ ਤਨਖਾਹ ਵਿਚ ਇਜਾਫਾ ਅਲਫਾਬੈਟ ਦੇ ਸੀਈਓ ਬਣਨ ਤੋਂ ਬਾਅਦ ਹੋਇਆ।

ਪਿਚਾਈ ਦੀ 2020 ਦੌਰਾਨ ਬੇਸਿਕ ਸੈਲਰੀ ਲਗਪਗ 15 ਕਰੋਡ਼ ਰੁਪਏ ਸੀ। ਇਸ ਤੋਂ ਇਲਾਵਾ ਹੋਰ ਭੱਤੇ ਮਿਲਾ ਕੇ 50 ਡਾਲਰ ਲਗਪਗ 37 ਕਰੋੜ ਰੁਪਏ ਮਿਲਦੇ ਹਨ। ਜੇ ਉਨ੍ਹਾਂ ਦੀਆਂ ਦੋਵੇਂ ਤਨਖਾਹਾਂ ਮਿਲਾ ਦਿੱਤੀਆਂ ਜਾਣ ਤਾਂ ਉਨ੍ਹਾਂ ਦੀ ਕੁਲ ਤਨਖਾਹ 52 ਕਰੋੜ ਰੁਪਏ ਹਨ।

ਟਾਈਮ ਮੈਗਜ਼ੀਨ ਨੇ ਹਰ ਸਾਲ ਵਾਂਗ 2020 ਲਈ ਦੁਨੀਆ ਦੇ 100 ਸਭ ਤੋਂ ਪ੍ਰਭਾਵਸ਼ਾਲੀ ਲੋਕਾਂ ਦੀ ਲਿਸਟ ਜਾਰੀ ਕੀਤੀ ਸੀ। ਬਿਜਨੈਸ ਜਗਤ ਤੋਂ ਸੁੰਦਰ ਪਿਚਾਈ ਦਾ ਨਾਂ ਵੀ ਇਸ ਲਿਸਟ ਵਿਚ ਸ਼ਾਮਲ ਸੀ। ਪਿਚਾਈ ਬੀਤੇ 16 ਸਾਲ ਤੋਂ ਗੂਗਲ ਵਿਚ ਨੌਕਰੀ ਕਰ ਰਹੇ ਹਨ ਅਤੇ ਦੁਨੀਆ ਦੀ ਸਭ ਤੋਂ ਵੱਡੀ ਕੰਪਨੀ ਗੂਗਲ ਦੇ ਸੀਈਓ ਦੇ ਤੌਰ ’ਤੇ ਕਰੋਡ਼ਾਂ ਭਾਰਤੀਆਂ ਲਈ ਪ੍ਰੇਰਣਾ ਸ੍ਰੋਤ ਹਨ।

Posted By: Tejinder Thind