ਨਵੀਂ ਦਿੱਲੀ: ਐੱਲਪੀਜੀ ਖਪਤਕਾਰਾਂ (LPG Costumers)ਲਈ ਇਹ ਜ਼ਰੂਰੀ ਹੈ ਕਿ ਕਿਉਂਕਿ ਇਹ ਐੱਲਪੀਜੀ ਸਬਸਿਡੀ (LPG Subsidy) ਨਾਲ ਜੁੜੀ ਸੂਚਨਾ ਹੈ। ਜਿਨ੍ਹਾਂ ਲੋਕਾਂ ਨੇ ਪਿਛਲੇ ਕੁਝ ਮਹੀਨਿਆਂ 'ਚ ਰਸੋਈ ਗੈਸ ਸਿਲੰਡਰ ਖਰੀਦਿਆ ਹੈ, ਅਤੇ ਉਹ ਸੋਚ ਰਹੇ ਹਨ ਕਿ ਉਨ੍ਹਾਂ ਦੇ ਖਾਤੇ 'ਚ ਸਬਸਿਡੀ ਜਮ੍ਹਾ ਨਹੀਂ ਹੋਈ ਪਰ ਇਹ ਸੱਚ ਨਹੀਂ ਹੈ। ਸਬਸਿਡੀ ਤਾਂ ਹੁਣ ਵੀ ਖਾਤਿਆਂ 'ਚ ਆ ਰਹੀ ਹੈ, ਬੱਸ ਇਸ ਦੀ ਰਾਸ਼ੀ ਪਹਿਲਾਂ ਤੋਂ ਬਹੁਤ ਘਟ ਗਈ ਹੈ।

ਲੱਖਾਂ ਗਾਹਕਾਂ ਨੂੰ ਐੱਲਪੀਜੀ ਸਬਸਿਡੀ ਦਾ ਇੰਤਜ਼ਾਰ ਲਗਾਤਾਰ ਹੈ। ਬੀਤੇ ਛੇ ਮਹੀਨਿਆਂ ਤੋਂ ਸਰਕਾਰ ਵੱਲੋਂ ਇਸ ਨੂੰ ਖਾਤੇ 'ਚ ਜਮ੍ਹਾ ਨਾ ਕਰਾਏ ਜਾਣ ਕਾਰਨ ਉਹ ਪਰੇਸ਼ਾਨ ਹਨ। ਪਰ ਸੱਚ ਗੱਲ ਤਾਂ ਇਹ ਹੈ ਕਿ ਸਬਸਿਡੀ ਹੁਣ ਵੀ ਮਿਲ ਰਹੀ ਹੈ ਪਰ ਇਸ ਦਾ ਮੁੱਲ ਘੱਟ ਹੋ ਗਿਆ ਹੈ। ਹੁਣ ਇਹ 18 ਰੁਪਏ, 19 ਰੁਪਏ, 20 ਰੁਪਏ, 21 ਰੁਪਏ ਦੇ ਰੂਪ 'ਚ ਖਾਤਿਆਂ 'ਚ ਜਮ੍ਹਾ ਕੀਤੀ ਜਾ ਰਹੀ ਹੈ। ਖਪਤਕਾਰਾਂ ਦੇ ਖਾਤੇ 'ਚ ਆਖਰੀ ਵਾਰ ਵਧੀ ਹੋਈ ਸਬਸਿਡੀ ਅਪ੍ਰੈਲ ਮਹੀਨੇ 'ਚ ਆਈ ਸੀ, ਉਸ ਤੀ ਬਾਅਦ ਹੀ ਇਹ ਬੰਦ ਹੈ। ਖਪਤਕਾਰਾਂ ਨੂੰ ਸਿਲੰਡਰ ਹੁਣ ਬਾਜ਼ਾਰ ਦਰ 'ਤੇ ਹੀ ਮਿਲ ਰਿਹਾ ਹੈ। ਅਕਤੂਬਰ ਮਹੀਨੇ 'ਚ 14.2 ਕਿੱਲੋ ਦਾ ਰਸੋਈ ਗੈਸ ਸਿਲੰਡਰ 601 ਰੁਪਏ 'ਚ ਮਿਲਿਆ।

ਕੋਰੋਨਾ ਕਾਲ 'ਚ ਵੀ ਸਰਕਾਰ ਨੇ ਘਰੇਲੂ ਗੈਸ ਸਿਲੰਡਰ ਦੀ ਕੀਮਤ ਹੌਲੀ-ਹੌਲੀ ਵਧਾਈ। ਸਰਕਾਰ ਨੇ ਇਹ ਵਾਧਾ ਸਿਲੰਡਰ ਦੇ ਆਧਾਰ ਮੁੱਲ 'ਚ ਕੀਤਾ। ਅਜਿਹੇ 'ਚ ਸਥਿਤੀ ਇਹ ਹੋਈ ਕਿ ਸਿਲੰਡਰ ਦਾ ਆਧਾਰ ਮੁੱਲ ਅਤੇ ਬਾਜ਼ਾਰ ਮੁੱਲ ਬਰਾਬਰ ਹੋ ਗਿਆ। ਇਸ ਦੇ ਚਲਦੇ ਹੀ ਸਬਸਿਡੀ ਹੀ ਬੰਦ ਕਰ ਦਿੱਤੀ ਗਈ। ਪਹਿਲਾਂ ਸਿਲੰਡਰ ਦੇ ਆਧਾਰ ਮੁੱਲ ਅਤੇ ਬਾਜ਼ਾਰ ਮੁੱਲ ਦੇ ਅੰਤਰ ਦੀ ਰਾਸ਼ੀ ਨੂੰ ਹੀ ਖਪਤਕਾਰਾਂ ਦੇ ਖਾਤੇ 'ਚ ਜਮ੍ਹਾ ਕਰਵਾਇਆ ਜਾਂਦਾ ਸੀ।

ਇਸ ਸਬੰਧੀ 'ਚ ਇੰਦੌਰ ਪੀਹੂ ਇੰਡੇਨ ਗੈਸ ਏਜੰਸੀ ਦੇ ਦਫ਼ਤਰ ਤੋਂ ਪੁੱਛਿਆ ਗਿਆ ਤਾਂ ਜਵਾਬ ਮਿਲਿਆ ਕਿ ਖਪਤਕਾਰਾਂ ਨੂੰ ਘਰੇਲੂ ਗੈਸ ਸਿਲੰਡਰ ਹੁਣ ਆਧਾਰ ਮੁੱਲ 'ਤੇ ਹੀ ਦਿੱਤਾ ਜਾ ਰਿਹਾ ਹੈ। ਸਰਕਾਰ ਨੇ ਇਹ ਪ੍ਰਬੰਧ ਮਈ ਮਹੀਨੇ ਤੋਂ ਕਰ ਦਿੱਤਾ ਹੈ। ਇਸੇ ਕਾਰਨ ਖਪਤਕਾਰਾਂ ਦੇ ਖਾਤੇ 'ਚ ਪਹਿਲਾਂ ਵਾਂਗ ਸਬਸਿਡੀ ਨਹੀਂ ਪਹੁੰਚ ਰਹੀ। ਪਰ ਸਬਸਿਡੀ ਬੰਦ ਨਹੀਂ ਹੈ। ਇਸ ਹੁਣ ਵੀ ਦਿੱਤੀ ਜਾ ਰਹੀ ਹੈ। ਬੱਸ ਇਸ ਦੀ ਰਾਸ਼ੀ ਬਦਲ ਗਈ ਹੈ। ਹੁਣ ਇਹ 18 ਤੋਂ 21 ਰੁਪਏ ਦੇ ਵਿੱਚ ਆ ਰਹੀ ਹੈ।


ਜੁਲਾਈ 'ਚ ਕੁਦਰਤੀ ਗੈਸ ਤੇ ਪੈਟਰੋਲੀਅਮ ਮੰਤਰਾਲੇ ਨੇ ਇਸ ਦਾ ਕਾਰਨ ਦੱਸਿਆ ਸੀ। ਮੰਤਰਾਲੇ ਦੇ ਅਧਿਕਾਰਕ ਟਵਿੱਟਰ ਹੈਂਡਲ MoPNG e-Seva ਵੱਲੋਂ ਕੀਤੇ ਗਏ ਟਵੀਟ 'ਚ ਕਿਹਾ ਗਿਆ ਸੀ ਕਿ ਐੱਲਪੀਜੀ ਸਿਲੰਡਰ ਐੱਲਪੀਜੀ ਸਿਲੰਡਰ ਦੀਆਂ ਕੀਮਤਾਂ 'ਚ ਕਮੀ ਆਉਣ ਕਾਰਨ ਇਨ੍ਹਾਂ ਦੀਆਂ ਕੀਮਤਾਂ 'ਚ ਸਬਸਿਡੀ ਦਾ ਕੋਈ ਅੰਸ਼ ਨਹੀਂ ਸੀ। ਇਸ ਕਾਰਨ ਮਈ ਅਤੇ ਜੂਨ 'ਚ ਜਿਨ੍ਹਾਂ ਗੈਸ ਸਿਲੰਡਰਾਂ ਦੀ ਸਪਲਾਈ ਕੀਤੀ ਗਈ, ਉਨ੍ਹਾਂ ਲਈ ਗਾਹਕਾਂ ਦੇ ਬੈਂਕ ਖਾਤਿਆਂ 'ਚ ਸਬਸਿਡੀ ਦੀ ਰਾਸ਼ੀ ਟਰਾਂਸਫਰ ਨਹੀਂ ਕੀਤੀ ਗਈ। ਕੋਰੋਨਾ ਸੰਕਟ ਕਾਰਨ ਮਈ ਅਤੇ ਜੂਨ ਦੋ ਮਹੀਨਿਆਂ 'ਚ ਐੱਲਪੀਜੀ ਸਿਲੰਡਰ ਤੋਂ ਇਲਾਵਾ ਹੋਰ ਪੈਟਰੋਲੀਅਮ ਉਤਪਾਦਾਂ ਦੀਆਂ ਕੀਮਾਂ 'ਚ ਗਿਰਾਵਟ ਬਣੀ ਰਹੀ।


ਅਪ੍ਰੈਲ 'ਚ 731 ਰੁਪਏ ਦਾ ਸੀ ਸਿਲੰਡਰ, ਹੁਣ 620 ਰੁਪਏ ਦਾ ਹੋ ਗਿਆ

ਅਪ੍ਰੈਲ ਮਹੀਨੇ 'ਚ ਘਰੇਲੂ ਸਿਲੰਡਰ 731 ਰੁਪਏ ਦਾ ਸੀ। 14.2 ਕਿਲੋਗ੍ਰਾਮ ਦਾ ਇਹ ਸਿਲੰਡਰ ਬਿਨਾਂ ਸਬਸਿਡੀ ਦੇ ਮਿਲਦਾ ਰਿਹਾ। ਇਸ 'ਤੇ ਖਪਤਕਾਰਾਂ ਦੇ ਖਾਤੇ 'ਚ 147.67 ਰੁਪਏ ਦੀ ਸਬਸਿਡੀ ਆਉਂਦੀ ਰਹੀ। ਇਹ ਰਾਸ਼ੀ ਖਾਤੇ 'ਚ ਸਿੱਧੀ ਜਮ੍ਹਾ ਹੁੰਦੀ ਰਹੀ। ਸਬਸਿਡੀ ਨੂੰ ਘੱਟ ਕਰ ਦਿੱਤਾ ਜਾਵੇ ਤਾਂ ਸਿਲੰਡਰ ਦੀ ਅਸਲੀ ਕੀਮਤ 583.33 ਰੁਪਏ ਸੀ। ਪਰ ਸਬਸਿਡੀ ਕੱਟਣ ਤੋਂ ਬਾਅਦ ਮਹੀਨੇ ਮਹੀਨੇ 'ਚ ਸਿਲੰਡਰ ਦੀ ਕੀਮਤ ਹੀ 583 ਰੁਪਏ ਕਰ ਦਿੱਤੀ ਗਈ। ਹਾਲਾਂਕਿ ਇਸ ਤੋਂ ਬਾਅਦ ਜੂਨ, ਜੁਲਾਈ ਅਤੇ ਸਤੰਬਰ 'ਚ ਸਿਲੰਡਰ ਦੀ ਕੀਮਤ ਫਿਰ ਵਧੀ ਅਤੇ ਹੁਣ ਇਹ ਬਿਨਾਂ ਸਬਸਿਡੀ ਦੇ 601 ਰੁਪਏ ਦਾ ਹੋ ਗਿਆ। ਅਕਤੂਬਰ 'ਚ ਸਿਲੰਡਰ ਦਾ ਮੁੱਲ 620 ਰੁਪਏ ਹੋ ਗਿਆ ਹੈ।


2013 ਤੋਂ ਵਧੀ ਕੀਮਤ

ਸਬਸਿਡੀ ਪੈਟਰਨ ਸਰਕਾਰ ਨੇ 2013 ਤੋਂ ਲਾਗੂ ਕੀਤਾ ਸੀ। ਉਸ ਸਮੇਂ ਸਿਲੰਡਰ ਦਾ ਆਧਾਰ ਮੁੱਲ 420 ਰੁਪਏ ਨਿਰਧਾਰਤ ਸੀ। ਰਿਆਇਤੀ ਦਰ ਅਤੇ ਬਾਜ਼ਾਰ ਭਾਅ ਦੇ ਅੰਤਰ ਦੀ ਰਾਸ਼ੀ ਹੀ ਸਬਸਿਡੀ ਦੇ ਰੂਪ 'ਚ ਖਪਤਕਾਰਾਂ ਦੇ ਖਾਤੇ 'ਚ ਜਮ੍ਹਾ ਹੋ ਰਹੀ ਸੀ। ਜੂਨ 2020 'ਚ ਸਿਲੰਡਰ ਦੀ ਆਧਾਰ ਕੀਮਤ ਵਧਾ ਕੇ 594.50 ਰੁਪਏ ਕਰ ਦਿੱਤੀ ਗਈ। ਉੱਥੇ ਜੁਲਾਈ 'ਚ ਇਹ ਕੀਮਤ 598 ਰੁਪਏ ਹੋ ਗਈ ਅਤੇ ਸਤੰਬਰ 'ਚ ਵਧਾ ਕੇ 601 ਰੁਪਏ ਕਰ ਦਿੱਤੀ ਗਈ। ਭਾਵ ਸੱਤ ਸਾਲਾਂ 'ਚ ਸਿਲੰਡਰ ਦੀ ਆਧਾਰ ਕੀਮਤ 181 ਰੁਪਏ ਵਧਾ ਦਿੱਤੀ ਗਈ।


ਕੀ ਹੈ MoPNG e-Seva ਈ ਸੇਵਾ

MoPNG e-Seva ਆਮ ਖਪਤਕਾਰਾਂ ਲਈ ਤੇਲ ਅਤੇ ਗੈਸ ਲਈ ਅਧਿਕਾਰਕ ਸੋਸ਼ਲ ਮੀਡੀਆ ਆਧਾਰਤ ਇਕ ਸ਼ਿਕਾਇਤ ਨਿਵਾਰਣ ਮੰਚ ਹੈ। MoPNG e-Seva ਇਕ ਆਨਲਾਈਨ ਪੋਰਟਲ ਹੈ ਜਿਸ ਨੂੰ ਪੈਟਰੋਲੀਅਮ ਅਤੇ ਗੈਸ ਸਬੰਧੀ ਸੇਵਾ ਨਾਲ ਸਬੰਧਿਤ ਕਿਸੇ ਵੀ ਪ੍ਰਸ਼ਨ ਦਾ ਉੱਤਰ ਦੇਣ ਲਈ ਡਿਜ਼ਾਈਨ ਅਤੇ ਤਿਆਰ ਕੀਤਾ ਗਿਆ ਹੈ। ਕਈ ਖਪਤਕਾਰ ਲਾਭਾਂ ਦੀ ਸੂਚਨਾ ਦੇ ਨਾਲ ਹੀ ਇਹ ਪੋਰਟਲ ਗਾਹਕਾਂ ਲਈ ਸਰਕਾਰ ਤਕ ਆਪਣੀ ਗੱਲ ਪਹੁੰਚਾਉਣ ਦਾ ਕੰਮ ਕਰਦਾ ਹੈ। ਉਨ੍ਹਾਂ ਦੀ ਸ਼ਿਕਾਇਤ ਤੇ ਸੁਝਾਅ ਸੁਣਦਾ ਹੈ ਅਤੇ ਉਸ 'ਤੇ ਜਵਾਬ ਦਿੰਦਾ ਹੈ। ਜੇਕਰ ਤੁਹਾਨੂੰ ਪੈਟਰੋਲੀਅਮ, ਗੈਸ, ਪਾਈਪਲਾਈਨ, ਸੀਐੱਨਜੀ ਦੇ ਆਸਪਾਸ ਕੋਈ ਸ਼ਿਕਾਇਤ ਹੈ ਤਾਂ ਤੁਸੀਂ ਇਸ 'ਤੇ ਸੰਪਰਕ ਕਰ ਸਕਦੇ ਹੋ। ਇਹ ਸੇਵਾ ਖਪਤਕਾਰਾਂ ਨੂੰ ਸੋਸ਼ਲ ਮੀਡੀਆ ਰਾਹੀਂ ਮੁੱਦਿਆਂ ਨੂੰ ਜੋੜਨ 'ਚ ਸਮਰੱਥ ਬਣਾਉਂਦੀ ਹੈ।

Posted By: Jagjit Singh