ਇੰਸ਼ੋਰੈਂਸ ਰੈਗੂਲੇਟਰ ਇਰਡਾ (IRDAI) ਨੇ ਮੋਟਰ ਇੰਸ਼ੋਰੈਂਸ ਸਬੰਧੀ ਨਵਾਂ ਨਿਰਦੇਸ਼ ਜਾਰੀ ਕੀਤਾ ਹੈ। ਵ੍ਹੀਕਲ ਇੰਸ਼ੋਰੈਂਸ (Motor Insurance) ਪ੍ਰੋਵਾਈਡਰਜ਼ ਨੂੰ ਇਹ ਨਿਰਦੇਸ਼ ਜਾਰੀ ਕੀਤਾ ਗਿਆ ਹੈ ਕਿ ਉਹ ਹੁਣ ਗ਼ੈਰ-ਜ਼ਰੂਰੀ ਤੇ ਲੋਕ ਲੁਭਾਉਣੇ ਆਫਰਾਂ ਦਾ ਪ੍ਰਚਾਰ ਨਹੀਂ ਕਰ ਸਕਦੇ। ਫਿਲਹਾਲ ਆਪਣੀ ਪਾਲਿਸੀ ਨੂੰ ਵੇਚਣ ਲਈ ਇੰਸ਼ੋਰੈਂਸ ਕੰਪਨੀਆਂ ਵੱਲੋਂ ਮੁਫ਼ਤ ਪਿਕਅਪ, ਫ੍ਰੀ ਡਰਾਪ ਵਰਗੀਆਂ ਸਹੂਲਤਾਂ ਦਾ ਖੁੱਲ੍ਹ ਕੇ ਪ੍ਰਚਾਰ ਕੀਤਾ ਜਾਂਦਾ ਹੈ। ਇਹ ਸਰਵਿਸਿਜ਼ ਦਾ ਹਿੱਸਾ ਨਹੀਂ ਹੁੰਦੇ ਹਨ, ਪਰ ਗਾਹਕਾਂ ਨੂੰ ਲੁਭਾਉਣ ਲਈ ਅਜਿਹਾ ਪ੍ਰਚਾਰ ਕੀਤਾ ਜਾਂਦਾ ਹੈ। ਇਰਡਾ ਦੇ ਨਵੇਂ ਨਿਰਦੇਸ਼ ਤੋਂ ਬਾਅਦ ਹੁਣ ਮੋਟਰ ਇੰਸ਼ੋਰੈਂਸ ਕੰਪਨੀਆਂ (Vehicle Insurance Companies) ਨੂੰ ਅਜਿਹਾ ਪ੍ਰਚਾਰ ਬੰਦ ਕਰਨਾ ਪਵੇਗਾ।

ਵ੍ਹੀਕਲ ਇੰਸ਼ੋਰੈਂਸ 'ਚ ਮੁੱਖ ਤੌਰ 'ਤੇ ਜਨਰਲ ਇੰਸ਼ੋਰੈਂਸ ਕੰਪਨੀਆਂ ਮੋਟਰ ਵਰਕਸ਼ਾਪ ਤੇ ਗੈਰਾਜ ਦੇ ਨਾਲ ਇਕ ਸਰਵਿਸ ਐਗਰੀਮੈਂਟ ਕਰਦੀਆਂ ਹਨ। ਇਸ ਐਗਰੀਮੈਂਟ ਤਹਿਤ ਜੇਕਰ ਕਿਸੇ ਵਾਹਨ ਨੂੰ ਹਾਦਸਾ ਹੁੰਦਾ ਹੈ ਤਾਂ ਇੰਸ਼ੋਰੈਂਸ ਕੰਪਨੀਆਂ ਵਰਕਸ਼ਾਪ ਨੂੰ ਕਲੇਮ ਦਾ ਪੈਸਾ ਦਿੰਦੀਆਂ ਹਨ। ਇੰਸ਼ੋਰੈਂਸ ਰੈਗੂਲੇਟਰ ਨੇ ਕਿਹਾ ਕਿ ਇਸ ਐਗਰੀਮੈਂਟ ਤਹਿਤ ਸਿਰਫ਼ ਕਲੇਮ ਦੇਣ ਦਾ ਵਾਅਦਾ ਕੀਤਾ ਜਾਂਦਾ ਹੈ। ਇਸ ਵਿਚ ਫ੍ਰੀ ਪਿਕਅਪ, ਫ੍ਰੀ ਡਰਾਪ, ਬਾਡੀ ਵਾਸ਼, ਇੰਟੀਰੀਅਰ ਕਲੀਨਿੰਗ, ਇੰਜਣ ਇੰਸਪੈਕਸ਼ਨ ਵਰਗੀਆਂ ਸਹੂਲਤਾਂ ਸ਼ਾਮਲ ਨਹੀਂ ਹੁੰਦੀਆਂ। ਇਹ ਇੰਸ਼ੋਰੈਂਸ ਪ੍ਰੋਡਕਟ ਦਾ ਹਿੱਸਾ ਨਹੀਂ ਹੁੰਦਾ। ਅਜਿਹੇ ਵਿਚ ਹੁਣ ਮੋਟਰ ਇੰਸ਼ੋਰੈਂਸ ਪ੍ਰੋਡਕਟ ਵੇਚਣ ਲਈ ਇਸ ਤਰ੍ਹਾਂ ਪ੍ਰਚਾਰ ਨਹੀਂ ਕੀਤਾ ਜਾ ਸਕਦਾ।

ਇਰਡਾ ਨੇ ਇੰਸ਼ੋਰੈਂਸ ਕੰਪਨੀਆਂ ਨੂੰ ਕਿਹਾ ਕਿ ਉਹ ਅਜਿਹਾ ਪ੍ਰਚਾਰ ਬੰਦ ਕਰਨ। ਉਹ ਸਿਰਫ਼ ਓਨਾ ਹੀ ਪ੍ਰਚਾਰ ਕਰ ਸਕਦੇ ਹਨ ਜਿੰਨਾ ਇੰਸ਼ੋਰੈਂਸ ਪਾਲਿਸੀ 'ਚ ਦਿੱਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਦੋ ਇੰਸ਼ੋਰੈਂਸ ਪਾਲਿਸੀਜ਼ 'ਚ ਕਿਸੇ ਤਰ੍ਹਾਂ ਦੀਆਂ ਤੁਲਨਾਤਮਕ ਗੱਲਾਂ ਨੂੰ ਵੀ ਪ੍ਰਚਾਰ 'ਚ ਸ਼ਾਮਲ ਨਾ ਕਰਨ ਦਾ ਨਿਰਦੇਸ਼ ਦਿੱਤਾ ਹੈ। ਇਸ ਤੋਂ ਇਲਾਵਾ ਖਾਸ ਤਰ੍ਹਾਂ ਦੇ ਡਿਸਕਾਉਂਟ ਵਾਲੇ ਪ੍ਰਚਾਰ ਨੂੰ ਵੀ ਬੰਦ ਕਰਨ ਦਾ ਨਿਰਦੇਸ਼ ਦਿੱਤਾ ਹੈ।

Posted By: Seema Anand