Stove Kraf Limited : ਨਵੀਂ ਦਿੱਲੀ, ਜੇਐੱਨਐੱਨ : Kitchen appliances ਬਣਾਉਣ ਵਾਲੀ Stove Kraft Ltd ਦਾ Initial Public Offer (ਆਈਪੀਓ) ਸੋਮਵਾਰ ਨੂੰ Subscription ਲਈ ਖੁੱਲ੍ਹੇਗਾ। ਕੰਪਨੀ ਨੇ ਇਸ ਆਈਪੀਓ ਲਈ ਹਰੇਕ ਸ਼ੇਅਰ ਦੀ ਕੀਮਤ 384-385 ਰੁਪਏ ਤੈਅ ਕੀਤੀ ਹੈ।


ਇਸ ਕੈਲੰਡਰ ਸਾਲ ’ਚ ਇਹ ਚੌਥੀ ਕੰਪਨੀ ਹੈ, ਜੋ ਆਪਣਾ ਆਈਪੀਓ ਲਿਆ ਰਹੀ ਹੈ। ਇੰਡੀਅਨ ਰੇਲਵੇ ਫਾਈਨੈਂਸ ਕਾਰਪੋਰੇਸ਼ਨ (Indian Railway Finance Corporation (IRFC) ਦੇ ਆਈਪੀਓ ਨੂੰ ਬੁੱਧਵਾਰ ਤਕ Subscribe ਕੀਤਾ ਜਾ ਸਕਦਾ ਹੈ। ਉੱਥੇ ਹੀ Indigo Paints ਤੇ Home First Finance Company ਦਾ ਆਈਪੀਓ ਮੌਜੂਦਾ ਸਮੇਂ ’ਚ Subscription ਲਈ ਖੁੱਲ੍ਹਾ ਹੋਇਆ ਹੈ। Stove Kraft ਦੇ ਇਸ ਆਈਪੀਓ ਦੇ ਤਹਿਤ 95 ਕਰੋੜ ਰੁਪਏ ਮੁੱਲ ਦੇ ਸ਼ੇਅਰ ਜਾਰੀ ਕੀਤਾ ਜਾਣਗੇ ਜਦਕਿ 82.50 ਲੱਖ Equity Share Offer for Sale ਦੇ ਰਾਹੀਂ ਉਪਲਬਧ ਹੋਵੇਗਾ।


ਇਸ ਆਈਪੀਓ ਦੇ ਤਹਿਤ ਪ੍ਰਮੋਟਰ ਰਾਜੇਂਦਰ ਗਾਂਧੀ ਦੇ 6,90,700 ਸ਼ੇਅਰ, ਸੁਨੀਤਾ ਰਾਜੇਂਦਰ ਗਾਂਧੀ ਦੇ 59,300 ਸ਼ੇਅਰ ਤੇ Sequoia Capital India Growth Investment Holdings ਦੇ 14,92,080 ਸ਼ੇਅਰ ਤੇ ਐੱਸਪੀਆਈ Growth Investments II ਦੇ 6,007,920 ਸ਼ੇਅਰ ਆਫਰ ਫਾਰ ਸੇਲ ਰਾਹੀਂ ਉਪਲੱਬਧ ਹੋਣਗੇ।


Sequoia Capital ਸਮਰਥਤ ਕੰਪਨੀ ਨੇ ਇਕ ਵਰਚੂਅਲ ਪ੍ਰੈੱਸ ਕਾਨਫਰੰਸ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਉਪਰੀ ਪ੍ਰਾਈਸ ਬੈਂਡ ਮੁਤਾਬਕ ਇਸ ਪਬਲਿਕ ਆਫਰ ਰਾਹੀਂ ਕੰਪਨੀ 412.62 ਕਰੋੜ ਰੁਪਏ ਇਕੱਠੇ ਕਰੇਗੀ।


ਇਸ ਆਈਪੀਓ ਲਈ ਕਦੋਂ ਤਕ ਕੀਤਾ ਜਾ ਸਕਦਾ ਨਿਵੇਸ਼


ਜੇ ਤੁਸੀਂ ਇਸ ਆਈਪੀਓ ਲਈ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਇਸ ਲਈ ਤੁਹਾਡੇ ਕੋਲ 28 ਜਨਵਰੀ ਤਕ ਦਾ ਸਮਾਂ ਹੈ। Anchor Investors ਲਈ ਇਹ ਆਈਪੀਓ 22 ਜਨਵਰੀ ਨੂੰ ਖੁੱਲ੍ਹੇਗਾ।


ਕੰਪਨੀ ਨਵੇਂ ਸ਼ੇਅਰਾਂ ਨੂੰ issue ਕੀਤੇ ਜਾਣ ਨਾਲ ਪ੍ਰਾਪਤ ਆਮਦਨ ਦਾ ਇਸਤੇਮਾਲ ਕੁਝ ਕਰਜ਼ੇ ਦੇ ਭੁਗਤਾਨ ਤੇ ਕੰਪਨੀ ਨਾਲ ਸਬੰਧਿਤ ਉਦੇਸ਼ਾਂ ਲਈ ਕਰੇਗੀ।


ਕੰਪਨੀ Pigeon ਤੇ Gilma ਬਰਾਂਡ ਨਾਂ ਤੋਂ ਰਸੋਈ ਨਾਲ ਜੁੜੇ ਸਮਾਨਾਂ ਦੇ ਵਿਆਪਕ ਰੇਂਜ ਦਾ ਨਿਰਮਾਣ ਤੇ ਵਿਕਰੀ ਕਰਦੀ ਹੈ।

Posted By: Rajnish Kaur