ਨਵੀਂ ਦਿੱਲੀ, ਜੇਐੱਨਐੱਨ : ਅੱਜ ਹਫ਼ਤੇ ਦੇ ਦੂਜੇ ਕਾਰੋਬਾਰੀ ਦਿਨ ਭਾਵ ਮੰਗਲਵਾਰ ਨੂੰ ਸ਼ੇਅਰ ਬਾਜ਼ਾਰ ਹਰੇ ਨਿਸ਼ਾਨ 'ਤੇ ਖੁੱਲ੍ਹਿਆ । Bombay Stock Exchange ਦਾ ਮੁੱਖ Index ਸੈਂਸੇਕਸ 274.67 ਅੰਕ ਉਪਰ 44351.82 ਦੇ ਪੱਧਰ 'ਤੇ ਖੁਲ੍ਹਿਆ। ਉੱਥੇ ਹੀ ਨੈਸ਼ਨਲ ਸਟਾਕ ਐਕਸਚੇਂਜ ਦੇ ਨਿਫਟੀ ਦੀ ਸ਼ੁਰੂਆਤ 83.50 ਅੰਕਾਂ ਦੀ ਤੇਜ਼ੀ ਨਾਲ 13010 'ਤੇ ਹੋਈ।


ਨਿਫਟੀ ਨੇ ਪਹਿਲੀ ਵਾਰ 1300 ਅੰਕੜਾ ਪਾਰ ਕੀਤਾ ਹੈ। ਪਿਛਲੇ ਕਾਰੋਬਾਰੀ ਦਿਨ ਸਕਾਰਾਤਮਕ ਵਿਸ਼ਵ ਸੰਕੇਤਾਂ ਦੇ ਚੱਲਦੇ ਸ਼ੇਅਰ ਬਾਜ਼ਾਰ ਵਾਧੇ 'ਤੇ ਬੰਦ ਹੋਇਆ ਸੀ। ਸੈਂਸੇਕਸ 194.90 ਅੰਕ ਉਪਰ 44077.15 ਦੇ ਪੱਧਰ 'ਤੇ ਬੰਦ ਹੋਇਆ ਸੀ। ਉੱਥੇ ਹੀ ਨਿਫਟੀ 67.40 ਅੰਕ ਦੀ ਤੇਜ਼ੀ ਨਾਲ 12926.45 ਦੇ ਪੱਧਰ 'ਤੇ ਬੰਦ ਹੋਇਆ ਸੀ।

Posted By: Rajnish Kaur