ਜੇਐੱਨਐੱਨ, ਨਵੀਂ ਦਿੱਲੀ : NTPC, Powergrid ਦੀ ਬਦੌਲਤ ਸ਼ੇਅਰ ਬਾਜ਼ਾਰ ਫਿਰ ਤੋਂ 60 ਹਜ਼ਾਰ ਅੰਕ ਦੇ ਉਪਰ ਖੁੱਲ੍ਹਿਆ। ਸੈਸੇਂਕਸ ਦੀ ਸ਼ੁਰੂਆਤ 60,285.89 ਅੰਕ ਤੋਂ ਹੋਈ। ਦਿਨ ਦੇ ਕਾਰੋਬਾਰ ਦੌਰਾਨ ਸੈਂਸੇਕਸ ਇਕ ਸਮੇਂ 1000 ਅੰਕ ਤਕ ਡਿੱਗ ਗਿਆ, ਬਾਅਦ ’ਚ ਇਹ 835.51 ਅੰਕ ਟੁੱਟ ਕੇ 59,242.37 ਦੇ ਪੱਧਰ ’ਤੇ ਕਾਰਰੋਬਾਰ ਕਰ ਰਿਹਾ ਸੀ। ਨਿਫਟੀ 224.05 ਅੰਕ ਡਿੱਗ ਕੇ 17,631.05 ਦੇ ਪੱਧਰ ’ਤੇ ਕਾਰੋਬਾਰੀ ਕਰ ਰਿਹਾ ਹੈ। ਬਾਜ਼ਾਰ ਨੇ ਫਿਰ 60,288.44 ਦਾ Intra day high ਬਣਾਇਆ। Nifty 50 ਵੀ 17,906.45 ਦੇ ਅੰਕ ’ਤੇ ਖੁੱਲ੍ਹਣ ਤੋਂ ਬਾਅਦ ਥੋੜ੍ਹਾ ਥੱਲੇ ਆਵੇਗਾ।

ਇਸ ਤੋਂ ਪਹਿਲਾਂ ਰਿਲਾਇੰਸ ਇੰਡਸਟਰੀਜ਼, ਐੱਚਡੀਐੱਫਸੀ ਬੈਂਕ ਤੇ ਮਾਰੂਤੀ ਦੇ ਸ਼ੇਅਰਾਂ ਦੇ ਲਾਭ ਨਾਲ ਸੋਮਵਾਰ ਨੂੰ ਸੈਂਸੇਕਸ ਵੱਲੋ ਨਿਫਟੀ ਮਾਮੂਲੀ ਵਾਧੇ ਨਾਲ ਆਪਣੇ ਨਵੇਂ ਰਿਕਾਰਡ ਪੱਧਰ ’ਤੇ ਪਹੁੰਚ ਗਏ। ਹਾਲਾਂਕਿ ਬਾਜ਼ਾਰ ਨੇ ਕਾਰੋਬਾਰ ਦੌਰਾਨ ਆਪਣਾ ਜ਼ਿਆਦਾਤਰ ਸ਼ੁਰੂਆਤੀ ਲਾਭ ਗੁਆ ਦਿੱਤਾ ਹੈ। ਬੀਐੱਸਈ ਦਾ 30 ਸ਼ੇਅਰਾਂ ਵਾਲਾ ਸੈਸੇਂਕਸ ਦਿਨ ’ਚ ਕਾਰੋਬਾਰ ਦੌਰਾਨ 60,412.32 ਅੰਕ ਦੇ ਆਪਣੇ ਸਰਵਕਾਲਿਕ ਉੱਚ ਪੱਧਰ ਤਕ ਗਿਆ।

Posted By: Sarabjeet Kaur