ਨਵੀਂ ਦਿੱਲੀ, ਜੇਐੱਨਐੱਨ : ਸ਼ੇਅਰ ਬਾਜ਼ਾਰ ਨੇ ਸ਼ੁਰੂਆਤੀ ਕਾਰੋਬਾਰ 'ਚ ਰਿਕਾਰਡ ਪੱਧਰ ਛੂਹ ਲਿਆ ਹੈ। Bombay Stock Exchange ਦਾ Index sensex 46,599,02 ਦੇ ਰਿਕਾਰਡ ਪੱਧਰ 'ਤੇ ਪਹੁੰਚ ਗਿਆ ਹੈ।


ਅੱਜ ਹਫ਼ਤੇ ਦੇ ਤੀਜੇ ਕਾਰੋਬਾਰੀ ਦਿਨ ਭਾਵ ਬੁੱਧਵਾਰ ਨੂੰ ਸ਼ੇਅਰ ਬਾਜ਼ਾਰ ਵਾਧੇ 'ਤੇ ਖੁੱਲ੍ਹਾ। Bombay Stock Exchange ਦਾ ਮੁੱਖ Index sensex 288.89 ਅੰਕ ਉੱਪਰ 46552.6 ਪੱਧਰ 'ਤੇ ਖੁੱਲ੍ਹਾ। ਉੱਥੇ ਹੀ ਨੈਸ਼ਨਲ ਸਟਾਕ ਐਕਸਚੇਂਜ ਦੇ ਨਿਫਟੀ ਦੀ ਸ਼ੁਰੂਆਤ 83.50 ਅੰਕਾਂ ਦੀ ਤੇਜ਼ੀ ਨਾਲ 13651.40 ਦੇ ਪੱਧਰ 'ਤੇ ਬੰਦ ਹੋਇਆ ਸੀ। ਉੱਥੇ ਹੀ ਨਿਫਟੀ 9.70 ਅੰਕ ਦੀ ਤੇਜ਼ੀ ਨਾਲ 13567.85 ਦੇ ਪੱਧਰ 'ਤੇ ਬੰਦ ਹੋਇਆ ਸੀ।


ਕਮਜ਼ੋਰ ਵਿਸ਼ਵ ਸੰਕੇਤਾਂ ਦੇ ਚੱਲਦੇ ਪਿਛਲੇ ਕਾਰੋਬਾਰੀ ਦਿਨ ਸੈਂਸੇਕਸ 173.90 ਅੰਕ ਹੇਠਲੇ 46079.56 ਦੇ ਪੱਧਰ 'ਤੇ ਖੁਲ੍ਹਿਆ ਸੀ। ਉੱਥੇ ਹੀ ਨਿਫਟੀ ਦੀ ਸ਼ੁਰੂਆਤ 45.40 ਅੰਕਾਂ ਦੀ ਗਿਰਾਵਟ ਨਾਲ 13512.80 ਪੱਧਰ 'ਤੇ ਹੋਈ ਸੀ।


ਅੱਜ ਦੇ ਮੁੱਖ ਸ਼ੇਅਰਾਂ 'ਚ ਹਿੰਦੁਸਤਾਨ ਯੂਨੀਲੀਵਰ ਦੀਆਂ ਜ਼ਿਆਦਾਤਰ ਸਾਰੀਆਂ ਕੰਪਨੀਆਂ ਦੇ ਸ਼ੇਅਰ ਹਰੇ ਨਿਸ਼ਾਨ 'ਤੇ ਖੁੱਲ੍ਹੇ। ਜ਼ਿਆਦਾ ਵਾਧੇ ਵਾਲੇ ਸ਼ੇਅਰਾਂ 'ਚ ਐੱਮ ਐਂਡ ਐੱਮ,UPLs ਬਜਾਜ ਫਾਈਨੈਂਸ, ਓਐੱਨਜੀਸੀ ਤੇ ਟਾਟਾ ਮੋਟਰਜ਼ ਸ਼ਾਮਲ ਹੈ।

Posted By: Rajnish Kaur