ਮੁੰਬਈ (ਪੀਟੀਆਈ) : ਸਥਾਨਕ ਸ਼ੇਅਰ ਬਾਜ਼ਾਰਾਂ ’ਚ ਬੁੱਧਵਾਰ ਨੂੰ ਲਗਾਤਾਰ ਦੂਜੇ ਦਿਨ ਤੇਜ਼ੀ ਜਾਰੀ ਰਹੀ ਤੇ ਬੀਐੱਸਈ ਸੈਂਸੈਕਸ 139 ਅੰਕ ਤੋਂ ਵੱਧ ਦੀ ਬੜ੍ਹਤ ਨਾਲ ਬੰਦ ਹੋਇਆ। ਆਲਮੀ ਬਾਜ਼ਾਰਾਂ ’ਚ ਮਜ਼ਬੂਤ ਰੁਖ਼ ਦਰਮਿਆਨ ਮੁੱਖ ਤੌਰ ’ਤੇ ਸਿਹਤ, ਵਿੱਤੀ ਤੇ ਜਿਨਸ ਕੰਪਨੀਆਂ ਨਾਲ ਜੁੜੇ ਸ਼ੇਅਰਾਂ ’ਚ ਲਿਵਾਲੀ ਨਾਲ ਬਾਜ਼ਾਰ ’ਚ ਤੇਜ਼ੀ ਰਹੀ।

30 ਸ਼ੇਅਰਾਂ ’ਤੇ ਆਧਾਰਤ ਬੀਐੱਸਈ ਸੈਂਸੈਕਸ 139.91 ਅੰਕ ਯਾਨੀ 0.24 ਫ਼ੀਸਦੀ ਦੀ ਤੇਜ਼ੀ ਨਾਲ 58,214.59 ਅੰਕ ’ਤੇ ਬੰਦ ਹੋਇਆ। ਕਾਰੋਬਾਰ ਦੌਰਾਨ ਇਕ ਸਮੇਂ ਇਹ 344.1 ਅੰਕ ਤੱਕ ਚੜ੍ਹ ਗਿਆ ਸੀ। 50 ਸ਼ੇਅਰਾਂ ’ਤੇ ਆਧਾਰਤ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਵੀ 44.40 ਅੰਕ ਯਾਨੀ 0.26 ਫ਼ੀਸਦੀ ਦੀ ਤੇਜ਼ੀ ਨਾਲ 17,151.90 ਅੰਕ ’ਤੇ ਬੰਦ ਹੋਇਆ। ਸੈਂਸੈਕਸ ਦੇ ਸ਼ੇਅਰਾਂ ’ਚ ਬਜਾਜ ਫਾਈਨਾਂਸ, ਬਜਾਜ ਫਿਨਸਰਵ, ਸਨ ਫਾਰਮਾ, ਇੰਡਸਇੰਡ ਬੈਂਕ, ਟਾਟਾ ਮੋਟਰਜ਼, ਆਈਸੀਆਈਸੀਆਈ ਬੈਂਕ, ਟਾਟਾ ਕੰਸਲਟੈਂਸੀ ਸਰਵਿਸਿਜ਼, ਹਿੰਦੁਸਤਾਨ ਯੂਨੀਲੀਵਰ ਤੇ ਪਾਵਰਗਿ੍ਰਡ ਮੁੱਖ ਤੌਰ ’ਤੇ ਫ਼ਾਇਦੇ ’ਚ ਰਹੇ।

ਦੂਜੇ ਪਾਸੇ ਘਾਟੇ ’ਚ ਰਹਿਣ ਵਾਲੇ ਸ਼ੇਅਰਾਂ ’ਚ ਐੱਨਟੀਪੀਸੀ, ਐਕਸਿਸ ਬੈਂਕ, ਨੈਸਲੇ ਇੰਡੀਆ, ਐੱਚਸੀਐੱਲ ਟੈਕਨਾਲੋਜ਼ੀਜ਼ ਤੇ ਐੱਚਡੀਐੱਫਸੀ ਬੈਂਕ ਸ਼ਾਮਲ ਹਨ। ਏਸ਼ੀਆ ਦੇ ਬਾਕੀ ਬਾਜ਼ਾਰਾਂ ’ਚ ਦੱਖਣੀ ਕੋਰੀਆ ਦੀ ਕਾਸਪੀ, ਜਾਪਾਨ ਦੀ ਨਿੱਕੀ, ਹਾਂਗਕਾਂਗ ਦਾ ਹੈਂਗਸੇਂਗ ਤੇ ਚੀਨ ਦਾ ਸ਼ੰਘਾਈ ਕੰਪੋਜ਼ਿਟ ਫ਼ਾਇਦੇ ’ਚ ਰਹੇ। ਯੂਰਪ ਦੇ ਮੁੱਖ ਬਾਜ਼ਾਰਾਂ ’ਚ ਦੁਪਹਿਰ ਤੱਕ ਦਾ ਕਾਰੋਬਾਰ ਤਸੱਲੀਬਖਸ਼ ਰਿਹਾ।

Posted By: Shubham Kumar