ਬਿਜਨੈਸ ਡੈਸਕ, ਨਵੀਂ ਦਿੱਲੀ : ਅੱਜ ਹਫ਼ਤੇ ਦੇ ਪਹਿਲੇ ਕਾਰੋਬਾਰੀ ਦਿਨ ਭਾਵ ਸੋਮਵਾਰ ਨੂੰ ਸ਼ੇਅਰ ਬਾਜ਼ਾਰ ਹਰੇ ਨਿਸ਼ਾਨ ’ਤੇ ਖੁੱਲ੍ਹਿਆ। ਬੰਬੇ ਸਟਾਕ ਐਕਸਚੇਂਜ ਦਾ ਪ੍ਰਮੁੱਖ ਸੂਚਕ ਅੰਕ ਸੈਂਸੇਕਸ 350.09 ਅੰਕ ਉਪਰ 44232.34 ਦੇ ਪੱਧਰ ’ਤੇ ਖੁੱਲ੍ਹਿਆ, ਉੱਥੇ ਹੀ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 95 ਅੰਕਾਂ ਦੀ ਤੇਜ਼ੀ ਨਾਲ 12954 ’ਤੇ ਖੁੱਲ੍ਹਿਆ। ਪਿਛਲੇ ਕਾਰੋਬਾਰੀ ਦਿਨ ਸਕਾਰਤਾਮਕ ਗਲੋਬਲ ਸੰਕੇਤਾਂ ਕਾਰਨ ਸ਼ੇਅਰ ਬਾਜ਼ਾਰ ਵਾਧੇ ਨਾਲ ਬੰਦ ਹੋਇਆ ਸੀ। ਸੈਂਸੇਕਸ 282.29 ਅੰਕ ਉਪਰ 43882.25 ਦੇ ਪੱਧਰ ’ਤੇ ਬੰਦ ਹੋਇਆ ਸੀ।
ਸੈਂਸੇਕਸ ਦੀ ਟਾਪ 10 ਵਿਚ ਪੰਜ ਕੰਪਨੀਆਂ ਦੇ ਬਾਜ਼ਾਰ ਪੁੰਜੀਕਰਨ ਵਿਚ ਪਿਛਲੇ ਹਫ਼ਤੇ ਕੁਲ 1,07,160 ਕਰੋੜ ਰੁਪਏ ਦੀ ਕਮੀ ਦਰਜ ਕੀਤੀ ਗਈ। ਸ਼ੁੱਕਰਵਾਰ ਨੂੰ ਖ਼ਤਮ ਕਾਰੋਬਾਰੀ ਹਫ਼ਤੇ ਵਿਚ ਟਾਟਾ ਕੰਸਲਟੈਂਸੀ ਸਰਵਿਸ, ਹਿੰਦੁਸਤਾਨ ਯੂਨੀਲੀਵਰ, ਇਨਫੋਸਿਸ ਅਤੇ ਆਈਸੀਆਈਸੀਆਈ ਬੈਂਕ ਦੀ ਬਾਜ਼ਾਰ ਹੈਸੀਅਤ 'ਚ ਵੀ ਕਦੇ ਦੇਖਣ ਨੂੰ ਮਿਲੀ। ਬੀਤੇ ਹਫ਼ਤੇ ਮਾਰਕੀਟ ਕੈਪ ਦੇ ਲਿਹਾਜ਼ ਨਾਲ ਰਿਲਾਇੰਸ ਇੰਡਸਟਰੀਜ਼ ਨੂੰ ਸਭ ਤੋਂ ਜ਼ਿਆਦਾ ਨੁਕਸਾਨ ਝੱਲਣਾ ਪਿਆ। ਐਚਡੀਐਫਸੀ ਬੈਂਕ, ਐਚਡੀਐਫਸੀ ਲਿਮਟਿਡ, ਬਜਾਜ ਫਾਇਨਾਂਸ ਤੇ ਭਾਰਤੀ ਏਅਰਟੈਲ ਦੇ ਬਾਜ਼ਾਰ ਪੂੰਜੀਕਰਨ ਵਿਚ ਵਾਧਾ ਹੋਇਆ। ਪਿਛਲੇ ਹਫ਼ੇ ਵਿਚ ਬੀਐਸਈ 30 ਸ਼ੇਅਰਾਂ ਵਾਲੇ ਸੈਂਸੇਕਸ ਵਿਚ 439.25 ਅੰਕ ਜਾਂ 1.01 ਫੀਸਦ ਦਾ ਵਾਧਾ ਦੇਖਣ ਨੂੰ ਮਿਲਿਆ।
ਅੱਜ ਪ੍ਰਮੁੱਖ ਸ਼ੇਅਰਾਂ ਵਿਚ ਬਜਾਜ ਫਿਨਸਰਵ, ਬਜਾਜ ਫਾਇਨਾਂਸ, ਇੰਡਸਇੰਡ ਬੈਂਕ, ਰਿਲਾਇੰਸ ਅਤੇ ਗੇਲ ਦੀ ਸ਼ੁਰੂਆਤ ਤੇਜ਼ੀ ਨਾਲ ਹੋਈ, ਉਥੇ ਹੀ ਆਈਸੀਆਈਸੀਆਈ ਬੈਂਕ, ਏਸ਼ੀਅਨ ਪੇਂਟਸ, ਕੋਲ ਇੰਡੀਆ ਅਤੇ ਐਸਬੀਆਈ ਲਾਈਫ ਦੇ ਸ਼ੇਅਰ ਲਾਲ ਨਿਸ਼ਾਨ ’ਤੇ ਖੁੱਲ੍ਹੇ।
Also Read

SBI ਦਾ ਗਾਹਕਾਂ ਨੂੰ ਤੋਹਫ਼ਾ, ਹੁਣ ਘਰ ਬੈਠੇ ਮਿਲੇਗੀ ਕੈਸ਼ ਕਢਵਾਉਣ ਤੇ ਜਮ੍ਹਾਂ ਕਰਨ ਦੀ ਸਹੂਲਤ, ਜਾਣੋ ਕਿਵੇਂ
Posted By: Tejinder Thind