ਬਿਜਨੈਸ ਡੈਸਕ, ਨਵੀਂ ਦਿੱਲੀ : ਸ਼ੇਅਰ ਮਾਰਕਿਟ ਵਿਚ ਇਸ ਹਫ਼ਤੇ ਦੋ ਹੋਰ ਕੰਪਨੀਆਂ ਦੇ ਆਈਪੀਓ ਆਉਣ ਵਾਲੇ ਹਨ। ਇਨ੍ਹਾਂ ਵਿਚ Dodla Dairy ਦੇ ਆਈਪੀਓ ਵਿਚ 50 ਕਰੋੜ ਰੁਪਏ ਦੇ ਸ਼ੇਅਰ ਹੋਣਗੇ। ਕੰਪਨੀ ਦੇ ਪ੍ਰਮੋਟਰਜ਼ ਇਸ ਜ਼ਰੀਏ ਕਰੀਬ 1 ਕਰੋਡ਼ ਦੇ ਸ਼ੇਅਰਾਂ ਦੀ ਵਿਕਰੀ ਕਰਨਗੇ। ਇਸ ਦਾ ਪਬਲਿਕ ਆਫਰ 16 ਜੂਨ ਨੂੰ ਖੁੱਲੇਗਾ।

ਇਕ ਸ਼ੇਅਰ ਦੀ ਕੀਮਤ 421 ਰੁਪਏ ਤੋਂ 428 ਰੁਪਏ ਦੇ ਵਿਚਕਾਰ ਹੋਵੇਗੀ। ਉਥੇ ਕ੍ਰਿਸ਼ਨਾ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ ਹਸਪਤਾਲ ਵੀ ਆਪਣਾ ਆਈਪੀਓ ਲਿਆ ਰਹੀ ਹੈ, ਜੋ 16 ਜੂਨ ਨੂੰ ਓਪਨ ਹੋਵੇਗਾ। ਇਸ ਤੋਂ ਇਲਾਵਾ Shyam Metalics ਅਤੇ Sona Comstar ਦੇ ਆਈਪੀਓ ਅਜੇ ਖੁੱਲ੍ਹੇ ਹਨ।

Dodla Dairy IPO details

Dodla Dairy Ltd ਨੂੰ ਟੀਪੀਜੀ ਕਾਬੂ ਕਰਦੀ ਹੈ। ਇਸ ਦਾ ਆਫਰ 16 ਜੂਨ ਤੋਂ ਖੁੱਲ੍ਹ ਕੇ 18 ਜੂਨ ਤਕ ਖੁੱਲ੍ਹੇਗਾ। ਕੰਪਨੀ ਨੂੰ ਇਸ ਡੀਲ ਤੋਂ 470 ਕਰੋਡ਼ ਰੁਪਏ ਮਿਲਣ ਦੀ ਉਮੀਦ ਹੈ। ਆਫਰ ਵਿਚ Dodla Sunil Reddy ਦੇ 4.12 ਲੱਖ ਸ਼ੇਅਰ ਹਨ ਜਦਕਿ Dodla Sunil Reddy ਦੇ 1.04 ਮਿਲੀਅਨ ਸ਼ੇਅਰ ਹਨ। ਉਥੇ Dodla Deepa Reddy ਦੇ 3.27 ਲੱਖ ਸ਼ੇਅਰ ਹੋਣਗੇ।

ਕੰਪਨੀ ਦੇ ਬਾਰੇ

ਕੰਪਨੀ ਦੁੱਧ ਅਤੇ ਡੇਅਰੀ ਆਧਾਰਿਤ ਪ੍ਰੋਡਕਟ ਵੇਚਦੀ ਹੈ। ਇਸ ਦਾ Andhra Pradesh, Karnataka, Tamil Nadu ਅਤੇ Telangana ਦਾ ਬਾਜ਼ਾਰ ਵਿਚ ਚੰਗਾ ਹੋਲਡ ਹੈ।

ਕਿਥੇ ਖਰਚ ਹੋਵੇਗੀ ਆਈਪੀਓ ਤੋਂ ਆਈ ਰਕਮ

Dodla Dairy IPO ਤੋਂ ਮਿਲਣ ਵਾਲੀ ਰਕਮ ਦਾ ਇਸਤੇਮਾਲ 32 ਕਰੋਡ਼ ਰੁਪਏ ਦਾ ਕਰਜ਼ ਨਿਪਟਾਉਣ ਵਿਚ ਕਰੇਗੀ। ਕੁਝ ਰਕਮ ਦੂਜੇ ਖਰਚਿਆਂ ਲਈ ਵੀ ਰੱਖੇਗੀ।

ਪ੍ਰਾਈਜ਼ ਬੈਂਡ 815 825 ਰੁਪਏ ਪ੍ਰਤੀ ਸ਼ੇਅਰ

Krishna Institute of Medical Sciences (KIMS) Hospitals ਵੀ ਆਪਣਾ ਆਈਪੀਓ ਲਿਆ ਰਹੀ ਹੈ, ਜੋ 16 ਜੂਨ ਨੂੰ ਓਪਨ ਹੋਵੇਗਾ। 2144 ਕਰੋਡ਼ ਰੁਪਏ ਦੇ ਆਈਪੀਓ ਲਈ ਕੰਪਨੀ ਨੇ ਸੇਬੀ ਨੂੰ ਮੁੱਢਲੇ ਪੇਪਰ ਦਿੱਤੇ ਸਨ, ਜਿਸ ਦੀ ਉਸ ਨੂੰ ਇਜਾਜ਼ਤ ਮਿਲ ਗਈ ਹੈ। ਕੰਪਨੀ ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਦੇ ਸਭ ਤੋਂ ਵੱਡੇ ਕਾਰਪੋਰੇਟ ਹੈਲਥਕੇਅਰ ਗਰੁੱਪ ਵਿਚ ਸ਼ਾਮਲ ਹੈ। ਸੇਬੀ ਕੋਲ ਫਾਈਲ ਡੀਆਰਐਚਪੀ ਮੁਤਾਬਕ ਇਸ ਇਸ਼ੂ ਵਿਚ 200 ਕਰੋਡ਼ ਰੁਪਏ ਦੇ ਤਾਜ਼ਾ ਸ਼ੇਅਰ ਸ਼ਾਮਲ ਹੈ। ਨਾਲ ਹੀ ਪ੍ਰਮੋਟਰ ਅਤੇ ਮੌਜੂਦਾ ਸ਼ੇਅਰਧਾਰਕ 21340931 ਸ਼ੇਅਰਾਂ ਦੀ ਵਿਕਰੀ ਕਰਨਗੇ। ਪ੍ਰਾਈਜ਼ ਬੈਂਡ 815 825 ਰੁਪਹੇ ਪ੍ਰਤੀ ਸ਼ੇਅਰ ਹੈ।

Posted By: Tejinder Thind