v> ਬਿਜ਼ਨੈਸ ਡੈਸਕ, ਨਵੀਂ ਦਿੱਲੀ : ਅੰਤਰਰਾਸ਼ਟਰੀ ਬਾਜ਼ਾਰਾਂ ਵਿਚ ਭਾਰੀ ਬਿਕਵਾਲੀ ਅਤੇ ਵਿਦੇਸ਼ੀ ਕੋਸ਼ਾਂ ਦੀ ਨਿਕਾਸੀ ਕਾਰਨ ਵੀਰਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿਚ ਸੈਂਸੇਕਸ 500 ਤੋਂ ਜ਼ਿਆਦਾ ਅੰਕ ਹੇਠਾਂ ਆ ਗਿਆ। ਸੈਂਸੇਕਸ 500 ਤੋਂ ਜ਼ਿਆਦਾ ਅੰਕ ਹੇਠਾਂ ਆ ਗਿਆ। ਸੈਂਸੇਕਸ ਦੀਆਂ ਸਾਰੀਆਂ ਕੰਪਨੀਆਂਦੇ ਸ਼ੇਅਰ ਨੁਕਸਾਨ ਵਿਚ ਸਨ। ਮਹਿੰਦਰਾ ਐਂਡ ਮਹਿੰਦਰਾ, ਬਜਾਜ ਫਾਇਨਾਂਸ, ਇੰਡਸਇੰਡ ਬੈਂਕ, ਮਾਰੂਤੀ, ਐਕਸਿਸ ਬੈਂਕ, ਬਜਾਜ ਫਿਨਸਰਵ ਅਤੇ ਆਈਸੀਆਈਸੀਆਈ ਬੈਂਕ ਵਿਚ ਲਗਪਗ 3 ਫੀਸਦ ਦੀ ਗਿਰਾਵਟ ਆਈ।

ਵੀਰਵਾਰ ਨੂੰ ਘਰੇਲੂ ਸ਼ੇਅਰ ਬਾਜ਼ਾਰ ਲਾਲ ਨਿਸ਼ਾਨ ’ਤੇ ਖੁੱਲ੍ਹਾ। ਬੰਬੇ ਸਟਾਕ ਐਕਸਚੇਂਜ ਦਾ ਮੁੱਖ ਸੂਚਾਂਕ ਸੈਂਸੇਕਸ 487.43 ਅੰਕ ਹੇਠਾਂ 37180.99 ਦੇ ਪੱਧਰ ’ਤੇ ਖੁੱਲ੍ਹਾ। ਉਥੇ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 135.50 ਅੰਕਾਂ ਦੀ ਗਿਰਾਵਟ ਨਾਲ 10996.35 ਦੇ ਪੱਧਰ ’ਤੇ ਖੁੱਲ੍ਹਿਆ।

Posted By: Tejinder Thind