ਭਾਰਤ 'ਚ ਸ਼ੇਅਰ ਬਾਜ਼ਾਰ ਨੇ ਵੀਰਵਾਰ ਨੂੰ ਇਤਿਹਾਸ ਰਚ ਦਿੱਤਾ। ਸਵੇਰੇ ਸੈਂਸੇਕਸ (Sensex) 211 ਅੰਕਾਂ ਦੀ ਤੇਜ਼ੀ ਨਾਲ ਖੁੱਲ੍ਹਿਆ ਤੇ ਇਸ ਦੇ ਨਾਲ ਹੀ ਪਹਿਲੀ ਵਾਰ ਇਹ 50,000 ਅੰਕ ਦੇ ਪੱਧਰ 'ਤੇ ਪਹੁੰਚ ਗਿਆ। ਇਸ ਦੀ ਉਮੀਦ ਸੀ ਕਿ ਕਿਉਂਕਿ ਅਮਰੀਕਾ 'ਚ ਜੋਅ ਬਾਇਡਨ (Joe Biden) ਦੇ ਰਾਸ਼ਟਰਪਤੀ ਅਹੁਦੇ ਦਾ ਹਲਫ਼ ਲੈਣ ਤੋਂ ਬਾਅਦ ਅਮਰੀਕੀ ਸ਼ੇਅਰ ਬਾਜ਼ਾਰ (Share Market) 'ਚ ਰਿਕਾਰਡ ਪੱਧਰ 'ਤੇ ਬੰਦ ਹੋਏ ਸਨ। ਨਾਲ ਹੀ 1 ਫਰਵਰੀ ਨੂੰ ਪੇਸ਼ ਹੋਣ ਵਾਲੇ ਆਮ ਬਜਟ ਤੋਂ ਵੀ ਨਿਵੇਸ਼ਕਾਂ ਨੂੰ ਕਾਫੀ ਉਮੀਦਾਂ ਹਨ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਕਹਿ ਚੁੱਕੀ ਹਨ ਕਿ ਇਹ ਵੱਖਰਾ ਹੀ ਬਜਟ ਹੋਵੇਗਾ। ਵੀਰਵਾਰ ਨੂੰ ਬੈਂਕ, ਫਾਰਮਾ ਤੇ ਆਈਟੀ ਸੈਕਟਰਜ਼ 'ਚ ਸਭ ਤੋਂ ਜ਼ਿਆਦਾ ਤੇਜ਼ੀ ਰਹੀ। ਮੰਨਿਆ ਜਾ ਰਿਹਾ ਹੈ ਕਿ ਆਮ ਬਜਟ ਤਕ ਇਹ ਤੇਜ਼ੀ ਬਰਕਰਾਰ ਰਹਿ ਸਕਦੀ ਹੈ।

ਸਵੇਰੇ 9.25 ਵਜੇ ਸੈਂਸੇਕਸ BSE +269.04 ਅੰਕਾਂ ਦੀ ਤੇਜ਼ੀ ਨਾਲ (+0.54%) ਦੇ ਨਾਲ 50,061.16 'ਤੇ ਰਿਹਾ। ਉੱਥੇ ਹੀ ਨਿਫਟੀ ਯਾਨੀ NSE 14,727.65 ਰਿਹਾ ਤੇ ਇਸ ਵਿਚ +82.95 (+0.57%) ਅੰਕਾਂ ਦੀ ਤੇਜ਼ੀ ਰਹੀ।

ਸਭ ਤੋਂ ਜ਼ਿਆਦਾ ਮੁਨਾਫ਼ਾ ਕਮਾਉਣ ਵਾਲੇ ਸ਼ੇਅਰ

Gateway Distriparks + 10.46 %

Aditya Birla Fashion + 7.29 %

JK Tyre & Industries + 6.26 %

Havells India + 5.16 %

Tejas Networks + 4.99 %

Posted By: Seema Anand