ਨਵੀਂ ਦਿੱਲੀ, ਬਿਜ਼ਨਸ ਡੈਸਕ : ਭਾਰਤੀ ਸਟਾਕ ਬਾਜ਼ਾਰ ਮੰਗਲਵਾਰ ਨੂੰ ਘਾਟੇ ਨਾਲ ਬੰਦ ਹੋਏ। ਬੰਬੇ ਸਟਾਕ ਐਕਸਚੇਂਜ ਦਾ ਸੰਵੇਦਨਸ਼ੀਲ ਇੰਡੈਕਸ ਸੈਂਸੈਕਸ ਮੰਗਲਵਾਰ ਨੂੰ 0.60 ਫੀਸਦ ਜਾਂ 190.10 ਅੰਕ ਦੀ ਗਿਰਾਵਟ ਨਾਲ 31,371.12 ਦੇ ਪੱਧਰ 'ਤੇ ਬੰਦ ਹੋਇ ਹੈ। ਮੰਗਲਵਾਰ ਨੂੰ ਸੈਂਸੈਕਸ ਟ੍ਰੈਡਿੰਗ ਦੌਰਾਨ ਵੱਧ ਤੋਂ ਵੱਧ 31,536.89 ਅੰਕ ਅਤੇ ਘੱਟੋ-ਘੱਟ 30,844.66 ਅੰਕਾਂ ਨੂੰ ਛੂਹ ਗਿਆ। ਸੈਂਸੈਕਸ ਮੰਗਲਵਾਰ ਨੂੰ 31,342.93 'ਤੇ ਖੁੱਲ੍ਹਿਆ। ਬਾਜ਼ਾਰ ਦੇ ਅੰਤ 'ਤੇ 30 ਸ਼ੇਅਰਾਂ ਵਾਲੇ ਸੈਂਸੈਕਸ ਦੇ 20 ਸਟਾਕ ਹਰੇ ਨਿਸ਼ਾਨ 'ਤੇ ਸਨ ਅਤੇ 10 ਸਟਾਕ ਲਾਲ ਨਿਸ਼ਾਨ 'ਤੇ ਸਨ।

ਸੈਂਸੈਕਸ ਦੇ 30 ਸ਼ੇਅਰਾਂ ਵਿਚੋਂ ਮੰਗਲਵਾਰ ਨੂੰ ਸਭ ਤੋਂ ਵੱਧ ਤੇਜੀ ਐਨਟੀਪੀਸੀ ਦੇ ਸ਼ੇਅਰ ਵਿਚ 5.71 ਫੀਸਦ ਨਾਲ ਆਈ ਹੈ। ਇਸ ਦੇ ਨਾਲ ਇਹ 91.60 ਰੁਪਏ 'ਤੇ ਬੰਦ ਹੋਇਆ ਹੈ। ਇਸ ਤੋਂ ਇਲਾਵਾ, ਭਾਰਤੀ ਏਅਰਟੈੱਲ ਵਿਚ 4.39 ਫੀਸਦ, ਆਈਟੀਸੀ ਵਿਚ 4.13 ਫੀਸਦ, ਇੰਡਸਇੰਡ ਬੈਂਕ ਵਿਚ 2.96ਫੀਸਦ, ਪਾਵਰਗ੍ਰਿਡ ਵਿਚ 2.86 ਫੀਸਦ, ਬਜਾਜ-ਆਟੋ ਵਿਚ 2.57 ਫੀਸਦ, ਟਾਈਟਨ ਵਿਚ 2.08 ਫੀਸਦ ਅਤੇ ਐਕਸਿਸ ਬੈਂਕ ਦੇ ਸ਼ੇਅਰਾਂ ਵਿਚ 1.78 ਫੀਸਦ ਦੀ ਤੇਜ਼ੀ ਆਈ ਹੈ।

ਉਥੇ ਹੀ ਸੈਂਸੈਕਸ ਦੇ ਸ਼ੇਅਰਾਂ ਦੀ ਗਿਰਾਵਟ ਦੀ ਗੱਲ ਕਰੀਏ ਤਾਂ ਸਭ ਤੋਂ ਵੱਧ ਗਿਰਾਵਟ ਰਿਲਾਇੰਸ ਦੇ ਸ਼ੇਅਰਾਂ ਵਿਚ 6.12 ਫੀਸਦ ਦਰਜ਼ ਕੀਤੀ ਗਈ ਹੈ।ਇਸ ਤੋਂ ਇਲਾਵਾ ਏਸ਼ੀਅਨ ਪੇਂਟਸ ਦੇ ਸ਼ੇਅਰ ਵਿਚ 2.93 ਫੀਸਦ, ਕੋਟਕ ਬੈਂਕ ਵਿਚ 2.51 ਫੀਸਦ, ਹਿੰਦੋਸਤਾਨ ਯੂਨੀਲੀਵਰ ਵਿਚ 1.88 ਫੀਸਦ, ਐੱਚਡੀਐੱਫਸੀ ਬੈਂਕ ਵਿਚ 1.62 ਫੀਸਦ ਅਤੇ ਓਐੱਨਜੀਸੀ ਦੀ ਦੇ ਸ਼ੇਅਰ ਵਿਚ 0.91 ਫੀਸਦ ਦੀ ਗਿਰਾਵਟ ਆਈ ਹੈ।

ਦੂਜੇ ਪਾਸੇ, ਨੈਸ਼ਨਲ ਸਟਾਕ ਐਕਸਚੇਂਜ ਦੇ ਸੂਚਕਾਂਕ ਨਿਫਟੀ ਦੀ ਗੱਲ ਕਰੀਏ ਤਾਂ ਇਹ ਮੰਗਲਵਾਰ ਨੂੰ 0.46 ਫੀਸਦ ਜਾਂ 42.65 ਅੰਕਾਂ ਦੀ ਗਿਰਾਵਟ ਨਾਲ 9,196.55 'ਤੇ ਬੰਦ ਹੋਇਆ। ਬਾਜ਼ਾਰ ਬੰਦ ਹੋਣ ਸਮੇਂ ਨਿਫਟੀ ਦੀਆਂ 50 ਕੰਪਨੀਆਂ ਵਿਚੋਂ 32 ਕੰਪਨੀਆਂ ਦੇ ਸਟਾਕ ਹਰੇ ਨਿਸ਼ਾਨ ‘ਤੇ ਅਤੇ 18 ਕੰਪਨੀਆਂ ਦੇ ਸ਼ੇਅਰ ਲਾਲ ਨਿਸ਼ਾਨ ਉੱਤੇ ਸਨ।

ਨਿਫਟੀ ਦੇ 50 ਸ਼ੇਅਰਾਂ ਵਿਚੋਂ ਮੰਗਲਵਾਰ ਨੂੰ ਵੇਦਾਂਤ ਲਿਮਟਿਡ ਵਿਚ ਸਭ ਤੋਂ ਵੱਧ ਲਾਭ 12.44 ਫੀਸਦ, ਐੱਨਟੀਪੀਸੀ ਵਿਚ 5.94 ਫੀਸਦ, ਆਈਟੀਸੀ ਵਿਚ 4.45 ਫੀਸਦ, ਭਾਰਤੀ ਏਅਰਟੈਲ ਵਿਚ 4.42 ਫੀਸਦ ਅਤੇ ਪਾਵਰਗ੍ਰਿਡ ਵਿਚ 3.53 ਫੀਸਦ ਰਿਹਾ। ਇਸ ਦੇ ਨਾਲ ਹੀ ਮੰਗਲਵਾਰ ਨੂੰ ਨਿਫਟੀ-50 ਦੇ ਸ਼ੇਅਰਾਂ ਵਿਚ ਸਭ ਤੋਂ ਵੱਧ ਗਿਰਾਵਟ ਰਿਲਾਇੰਸ 'ਚ 5.73 ਫੀਸਦੀ ਰਹੀ। ਇਸ ਤੋਂ ਇਲਾਵਾ ਗੇਲ ਵਿਚ 3.69 ਫੀਸਦ, ਏਸ਼ੀਅਨ ਪੇਂਟ ਵਿਚ 2.57 ਫੀਸਦ, ਸਿਪਲਾ ਵਿਚ 2.65 ਫੀਸਦ ਅਤੇ ਕੋਟਕ ਬੈਂਕ ਦੇ ਸ਼ੇਅਰਾਂ ਵਿਚ 2.57 ਫੀਸਦ ਦੀ ਗਿਰਾਵਟ ਆਈ ਹੈ।

Posted By: Tejinder Thind