ਜੇਐੱਨਐੱਨ, ਨਵੀਂ ਦਿੱਲੀ : ਘਰੇਲੂ ਸ਼ੇਅਰ ਬਾਜ਼ਾਰਾਂ 'ਚ ਲਗਾਤਾਰ ਤੀਸਰੇ ਸੈਸ਼ਨ 'ਚ ਚੜ੍ਹਤ ਦੇਖਣ ਨੂੰ ਮਿਲੀ। ਇਸ ਦੀ ਮਦਦ ਨਾਲ ਘਰੇਲੂ ਸੂਚਕ ਅੰਕ ਨਵੇਂ ਰਿਕਾਰਡ ਉੱਚ ਪੱਧਰ 'ਤੇ ਬੰਦ ਹੋਏ। BSE ਦਾ 30 ਸ਼ੇਅਰਾਂ 'ਤੇ ਆਧਾਰਿਤ ਸੰਵੇਦੀ ਸੂਚਕ ਅੰਕ 247.79 ਅੰਕ ਯਾਨੀ 0.50 ਫ਼ੀਸਦੀ ਦੇ ਵਾਧੇ ਨਾਲ 49,517.11 ਅੰਕ ਦੇ ਪੱਧਰ 'ਤੇ ਬੰਦ ਹੋਇਆ। ਦੂਸਰੇ ਪਾਸੇ, NSE Nifty 78.70 ਅੰਕ ਜਾਂ 0.54 ਫ਼ੀਸਦੀ ਦੀ ਤੇਜ਼ੀ ਨਾਲ 14,563.50 ਅੰਕ ਦੇ ਪੱਧਰ 'ਤੇ ਬੰਦ ਹੋਇਆ। ਨਿਫਟੀ ਪੀਐੱਸਯੂ ਬੈਂਕ ਇੰਡੈਕਸ ਛੇ ਫ਼ੀਸਦੀ ਦੀ ਚੜ੍ਹਤ ਨਾਲ ਬੰਦ ਹੋਇਆ। ਦੂਸਰੇ ਪਾਸੇ, ਨਿਫਟੀ ਬੈਂਕ, ਆਟੋ, ਇਨਫਰਾ ਤੇ ਐਨਰਜੀ ਇੰਡੈਕਸ ਕਰੀਬ ਇਕ-ਇਕ ਫ਼ੀਸਦੀ ਦੀ ਚੜ੍ਹਤ ਨਾਲ ਬੰਦ ਹੋਏ।

Sensex 'ਤੇ ਭਾਰਤੀ ਏਅਰਟੈੱਲ ਦੇ ਸ਼ੇਅਰਾਂ 'ਚ ਸਭ ਤੋਂ ਵੱਧ 3.95 ਫ਼ੀਸਦੀ ਦੀ ਚੜ੍ਹਤ ਦੇਖਣ ਨੂੰ ਮਿਲੀ। ਇਸੇ ਤਰ੍ਹਾਂ ਭਾਰਤੀ ਏਅਰਟੈੱਲ, ਰਿਲਾਇੰਸ, ਐੱਚਡੀਐੱਫਸੀ ਬੈਂਕ, ਆਈਟੀਸੀ, ਐਕਸਿਸ ਬੈਂਕ, ਐੱਨਟੀਪੀਸੀ, ਬਜਾਜ ਫਾਇਨਾਂਸ, ਓਐੱਨਜੀਸੀ, ਅਲਟਰਾਟੈੱਕ ਸੀਮੈਂਟ, ਐੱਚਸੀਐੱਲ ਟੈੱਕ, ਆਈਸੀਆਈਸੀਆਈ ਬੈਂਕ, ਪਾਵਰਗਰਿੱਡ ਤੇ ਲਾਰਸਨ ਟੁਬਰੋ ਦੇ ਸ਼ੇਅਰ ਹਰੇ ਨਿਸ਼ਾਨ 'ਤੇ ਬੰਦ ਹੋਏ।

ਦੂਸਰੇ ਪਾਸੇ ਏਸ਼ੀਅਨ ਪੇਂਟਸ ਦੇ ਸ਼ੇਅਰ 3.93 ਫ਼ੀਸਦੀ ਟੁੱਟ ਕੇ ਬੰਦ ਹੋਏ। ਇਸ ਤੋਂ ਇਲਾਵਾ ਹਿੰਦੋਸਤਾਨ ਯੂਨੀਲਿਵਰ ਲਿਮਟਿਡ, ਨੇਸਲੇ ਇੰਡੀਆ, ਟਾਈਟਨ, ਕੋਟਕ ਮਹਿੰਦਰਾ ਬੈਂਕ, ਟੈੱਕ ਮਹਿੰਦਰਾ, ਮਹਿੰਦਰਾ ਐਂਡ ਮਹਿੰਦਰਾ, ਡਾਕਟਰ ਰੈੱਡੀਜ਼, ਮਾਰੂਤੀ, ਬਜਾਜ ਫਿਨਜ਼ਰਵ, ਇਨਫੋਸਿਸ, ਇੰਡਸਇੰਡ ਬੈੰਕ, ਐੱਚਡੀਐੱਫਸੀ, ਬਜਾਜ ਆਟੋ ਤੇ ਟੀਸੀਐੱਸ ਦੇ ਸ਼ੇਅਰ ਲਾਲ ਨਿਸ਼ਾਨ ਦੇ ਨਾਲ ਬੰਦ ਹੋਏ।

ਇਸ ਤੋਂ ਪਿਛਲੇ ਸੈਸ਼ਨ 'ਚ Sensex 49,269 ਅੰਕ ਦੇ ਪੱਧਰ 'ਤੇ ਬੰਦ ਹੋਇਆ ਸੀ। ਉੱਥੇ ਹੀ ਮੰਗਲਵਾਰ ਨੂੰ ਸੈਂਸੇਕਸ 49,228.26 ਅੰਕ ਦੇ ਪੱਧਰ 'ਤੇ ਖੁੱਲ੍ਹਿਆ। ਦਿਨ ਦੇ ਕਾਰੋਬਾਰ ਦੌਰਾਨ ਇਕ ਸਮੇਂ ਸੈਂਸੇਕਸ 49,569.14 ਅੰਕਾਂ ਦੇ ਪੱਧਰ 'ਤੇ ਪਹੁੰਚ ਗਿਆ ਸੀ।

Posted By: Seema Anand