ਬਿਜਨੈਸ ਡੈਸਕ, ਨਵੀਂ ਦਿੱਲੀ : ਘਰੇਲੂ ਬਾਜ਼ਾਰ ਵੀਰਵਾਰ ਨੂੰ ਕਾਫੀ ਜ਼ਿਆਦਾ ਉਤਾਰ ਚਡ਼ਾਅ ਦੇ ਨਾਲ ਹਰੇ ਨਿਸ਼ਾਨ ’ਤੇ ਬੰਦ ਹੋਏ। BSE Sensex 91.84 ਅੰਕ ਭਾਵ 0.19 ਫੀਸਦ ਦੇ ਵਾਧੇ ਨਾਲ 49584.16 ਅੰਕ ਦੇ ਪੱਧਰ ’ਤੇ ਬੰਦ ਹੋਏ। ਦੂਜੇ ਪਾਸੇ NSE Nifty 30.70 ਅੰਕ ਭਾਵ 0.21 ਫੀਸਦ ਦੀ ਤੇਜ਼ੀ ਨਾਲ 14595.60 ਅੰਕ ਦੇ ਪੱਧਰ ’ਤੇ ਬੰਦ ਹੋਇਆ। ਨਿਫਟੀ ’ਤੇ ਯੂਪੀਐਲ, ਬੀਪੀਸੀਐਲ, ਟੀਸੀਐਸ, ਇੰਡਸਇੰਡ ਬੈਂਕ ਅਤੇ ਆਈਓਸੀ ਦੇ ਸ਼ੇਅਰਾਂ ਵਿਚ ਵਾਧਾ ਦੇਖਣ ਨੂੰ ਮਿਲਿਆ। ਦੂਜੇ ਪਾਸੇ ਐਚਸੀਐਲ ਟੈਕ, ਜੇਐਸਡਬਲਿਊ ਸਟੀਲ, ਐਕਸਿਸ ਬੈਂਕ, ਟੈਕ ਮਹਿੰਦਰਾ ਅਤੇ ਏਸ਼ੀਅਨ ਪੇਂਟਸ ਦੇ ਸ਼ੇਅਰ ਗਿਰਾਵਟ ਦੇ ਨਾਲ ਬੰਦ ਹੋਏ। ਸੈਕਟਰਾਂ ਦੀ ਗੱਲ ਕੀਤੀ ਜਾਵੇ ਤਾਂ ਮੈਟਲ ਇੰਡੈਕਸ ਵਿਚ ਇਕ ਫੀਸਦ ਦੀ ਗਿਰਾਵਟ ਦੇ ਨਾਲ ਬੰਦ ਹੋਈ। ਉਥੇ ਐਨਰਜੀ, ਆਟੋ, ਐਫਐਮਸੀਜੀ ਅਤੇ ਫਾਰਮਾ ਸੈਕਟਰ ਦੀਆਂ ਕੰਪਨੀਆਂ ਵਿਚ ਲਿਵਾਲੀ ਦੇਖਣ ਨੂੰ ਮਿਲੀ।

ਸੈਂਸੇਕਸ ’ਤੇ ਟਾਟਾ ਕੰਸਲਟੈਂਸੀ ਸਰਵਿਸਜ਼ ਦੇ ਸ਼ੇਅਰਾਂ ਵਿਚ ਸਭ ਤੋਂ ਜ਼ਿਆਦਾ 2.89 ਫੀਸਦ ਦੀ ਤੇਜ਼ੀ ਦੇਖਣ ਨੂੰ ਮਿਲੀ। ਇਸ ਤੋਂ ਇਲਾਵਾ ਇੰਡਸਇੰਡ ਬੈਂਕ, ਲਾਰਸਨ ਐਂਡ ਟੂਰਬੋ, ਆਈਟੀਸੀ, ਰਿਲਾਇੰਸ, ਹਿੰਦੁਸਤਾਨ ਯੂਨੀਲੀਵਰ ਲਿਮਟਿਡ, ਸਨਫਾਰਮਾ, ਕੋਟਕ ਮਹਿੰਦਰਾ ਬੈਂਕ, ਨੈਸਲੇ ਇੰਡੀਆ, ਡਾਕਟਰ ਰੇਡੀਜ਼, ਭਾਰਤੀ ਏਅਰਟੈਲ, ਮਾਰੂਤੀ, ਐਚਡੀਐਫਸੀ, ਐਸਬੀਆਈ ਅਤੇ ਮਹਿੰਦਰਾ ਐਂਡ ਮਹਿੰਦਰਾ ਦੇ ਸ਼ੇਅਰ ਹਰੇ ਨਿਸ਼ਾਨ ਦੇ ਨਾਲ ਬੰਦ ਹੋਏ।

Posted By: Tejinder Thind