ਬਿਜਨੈਸ ਡੈਸਕ, ਨਵੀਂ ਦਿੱਲੀ : ਪਾਵਰ, ਪੈਟਰੋਲੀਅਮ ਅਤੇ ਆਈਟੀ ਕੰਪਨੀਆਂ ਦੇ ਸ਼ੇਅਰਾਂ ਦੀ ਭਾਰੀ ਬਿਕਵਾਲੀ, ਸ਼ੰਘਾਈ ਨੂੰ ਛੱਡ ਕੇ ਪ੍ਰਮੁੱਖ ਏਸ਼ੀਆਈ ਬਾਜ਼ਾਰਾਂ ਵਿਚ ਗਿਰਾਵਟ ਅਤੇ ਨਿੱਜੀ ਖੇਤਰਾਂ ਦੇ ਯੈੱਸ ਬੈਂਕ ਦੇ ਸ਼ੇਅਰ ਦੇ 10 ਫੀਸਦ ਤੋਂ ਜ਼ਿਆਦਾ ਟੁੱਟ ਜਾਣ ਕਾਰਨ ਮੰਗਲਵਾਰ ਨੂੰ BSE Sensex ਅਤੇ ਨਿਫਟੀ ਵਿਚ ਜ਼ਬਰਦਸਤ ਗਿਰਾਵਟ ਦੇਖਣ ਨੂੰ ਮਿਲੀ। ਬੀਐੱਸਈ ਦਾ 30 ਸ਼ੇਅਰਾਂ 'ਤੇ ਅਧਾਰਤ ਸੰਵੇਦੀ ਸੂਚਾਂਕ ਸੈਂਸੇਕਸ 247.55 ਅੰਕ ਭਾਵ 0.61 ਫੀਸਦ ਡਿੱਗ ਕੇ 40, 239.88 ਅੰਕ 'ਤੇ ਬੰਦ ਹੋਇਆ। ਸੈਂਸੇਕਸ ਕੱਲ ਮਾਮੂਲੀ ਵਾਧੇ ਨਾਲ 40, 487.43 ਅੰਕ 'ਤੇ ਬੰਦ ਹੋਇਆ ਸੀ। ਹਫ਼ਤੇ ਦੇ ਦੂਜੇ ਕਾਰੋਬਾਰੀ ਸੈਸ਼ਨ ਵਿਚ ਸੈਂਸੇਕਸ ਦੀ ਸ਼ੁਰੂਆਤ ਵਾਧੇ ਨਾਲ ਹੋਈ ਅਤੇ40,588.81 ਅੰਕ ਦੇ ਪੱਧਰ 'ਤੇ ਖੁੱਲ੍ਹਿਆ। ਹਾਲਾਂਕਿ ਇਸ ਤੋਂ ਬਾਅਦ ਵਿਚ ਗਿਰਵਾਟ ਦਾ ਸਿਲਸਿਲਾ ਸ਼ੁਰੂ ਹੋਇਆ ਅਤੇ ਬਾਜ਼ਾਰ ਬੰਦ ਹੋਣ ਤਕ ਸੈਂਸੇਕਸ ਦੁਬਾਰਾ ਇਸ ਪੱਧਰ ਨੂੰ ਨਹੀਂ ਛੂਹ ਸਕਿਆ। ਅੱਜ ਦੇ ਕਾਰੋਬਾਰ ਦੌਰਾਲ ਸਭ ਤੋਂ ਹੇਠਲੇ ਪੱਧਰ 'ਤੇ ਸੈਂਸੇਕਸ 40,208.70 ਅੰਕ ਦੇ ਪੱਧਰ ਤਕ ਹੇਠਾਂ ਆ ਗਿਆ।

ਸੈਂਸੇਕਸ 'ਤੇ ਯੈਸ ਬੈਂਕ ਸ਼ੇਅਰ 10.05 ਫੀਸਦ ਤਕ ਟੁੱਟ ਗਿਆ। ਉਥੇ ਇੰਡਸਇੰਡ ਬੈਂਕ, ਪਾਵਰਗ੍ਰਿਡ, ਐਨਟੀਪੀਸੀ, ਆਈਟੀਸੀ, ਟੀਸੀਐਸ ਬੈਂਕ ਅਤੇ ਹੀਰੋ ਮੋਟੋਕਾਰਪ ਸ਼ੇਅਰਾਂ ਵਿਚ ਦੋ ਫੀਸਦ ਤੋਂ ਵੱਧ ਦੀ ਗਿਰਾਵਟ ਦਰਜ ਕੀਤੀ ਗਈ। ਇਸ ਤੋਂ ਇਲਾਵਾ ਮਹਿੰਦਰਾ ਐਂਡ ਮਹਿੰਦਰਾ, HCLTECH, VEDL, SBI ਅਤੇ ਐਚਡੀਐਫਸੀ ਸਣੇ ਕਈ ਕੰਪਨੀਆਂ ਦੇ ਸ਼ੇਅਰ ਲਾਲ ਨਿਸ਼ਾਨ 'ਤੇ ਬੰਦ ਹੋਏ।

ਉਥੇ, NSE NIFTY ਵੀ 80.70 ਅੰਕ ਦੀ ਗਿਰਾਵਟ ਨਾਲ 11.856.80 ਅੰਕ 'ਤੇ ਬੰਦ ਹੋਇਆ। 50 ਸ਼ੇਅਰਾਂ 'ਤੇ ਅਧਾਰਿਤ ਨਿਫਟੀ 'ਤੇ ਵੀ ਯੈੱਸ ਬੈਂਕ ਦੇ ਸ਼ੇਅਰ 10.40 ਫੀਸਦ ਤਕ ਟੁੱਟ ਗਿਆ। ਬੈਂਕ ਦਾ ਇਕ ਸ਼ੇਅਰ ਘੱਟ ਕੇ 50.40 ਰੁਪਏ ਰਹਿ ਗਿਆ। ਜੀਲ ਦੇ ਸ਼ੇਅਰਾਂ ਵਿਚ ਵੀ 5.10 ਫੀਸਦ ਅਤੇ ਗੇਲ ਦੇ ਸ਼ੇਅਰਾਂ ਵਿਚ 4.39 ਫੀਸਦ ਦੀ ਜਬਰਦਸਤ ਗਿਰਾਵਟ ਦੇਖਣ ਨੂੰ ਮਿਲੀ। ਇਸ ਤੋਂ ਇਲਾਵਾ JSWSTEEL ਦੇ ਸ਼ੇਅਰ ਵਿਚ 2.97 ਫੀਸਦ ਅਤੇ BPCL ਦੇ ਸ਼ੇਅਰ ਵਿਚ 2.90 ਫੀਸਦ ਦੀ ਗਿਰਾਵਟ ਦਰਜ ਕੀਤੀ ਗਈ।

ਇਸ ਵਿਚ ਡਾਲਰ ਦੇ ਮੁਕਾਬਲੇ ਰੁਪਇਆ 11 ਪੈਸੇ ਮਜਬੂਤ ਹੋ ਕੇ 70.93 ਰੁਪਏ ਪ੍ਰਤੀ ਡਾਲਰ ਦੇ ਪੱਧਰ ਤਕ ਪਹੁੰਚ ਗਿਆ। ਉਹੀ ਬ੍ਰੈਂਟ ਫਿਊਚਰ 0.33 ਫੀਸਦ ਫਿਸਲ ਕੇ 64.04 ਡਾਲਰ ਪ੍ਰਤੀ ਬੈਰਲ ਦੇ ਪੱਧਰ 'ਤੇ ਆ ਗਿਆ। ਬ੍ਰੈਂਟ ਫਿਊਚਰ ਦੁਨੀਆ ਭਰ ਵਿਚ ਤੇਲ ਦੀਆਂ ਕੀਮਤਾਂ ਦਾ ਬੈਂਚਮਾਰਕ ਹੈ।

Posted By: Tejinder Thind