ਜੇਐੱਨਐੱਨ, ਨਵੀਂ ਦਿੱਲੀ : Sensex ਨੇ ਸ਼ੇਅਰ ਬਾਜ਼ਾਰ ਨੂੰ ਪਹਿਲੀ ਵਾਰ 60 ਹਜ਼ਾਰ ਅੰਕ ਦੇ ਪਾਰ ਪਹੁੰਚਾ ਦਿੱਤਾ ਹੈ। ਸ਼ੁੱਕਰਵਾਰ ਨੂੰ ਹਫ਼ਤੇ ਦੇ ਆਖਰੀ ਦਿਨ Sensex 60,333 ਅੰਕ ਦਾ ਇੰਟਰਾ ਡੇ ਹਾਈ ਬਣਾਉਂਦੇ ਹੋਏ ਨਵੇਂ ਸ਼ਿਖਰ ’ਤੇ ਪਹੁੰਚ ਗਿਆ ਹੈ। Infosys, L&T ਸਣੇ ਅੱਧੀ ਦਰਜਨ ਤੋਂ ਜ਼ਿਆਦਾ ਕੰਪਨੀਆਂ ਦੇ ਸ਼ੇਅਰ ਹਰੇ ਨਿਸ਼ਾਨ ’ਤੇ ਹਨ। NTPC ਦੇ ਸ਼ੇਅਰ ’ਚ ਸਭ ਤੋਂ ਗਿਰਾਵਟ ਦਰਜ ਕੀਤੀ ਗਈ ਹੈ। ਖ਼ਬਰ ਲਿਖੇ ਜਾਣ ਤਕ ਸੈਂਸੇਕਸ ਕੱਲ੍ਹ ਦੇ 59,885.36 ਦੇ ਪੱਧਰ ਤੋਂ ਉਪਰ 60,240 ’ਤੇ ਕਾਰੋਬਾਰ ਕਰ ਰਿਹਾ ਸੀ। Nifty 50 ਵੀ 17,822.95 ਅੰਕ ਦੇ ਕੱਲ੍ਹ ਤੋਂ ਬੰਦ, 17,920 ’ਤੇ ਕਾਰੋਬਾਰ ਕਰ ਰਿਹਾ ਸੀ। Nifty 50 Index ਨੇ ਵੀ 17,947.65 ਦਾ Intra day High ਬਣਾਇਆ ਹੈ।

ਬਾਜ਼ਾਰ ਪੂੰਜੀਕਰਨ 261.73 ਲੱਖ ਕਰੋੜ

ਇਸ ਤੋਂ ਪਹਿਲਾਂ ਵੀਰਵਾਰ ਨੂੰ ਸ਼ੇਅਰ ਬਾਜ਼ਾਰਾਂ ’ਚ ਜ਼ੋਰਦਾਰ ਤੇਜ਼ੀ ਆਉਣ ਨਾਲ ਬੀਐੱਸਈ ’ਚ ਸੂਚੀਬੱਧ ਕੰਪਨੀਆਂ ਦਾ ਬਾਜ਼ਾਰ ਪੂੰਜੀਕਰਨ 261.73 ਲੱਖ ਕਰੋੜ ਰੁਪਏ ਦੇ ਹੁਣ ਤਕ ਦੇ ਸਰਵਕਾਲਿਕ ਰਿਕਾਰਡ ਪੱਧਰ ’ਤੇ ਪਹੁੰਚ ਗਿਆ ਹੈ। ਸਰਬਪੱਖੀ ਖ਼ਰੀਦਦਾਰੀ ਤੋਂ 30 ਸ਼ੇਅਰਾਂ ’ਤੇ ਆਧਾਰਿਤ ਬੀਐੱਸਈ ਸੈਸੇਂਕਸ 958.03 ਅੰਕ ਯਾਨੀ 1.63 ਫੀਸਦੀ ਦੇ ਉਛਾਲ ਦੇ ਨਾਲ ਹੁਣ ਤਕ ਦੇ ਉੱਚ ਪੱਧਰ 59,885.36 ਅੰਕ ’ਤੇ ਬੰਦ ਹੋਇਆ ਸੀ। ਕਾਰੋਬਾਰ ਦੌਰਾਨ ਇਕ ਸਮਾਂ ਇਹ 1,029,92 ਅੰਕ ਦੇ ਵਾਧੇ ਨਾਲ 59,957.25 ਅੰਕ ਦੇ ਪੱਧਰ ਤਕ ਪਹੁੰਚ ਗਿਆ ਹੈ।

ਸਭ ਤੋਂ ਜ਼ਿਆਦਾ ਮਾਰਕੀਟ ਕੈਪ

ਸ਼ੇਅਰ ਬਾਜ਼ਾਰ ’ਚ ਤੇਜ਼ੀ ਦੇ ਨਾਲ ਬੀਐੱਸਈ ’ਚ ਸੂਚੀਬੱਧ ਕੰਪਨੀਆਂ ਦਾ ਬਾਜ਼ਾਰ ਪੂੰਜੀਕਰਨ 3,16,778.1 ਕਰੋੜ ਰੁਪਏ ਵਧ ਕੇ 2,61,73,374.32 ਕਰੋੜ ਰੁਪਏ ਦੀ ਸਰਵਕਾਲਿਕ ਉਚਾਈ ’ਤੇ ਪਹੁੰਚ ਗਿਆ। ਸੈਂਟ੍ਰਮ ਬ੍ਰੈੇਕਿੰਗ ਦੇ ਇਕਵਿਟੀ ਸਲਾਹਕਾਰ ਪ੍ਰਮੁੱਖ ਦੇਵੰਗ ਮੇਹਤਾ ਨੇ ਕਿਹਾ ਕਿ ਅਮਰੀਕਾ ਫੇਡਰਲ ਰਿਜ਼ਰਵ ਪ੍ਰਮੁੱਖ ਦੇ ਬਿਆਨ ਨੂੰ ਬਾਜ਼ਾਰ ਨੇ ਵਧੀਆ ਰੁਖ 'ਚ ਲਿਆ, ਕੇਂਦਰੀ ਬੈਂਕ ਨੇ ਕਿਹਾ ਕਿ ਬਾਂਡ ਖ਼ਰੀਦ ਪ੍ਰੋਗਰਾਮ ਦੇ ਬਦਲਾਅ ਦੇ ਬਾਰੇ ’ਚ ਨਵੰਬਰ ’ਚ ਐਲਾਨ ਕਰ ਸਕਦਾ ਹੈ। ਚੀਨ ਦੀ ਰੀਅਲ ਅਸਟੇਟ ਸਥਾਨਿਕ ਪੱਧਰ ’ਤੇ ਘਾਰਣ ’ਚ ਸੁਧਾਰ ਆਇਆ। ਇਸ ਦੇ ਨਾਲ ਹੀ ਦੇਸ਼ ’ਚ ਕੋਵਿਡ 19 ਦੇ ਮਾਮਲਿਆਂ ’ਚ ਕਮੀ ਆਉਣ ਤੇ ਮਜ਼ਬੂਤ ਟੀਕਾਕਰਨ ਪ੍ਰੋਗਰਾਮ ਦਾ ਵੀ ਨਿਵੇਸ਼ਕਾਂ ’ਤੇ ਅਨੁਕੂਲ ਅਸਰ ਰਿਹਾ।

Posted By: Sarabjeet Kaur