ਦੇਸ਼ ਦੇ ਸਭ ਤੋਂ ਵੱਡੇ ਸਰਕਾਰੀ ਬੈਂਕ ਭਾਰਤੀ ਸਟੇਟ ਬੈਂਕ (SBI) ਨੇ ਕੋਵਿਡ-19 (Covid-19) ਮਹਾਮਾਰੀ ਦੀ ਦੂਸਰੀ ਲਹਿਰ ਦੌਰਾਨ ਸਥਾਨਕ ਪੱਧਰ 'ਤੇ ਲਾਕੂ ਕੀਤੇ ਜਾ ਰਹੇ ਲਾਕਡਾਊਨ ਨਾਲ ਗਾਹਕਾਂ ਨੂੰ ਹੋਣ ਵਾਲੀਆਂ ਮੁਸ਼ਕਲਾਂ ਦੇ ਮੱਦੇਨਜ਼ਰ ਡਾਕ ਜਾਂ ਈ-ਮੇਲ ਜ਼ਰੀਏ KyC ਦਸਤਾਵੇਜ਼ ਜਮ੍ਹਾਂ ਕਰਵਾਉਣ ਦੀ ਇਜਾਜ਼ਤ ਦਿੱਤੀ ਹੈ। ਐੱਸਬੀਆਈ ਨੇ 30 ਅਪ੍ਰੈਲ ਨੂੰ ਆਪਣੇ ਸਾਰੇ 17 ਸਥਾਨਕ ਮੁੱਖ ਦਫ਼ਤਰਾਂ ਦੇ ਅਧਿਕਾਰੀਆਂ ਨੂੰ ਇਕ ਕਮਿਊਨੀਕੇਸ਼ਨ 'ਚ ਕੋਵਡਿ-19 ਇਨਫੈਕਸ਼ਨ ਦੇ ਮਾਮਲਿਆਂ 'ਚ ਇਕ ਵਾਰ ਫਿਰ ਵਾਧੇ ਦੇ ਮੱਦੇਨਜ਼ਰ ਬ੍ਰਾਂਚ ਵਿਚ ਗਾਹਕਾਂ ਦੀ ਮੌਜੂਦਗੀ ਦੇ ਬਿਨਾਂ ਡਾਕ ਜਾਂ ਈ-ਮੇਲ ਜ਼ਰੀਏ ਕੇਵਾਈਸੀ ਦਸਤਾਵੇਜ਼ ਬੇਨਤੀਆਂ ਸਵੀਕਾਰ ਕਰਨ ਦੀ ਸਲਾਹ ਦਿੱਤੀ। ਹੁਣ ਜਨਤਕ ਖੇਤਰ ਦੇ ਦੂਸਰੇ ਬੈਂਕਾਂ ਵੱਲੋਂ ਵੀ ਅਜਿਹਾ ਹੀ ਕੀਤੇ ਜਾਣ ਦੀ ਉਮੀਦ ਹੈ।

ਕਦੋਂ ਕਰਨਾ ਪੈਂਦਾ ਹੈ ਕੇਵਾਈਸੀ

ਕੇਵਾਈਸੀ ਅਪਡੇਟ ਹਾਈ ਰਿਸਕ ਵਾਲੇ ਗਾਹਕਾਂ ਨੂੰ ਘੱਟੋ-ਘੱਟ ਦੋ ਸਾਲ ਵਿਚ ਇਕ ਵਾਰ, ਮੱਧਮ ਜੋਖ਼ਮ ਵਾਲੇ ਗਾਹਕਾਂ ਨੂੰ 8 ਸਾਲ ਵਿਚ ਇਕ ਵਾਰ ਤੇ ਘੱਟ ਜੋਖ਼ਮ ਵਾਲੇ ਗਾਹਕਾਂ ਨੂੰ ਹਰ 10 ਸਾਲ ਵਿਚ ਇਕ ਵਾਰ ਕਰਨਾ ਪੈਂਦਾ ਹੈ। ਕਈ ਸੂਬਿਆਂ 'ਚ ਸਥਾਨਕ ਪਾਬੰਦੀਆਂ ਜਾਂ ਲਾਕਡਾਊਨ ਕਾਰਨ ਬ੍ਰਾਂਚਾਂ ਨੂੰ ਡਾਕ ਜ਼ਰੀਏ ਦਸਾਤਵੇਜ਼ ਭੇਜ ਕੇ ਕੇਵਾਈਸੀ ਅਪਡੇਟ ਕਰਵਾਇਆ ਜਾ ਸਕਦਾ ਹੈ।

KYC ਅਪਡੇਟ ਨਾ ਹੋਣ 'ਤੇ ਵੀ ਬੰਦ ਨਹੀਂ ਹੋਵੇਗਾ ਤੁਹਾਡਾ ਖਾਤਾ

ਦੇਸ਼ ਦੇ ਸਭ ਤੋਂ ਵੱਡੇ ਸਰਕਾਰੀ ਬੈਂਕ ਐੱਸਬੀਆਈ (SBI) ਨੇ ਕੋਰੋਨਾ ਕਾਲ 'ਚ ਗਾਹਕਾਂ ਨੂੰ ਵੱਡੀ ਰਾਹਤ ਦਿੱਤੀ ਹੈ। ਟਾਈਮਜ਼ ਆਫ ਇੰਡੀਆ ਦੀ ਰਿਪੋਰਟ ਮੁਤਾਬਿਕ ਹੁਣ ਐੱਸਬੀਆਈ ਉਨ੍ਹਾਂ ਗਾਹਕਾਂ ਦਾ ਖਾਤਾ ਬੰਦ ਨਹੀਂ ਕਰੇਗਾ ਜਿਨ੍ਹਾਂ ਦਾ ਕੇਵਾਈਸੀ ਅਪਡੇਟ ਨਹੀਂ ਹੋਇਆ ਹੈ। ਕੋਰੋਨਾ ਕਾਰਨ ਬੈਂਕ ਨੇ ਇਸ ਸਹੂਲਤ ਦਾ ਲਾਭ 31 ਮਈ ਤਕ ਵਧਾ ਦਿੱਤਾ ਹੈ ਯਾਨੀ ਹੁਣ ਜਿਹੜੇ ਖਾਤਾਧਾਰਕਾਂ ਦਾ ਕੇਵਾਈਸੀ 31 ਮਈ ਤਕ ਅਪਡੇਟ ਨਹੀਂ ਹੋਵੇਗਾ, ਉਨ੍ਹਾਂ ਦੇ ਖਾਤੇ ਫਰੀਜ਼ ਨਹੀਂ ਕੀਤੇ ਜਾਣਗੇ।

ਘਰ ਬੈਠੇ ਹੋ ਜਾਣਗੇ ਕੰਮ

ਇਸ ਤੋਂ ਇਲਾਵਾ ਬੈਂਕ ਨੇ ਆਪਣੇ ਸਾਰੇ ਗਾਹਕਾਂ ਨੂੰ ਇਸ ਮੁਸੀਬਤ ਦੀ ਘੜੀ ਵਿਚ ਇਕ ਟੋਲ ਫ੍ਰੀ ਨੰਬਰ ਟਵੀਟ ਕੀਤਾ ਹੈ। ਐੱਸਬੀਆਈ ਮੁਤਾਬਿਕ ਇਸ ਮੁਸ਼ਕਲ ਸਮੇਂ 'ਚ ਬ੍ਰਾਂਚ ਆਉਣ ਦੀ ਜ਼ਰੂਰਤ ਨਹੀਂ ਹੈ। ਤੁਹਾਡੇ ਜ਼ਿਆਾਤਰ ਕੰਮ ਇਸ ਟੋਲ ਫ੍ਰੀ ਨੰਬਰ ਰਾਹੀਂ ਹੋ ਜਾਣਗੇ। ਬੈਂਕ ਦਾ ਟੋਲ ਫ੍ਰੀ ਨੰਬਰ ਹੈ- 1800 112 211 ਤੇ 1800 425 3800.

Posted By: Seema Anand