ਆਪਣਾ ਭਵਿੱਖ ਸੁਰੱਖਿਅਤ ਕਰਨ ਲਈ FD ਯਾਨੀ ਫਿਕਸਡ ਡਿਪਾਜ਼ਿਟ ਇਕ ਬੇਹੱਤਰ ਬਦਲ ਹੈ। ਇਸ ਵਿਚ ਤੁਸੀਂ ਸ਼ਾਰਟ ਟਰਮ ਤੇ ਲੌਂਗ ਟਰਮ ਦੋਵਾਂ ਮਿਆਦ 'ਚ ਨਿਵੇਸ਼ ਕਰ ਸਕਦੇ ਹੋ। ਵੱਡੀ ਗਿਣਤੀ 'ਚ ਲੋਕ ਇਸ ਸਹੂਲਤ ਦਾ ਲਾਭ ਲੈ ਰਹੇ ਹਨ। ਇਸ ਦੌਰਾਨ ਦੇਸ਼ ਦੇ ਸਭ ਤੋਂ ਵੱਡੇ ਪਬਲਿਕ ਸੈਕਟਰ ਦੇ ਬੈਂਕ ਸਟੇਟ ਬੈਂਕ ਆਫ ਇੰਡੀਆ ਨੇ ਆਪਣੇ ਗਾਹਕਾਂ ਨੂੰ ਨਵੀਂ ਸਹੂਲਤ ਦਿੱਤੀ ਹੈ। ਸਟੇਟ ਬੈਂਕ ਦੇ ਗਾਹਕ ਆਪਣੀ FD ਦਾ ਪੈਸਾ ਹੁਣ ਸਿੱਧੇ ATM ਕਾਰਡ ਤੋਂ ਕਢਵਾ ਸਕਦੇ ਹਨ। ਇਸ ਨਾਲ ਵੱਡੀ ਗਿਣਤੀ 'ਚ ਸਟੇਟ ਬੈਂਕ ਦੇ ਗਾਹਕਾਂ ਨੂੰ ਫਾਇਦਾ ਹੋਵੇਗਾ।

ਹੁਣ ਤਕ ਬੈਂਕ ਜਾ ਕੇ ਲੈਣਾ ਪੈਂਦਾ ਸੀ ਪੈਸਾ

ਪਿਛਲੇ ਕੁਝ ਸਮੇਂ 'ਚ ਬੈਂਕਿੰਗ ਸੈਕਟਰ 'ਚ ਡਿਜੀਟਲ ਕ੍ਰਾਂਤੀ ਦੇਖਣ ਨੂੰ ਮਿਲੀ ਹੈ। ਬੈਂਕ ਆਪਣੇ ਗਾਹਕਾਂ ਨੂੰ ਇੰਟਰਨੈੱਟ ਬੈਂਕਿੰਗ ਤੇ ਮੋਬਾਈਲ ਬੈਂਕਿੰਗ ਜ਼ਰੀਏ ਸਾਰੀਆਂ ਸਹੂਲਤਾਂ ਘਰ 'ਚ ਹੀ ਦੇ ਰਹੇ ਹਨ। ਤੁਹਾਨੂੰ ਖਾਤਾ ਖੁੱਲ੍ਹਵਾਉਣ ਤੋਂ ਲੈ ਕੇ ਪੈਸੇ ਜਮ੍ਹਾਂ ਕਰਨ ਜਾਂ ਕਢਵਾਉਣ ਲਈ ਬੈਂਕ ਜਾਣ ਦੀ ਜ਼ਰੂਰਤ ਨਹੀਂ। ਤੁਸੀਂ ਇਹ ਸਾਰੇ ਕੰਮ ਆਪਣੇ ਘਰ 'ਚ ਰਹਿ ਕੇ ਕਰ ਸਕਦੇ ਹੋ। ਹਾਲਾਂਕਿ ਇਸ ਤੋਂ ਪਹਿਲਾਂ ਤਕ FD ਦਾ ਪੈਸਾ ਕਢਵਾਉਣ ਲਈ ਗਾਹਕਾਂ ਨੂੰ ਬੈਂਕ ਜਾ ਕੇ ਲਾਈਨ ਵਿਚ ਖੜ੍ਹੇ ਹੋਣਾ ਪੈਂਦਾ ਸੀ। ਹੁਣ ਸਟੇਟ ਬੈਂਕ ਨੇ ਇਸ ਦਾ ਵੀ ਹੱਲ ਕੱਢ ਲਿਆ ਹੈ। ਇਸ ਸਕੀਮ ਦਾ ਨਾਂ ਮਲਟੀ ਆਪਸ਼ਨ ਡਿਪਾਜ਼ਿਟ ਰੱਖਿਆ ਗਿਆ ਹੈ। ਇਸ ਦੇ ਜ਼ਰੀਏ ਤੁਸੀਂ ਆਪਣੀ FD ਦਾ ਪੈਸਾ ATM 'ਚੋਂ ਕਢਵਾ ਸਕਦੇ ਹੋ।

ਪੈਸਾ ਕਢਵਾਉਣ ਤੇ ਜਮ੍ਹਾਂ ਕਰਨ ਦੀ ਸਹੂਲਤ ਵੀ

ਸਟੇਟ ਬੈਂਕ ਦੀ ਨਵੀਂ ਸਕੀਮ 'ਚ ਤੁਹਾਨੂੰ ਪੈਸਾ ਕਢਵਾਉਣ ਤੇ ਜਮ੍ਹਾਂ ਕਰਨ ਦੀ ਸਹੂਲਤ ਵੀ ਮਿਲਦੀ ਹੈ। ਤੁਸੀਂ 1000 ਜਾਂ ਇਸ ਦੇ ਗੁਣਜ ਵਿਚ ਪੈਸੇ ਕਢਵਾ ਜਾਂ ਜਮ੍ਹਾਂ ਕਰ ਸਕਦੇ ਹੋ। ਇਸ ਯੋਜਨਾ 'ਚ ਵੀ ਬਾਕੀ ਯੋਜਨਾਵਾਂ ਦੇ ਬਰਾਬਰ ਵਿਆਜ ਮਿਲਦਾ ਹੈ। ਘੱਟੋ-ਘੱਟ 10 ਹਜ਼ਾਰ ਰੁਪਏ ਤੋਂ ਇਹ ਅਕਾਊਂਟ ਖੋਲ੍ਹਿਆ ਜਾ ਸਕਦਾ ਹੈ ਤੇ ਬਾਅਦ ਵਿਚ ਤੁਸੀਂ ਇਕ ਹਜ਼ਾਰ ਰੁਪਏ ਤਕ ਜਮ੍ਹਾਂ ਕਰ ਸਕਦੇ ਹੋ। ਇਸ ਯੋਜਨਾ 'ਚ ਸਮੇਂ ਦੀ ਕੋਈ ਪਾਬੰਦੀ ਨਹੀਂ ਹੈ।

ਤੁਹਾਡੇ ਸੇਵਿੰਗ ਅਕਾਊਂਟ ਨਾਲ ਜੁੜਿਆ ਰਹਿੰਦਾ ਹੈ ਪਲਾਨ

ATM 'ਚੋਂ ਪੈਸਾ ਕਢਵਾਉਣ ਦੀ ਸਹੂਲਤ ਮਲਟੀ ਆਪਸ਼ਨ ਡਿਪਾਜ਼ਿਟ ਸਕੀਮ ਤਹਿਤ ਮਿਲਦੀ ਹੈ। ਤੁਹਾਡਾ ਪਲਾਨ ਤੁਹਾਡੇ ਸੇਵਿੰਗ ਅਕਾਊਂਟ ਨਾਲ ਜੁੜਿਆ ਰਹਿੰਦਾ ਹੈ ਤੇ ਤੁਹਾਨੂੰ ਵਿਆਜ ਦਾ ਲਾਭ ਵੀ ਮਿਲਦਾ ਹੈ। ਜੇਕਰ ਤੁਸੀਂ ਤੈਅ ਸਮੇਂ ਤੋਂ ਪਹਿਲਾਂ ਪੂਰਾ ਪੈਸਾ ਕਢਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਘਰ ਬੈਠੇ ਅਜਿਹਾ ਕਰ ਸਕਦੇ ਹੋ। ATM ਦੀ ਸਹੂਲਤ ਵੱਡੀ ਗਿਣਤੀ 'ਚ ਲੋਕਾਂ ਨੂੰ ਬਿਨਾਂ ਕਿਸੇ ਪਰੇਸ਼ਾਨੀ ਦੇ ਪੈਸੇ ਕਢਵਾਉਣ ਦੀ ਸਹੂਲਤ ਦਿੰਦੀ ਹੈ।

Posted By: Seema Anand