ਨਵੀਂ ਦਿੱਲੀ, ਬਿਜ਼ਨੈੱਸ ਡੈਸਕ : ਦੇਸ਼ ਦੇ ਸਭ ਤੋਂ ਵੱਡੇ ਭਾਰਤੀ ਬੈਂਕ ਨੇ ਹੋਮ ਲੋਨ ’ਤੇ ਬੈਂਕ ਦੁਆਰਾ ਲਏ ਜਾਣ ਵਾਲੇ ਬਿਆਜ ਦੀ ਦਰ ’ਚ ਵਾਧੇ ਨਾਲ ਜੁੜੀ ਰਿਪੋਰਟ ’ਤੇ ਸਫਾਈ ਦਿੱਤੀ ਹੈ। ਬੈਂਕ ਨੇ ਕਿਹਾ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਮੀਡੀਆ ’ਚ ਇਹ ਰਿਪੋਰਟ ਆ ਰਹੀ ਹੈ ਕਿ ਐਸਬੀਆਈ ਨੇ ਹੋਮ ਲੋਨ ’ਤੇ ਬਿਆਜ ਦਰ ’ਚ ਵਾਧਾ ਕੀਤਾ ਹੈ। ਐਸਬੀਆਈ ਨੇ ਕਿਹਾ ਹੈ ਕਿ ਬੈਂਕ ਇਸ ਬਾਰੇ ਸਪੱਸ਼ਟ ਕਰਨਾ ਚਾਹੁੰਦਾ ਹੈ ਕਿ ਫੈਸਟਿਵ ਸੀਜ਼ਨ ’ਚ ਸੀਮਿਤ ਸਮੇਂ ਲਈ ਵਿਸ਼ੇਸ਼ ਛੂਟ ਦਿੱਤੀ ਗਈ ਸੀ, ਜਿਸਦਾ ਸਮਾਂ 31 ਮਾਰਚ 2021 ਤਕ ਸੀ। ਇਸਤੋਂ ਬਾਅਦ ਆਫਰ ਵਾਪਸ ਲੈ ਲਿਆ ਗਿਆ।


ਸਟੇਟ ਬੈਂਕ ਨੇ ਕਿਹਾ ਕਿ ਆਫਰ ਵਾਪਸ ਲੈਣ ਤੋਂ ਬਾਅਦ 6.95 ਫੀਸਦ ਤੋਂ ਸ਼ੁਰੂ ਹੋਣ ਵਾਲੀ ਪਹਿਲਾਂ ਦੀ ਬਿਆਜ ਦਰ ਲਾਗੂ ਕਰ ਦਿੱਤੀ ਗਈ ਹੈ। ਕਿਹਾ ਜਾ ਸਕਦਾ ਹੈ ਕਿ ਬੈਂਕ ਵੱਲੋਂ ਹੋਮ ਲੋਨ ਦੀ ਬਿਆਜ ਦਰ ’ਚ ਕਿਸੇ ਕਿਸਮ ਦਾ ਕੋਈ ਵਾਧਾ ਨਹੀਂ ਕੀਤਾ ਗਿਆ।ਦੇਸ਼ ਦੇ ਸਭ ਤੋਂ ਵੱਡੇ ਲੈਂਡਰ ਦਾ ਕਹਿਣਾ ਹੈ ਕਿ ਮਹਿਲਾ ਬੌਰੋਅਰਜ਼ ਲਈ ਵਿਸ਼ੇਸ਼ ਛੂਟ ਅਜੇ ਵੀ ਜਾਰੀ ਹੈ। ਸਟੇਟ ਬੈਂਕ ਦੀ ਵੈਬਸਾਈਟ ’ਤੇ ਬਿਆਜ ਦਰ ਨੂੰ ਲੈ ਕੇ ਕਿਹਾ ਗਿਆ ਹੈ ਕਿ ਗਾਹਕ ਦੇ ਸਿਬਿਲ ਸਕੋਰ ਦੇ ਆਧਾਰ ’ਤੇ ਬਿਆਜ ਦਰ ਵੱਖ-ਵੱਖ ਹੋ ਸਕਦੀ ਹੈ।


ਐਸਬੀਆਈ ਦੀ ਵੈਬਸਾਈਟ ’ਤੇ ਕਿਹਾ ਗਿਆ ਹੈ ਕਿ ਬੈਂਕ ਲੋਨ ਦੀ ਰਕਮ ਦੇ 0.40 ਫੀਸਦ ਰਕਮ ਪ੍ਰੋਸੈਸਿੰਗ ਰੂਪ ’ਚ ਲਵੇਗਾ। ਇਸ ਵਿਚ ਜੀਐਸਟੀ ਸ਼ਾਮਲ ਨਹੀਂ ਹੈ। ਵੈਬਸਾਈਟ ’ਤੇ ਦਿੱਤੀ ਜਾਣਕਾਰੀ ਅਨੁਸਾਰ ਬੈਂਕ ਦੀ ਪ੍ਰੋਸੈਸਿੰਗ ਫੀਸ ਘੱਟੋ-ਘੱਟ 10 ਹਜ਼ਾਰ ਰੁਪਏ ਤੇ ਵੱਧ ਤੋਂ ਵੱਧ 30 ਹਜ਼ਾਰ ਰੁਪਏ ਹੋਵੇਗੀ। ਐਸਬੀਆਈ ਤੋਂ ਹੋਮ ਲੋਨ ਲੈਣ ਵਾਲਿਆਂ ਨੂੰ ਪ੍ਰੋਸੈਸਿੰਗ ਫੀਸ ਦੇ ਨਾਲ ਜੀਐਸਟੀ ਵੀ ਦੇਣਾ ਪਵੇਗਾ।


ਮਾਰਚ ’ਚ ਕੀ ਸੀ ਆਫਰ

ਮਾਰਚ ਦੀ ਸ਼ੁਰੂਆਤ ’ਚ ਐਸਬੀਆਈ ਨੇ ਹੋੋਮ ਲੋਨ ਤੇ ਬਿਆਜ ਦਰ ’ਤੇ ਵਿਸ਼ੇਸ਼ ਛੂਟ ਦਾ ਐਲਾਨ ਕੀਤਾ ਸੀ। ਤਿਉਹਾਰੀ ਸੀਜ਼ਨ ’ਚ ਦੇਸ਼ ਦਾ ਸਭ ਤੋਂ ਵੱਡਾ ਬੈਂਕ 6.75 ਫੀਸਦ ਦੀ ਸ਼ੁਰੂਆਤੀ ਦਰ ’ਤੇ 75 ਲੱਖ ਰੁਪਏ ਤੋਂ ਵੱਧ ਰਕਮ ਦੇ ਹੋਮ ਲੋਨ ਦੀ ਪੇਸ਼ਕਸ਼ ਕਰ ਰਿਹਾ ਸੀ। ਇਸਦੇ ਨਾਲ ਹੀ ਪ੍ਰੋਸੈਸਿੰਗ ਫੀਸ ’ਤੇ ਵੀ 100 ਫੀਸਦ ਛੂਟ ਦੇ ਰਿਹਾ ਸੀ।


Posted By: Sunil Thapa