ਨਵੀਂ ਦਿੱਲੀ, ਬਿਜਨੈੱਸ ਡੈਸਕ : ਜੇਕਰ ਤੁਸੀਂ ਘੱਟ ਕੀਮਤ 'ਚ ਹਵਾਈ ਸਫਰ ਦੀ ਆਨੰਦ ਲੈਣਾ ਚਾਹੁੰਦੇ ਹੋ ਤਾਂ ਤੁਹਾਡੇ ਕੋਲ ਸਪਾਈਸਜੈੱਟ ਦੇ ਇਕ ਆਕਰਸ਼ਕ ਆਫਰ ਦਾ ਲਾਭ ਚੁੱਕਣ ਲਈ ਸਿਰਫ ਅੱਜ ਤਕ ਦਾ ਮੌਕਾ ਹੈ। Spicejet ਨੇ ਨਵੇਂ ਸਾਲ 'ਚ ਘਰੇਲੂ ਜਹਾਜ਼ ਯਾਤਰੀਆਂ ਲਈ ਸ਼ਾਨਦਾਰ ਆਫਰ ਦੀ ਪੇਸ਼ਕਸ਼ ਕੀਤੀ ਹੈ। ਏਅਰਲਾਈਨ ਆਪਣੀ ਬੇਫਿਕਰ ਸੇਲ ਦੇ ਤਹਿਤ ਸਿਰਫ 899 ਰੁਪਏ 'ਚ ਹਵਾਈ ਯਾਤਰਾ ਦਾ ਆਨੰਦ ਲੈਣ ਦਾ ਮੌਕਾ ਦੇ ਰਹੀ ਹੈ। ਇਸ ਸੇਲ 'ਚ ਘਰੇਲੂ ਰੂਟਸ 'ਤੇ ਕੰਪਨੀ ਦੇ ਟਿਕਟਾਂ ਦਾ ਰੇਟ 899 ਰੁਪਏ ਤੋਂ ਸ਼ੁਰੂ ਹੋ ਰਿਹਾ ਹੈ। ਇਸ ਸੇਲ ਤਹਿਤ ਘੱਟ ਰੇਟ 'ਤੇ ਟਿਕਟਾਂ ਦੀ ਬੁਕਿੰਗ 17 ਜਨਵਰੀ ਤਕ ਕੀਤੀ ਜਾ ਸਕਦੀ ਹੈ।

Posted By: Ravneet Kaur