ਜੇਐੱਨਐੱਨ, ਨਵੀਂ ਦਿੱਲੀ : Sovereign Gold Bonds (SGB) ਅੱਜ ਯਾਨੀ ਸੋਮਵਾਰ ਤੋਂ ਸਬਸਕ੍ਰਿਪਸ਼ਨ ਲਈ ਖੁੱਲ੍ਹ ਰਿਹਾ ਹੈ। ਇਸ ਦੀ ਕੀਮਤ 5,104 ਰੁਪਏ ਪ੍ਰਤੀ ਗ੍ਰਾਮ ਤੈਅ ਕੀਤੀ ਗਈ ਹੈ। Sovereign Gold Bonds X Series ਸਕੀਮ 2020-21 ਅੱਜ ਤੋਂ ਲੈ ਕੇ 15 ਜਨਵਰੀ, 2021 ਤਕ ਸਬਸਕ੍ਰਿਪਸ਼ਨ ਲਈ ਖੁੱਲ੍ਹੇਗੀ। ਰਿਜ਼ਰਵ ਬੈਂਕ ਅਨੁਸਾਰ, 'ਬਾਂਡ ਦਾ ਮੁੱਲ 5,104 ਰੁਪਏ ਪ੍ਰਤੀ ਗ੍ਰਾਮ ਦੇ ਪੱਧਰ 'ਤੇ ਹੈ।'

ਜ਼ਿਕਰਯੋਗ ਹੈ ਕਿ ਬਾਂਡ ਦਾ ਮੁੱਲ, ਖ਼ਰੀਦ ਮਿਆਦ (6-8 ਜਨਵਰੀ, 2021) ਤੋਂ ਪਹਿਲਾਂ ਦੇ ਤਿੰਨ ਕਾਰੋਬਾਰੀ ਦਿਨਾਂ 'ਚ 999 ਫ਼ੀਸਦੀ ਸ਼ੁੱਧਤਾ ਵਾਲੇ ਔਸਤ ਬੰਦ ਮੁੱਲ (ਜਿਹੜਾ ਭਾਰਤੀ ਸਰਾਫ਼ਾ ਤੇ ਆਭੂਸ਼ਣ ਸੰਘ ਵੱਲੋਂ ਪ੍ਰਕਾਸ਼ਿਤ ਕੀਤਾ ਜਾਂਦਾ ਹੈ) 'ਤੇ ਆਧਾਰਿਤ ਹੈ। RBI ਅਨੁਸਾਰ, ਸਰਕਾਰ ਆਰਬੀਆਈ ਦੀ ਸਲਾਹ ਅਨੁਸਾਰ ਆਨਲਾਈਨ ਅਪਲਾਈ ਕਰਨ ਵਾਲੇ ਨਿਵੇਸ਼ਕਾਂ ਨੂੰ ਇਸ ਮੁੱਲ 'ਤੇ 50 ਰੁਪਏ ਪ੍ਰਤੀ ਗ੍ਰਾਮ ਦੀ ਛੋਟ ਮਿਲੇਗੀ। ਇਸ ਵਿਚ ਬਿਨੈਕਾਰਾਂ ਲਈ ਭੁਗਤਾਨ 'ਡਿਜੀਟਲ ਮੋਡ' ਰਾਹੀਂ ਹੋਵੇਗਾ। ਅਜਿਹੇ ਨਿਵੇਸ਼ਕਾਂ ਲਈ ਗੋਲਡ ਬਾਂਡ ਦੀ ਕੀਮਤ 5,054 ਰੁਪਏ ਪ੍ਰਤੀ ਗ੍ਰਾਮ ਹੋਵੇਗੀ।

ਕਾਬਿਲੇਗ਼ੌਰ ਹੈ ਕਿ ਨੌਵੀਂ ਸੀਰੀਜ਼ ਦੇ Gold Bonds ਲਈ ਕੀਮਤ 5,000 ਰੁਪਏ ਪ੍ਰਤੀ ਗ੍ਰਾਮ ਰੱਖੀ ਗਈ ਸੀ। ਇਸ ਦਾ ਇਸ਼ੂ ਪ੍ਰਾਈਸ 28 ਦਸੰਬਰ, 2020 ਤੋਂ 1 ਜਨਵਰੀ, 2021 ਤਕ ਖੁੱਲ੍ਹਾ ਸੀ।

ਕਿਵੇਂ ਹੁੰਦੀ ਹੈ ਵਿਕਰੀ

Gold Bonds ਦੀ ਵਿਕਰੀ ਬੈਂਕਾਂ, ਸਟਾਕ ਹੋਲਡਿੰਗ ਕਾਰਪੋਰੇਸ਼ਨ ਆਫ ਇੰਡੀਆ (SHCIL), ਨਾਮਜ਼ਦ ਡਾਕਘਰਾਂ ਤੇ ਮਾਨਤਾ ਪ੍ਰਾਪਤ ਸਟਾਕ ਐਕਸਚੇਂਜਾਂ (NSE ਤੇ BSE) ਜ਼ਰੀਏ ਹੋਵੇਗੀ। ਜ਼ਿਕਰਯੋਗ ਹੈ ਕਿ Sovereign Gold Bond ਯੋਜਨਾ ਦੀ ਸ਼ੁਰੂਆਤ ਨਵੰਬਰ 2015 'ਚ ਹੋਈ ਸੀ।

ਇਸ ਨੂੰ ਜਾਰੀ ਕਰਨ ਦਾ ਕੀ ਸੀ ਉਦੇਸ਼

Gold Bonds ਨੂੰ ਜਾਰੀ ਕਰਨ ਦਾ ਉਦੇਸ਼ ਇਹ ਸੀ ਕਿ ਸੋਨੇ ਦੀ ਹਾਜ਼ਿਰ ਮੰਗ ਨੂੰ ਘਟਾਇਆ ਜਾਵੇ ਤੇ ਸੋਨੇ ਦੀ ਖ਼ਰੀਦ ਲਈ ਇਸਤੇਮਾਲ ਕੀਤੇ ਜਾਣ ਵਾਲੇ ਘਰੇਲੂ ਬਚਤ ਦੇ ਇਕ ਹਿੱਸੇ ਨੂੰ ਵਿੱਤੀ ਬੱਚਤ ਵਿਚ ਤਬਦੀਲ ਕੀਤਾ ਜਾਵੇ।

ਮੈਚਿਓਰਿਟੀ ਪੀਰੀਅਡ

ਗੋਲਡ ਬਾਂਡ ਦਾ ਮੈਚਿਓਰਿਟੀ ਪੀਰੀਅਡ ਅੱਠ ਸਾਲ ਹੈ, ਪਰ ਨਿਵੇਸ਼ਕ ਪੰਜਵੇਂ ਵਰ੍ਹੇ ਤੋਂ ਬਾਅਦ ਇਸ ਤੋਂ ਬਾਹਰ ਨਿਕਲ ਸਕਦੇ ਹਨ। ਹਾਲਾਂਕਿ, ਜੇਕਰ ਕੋਈ ਨਿਵੇਸ਼ਕ 5 ਸਾਲ ਦੀ ਲੌਕ-ਇਨ ਮਿਆਦ ਤੋਂ ਪਹਿਲਾਂ ਐਗਜ਼ਿਟ ਹੋਣਾ ਚਾਹੁੰਦਾ ਹੈ ਤਾਂ ਉਸ ਨੂੰ ਸਟਾਕ ਐਕਸਚੇਂਜ 'ਚ ਵੇਚ ਕੇ ਹਮੇਸ਼ਾ ਲਈ ਬਾਹਰ ਨਿਕਲ ਸਕਦਾ ਹੈ।

ਕਿਹੜੇ ਦਸਤਾਵੇਜ਼ਾਂ ਦੀ ਹੋਵੇਗੀ ਜ਼ਰੂਰਤ

SGB ਸਕੀਮ ਖਰੀਦਣ ਲਈ KYC ਡਾਕਿਊਮੈਂਟ ਜਿਵੇਂ ਵੋਟਰ ਆਈਡੀ, ਆਧਾਰ ਕਾਰਡ/ਪੈਨ ਜਾਂ TAN/ ਪਾਸਪੋਰਟ ਦੀ ਜ਼ਰੂਰਤ ਹੁੰਦੀ ਹੈ।

Posted By: Seema Anand