ਜੇਐੱਨਐੱਨ, ਨਵੀਂ ਦਿੱਲੀ : ਮਾਈਕ੍ਰੋ, ਸਮਾਲ ਤੇ ਮੀਡੀਅਮ ਯਾਨੀ MSME ਬਿਜ਼ਨੈੱਸ ਲਈ B2B ਈ-ਕਮਰਸ ਪਲੇਟਫਾਰਮ SOLV ਨੇ ਐੱਮਐੱਸਐੱਮਈ ਬਾਇਰਜ਼ ਤੇ ਸੇਲਰਜ਼ ਲਈ Buy-Now-Pay-Later (BNPL) ਪ੍ਰੋਡਕਟ ਲਾਂਚ ਕਰਨ ਦਾ ਐਲਾਨ ਕੀਤਾ ਹੈ। ਕੰਪਨੀ ਵੱਲੋਂ ਜਾਰੀ ਇਕ ਪ੍ਰੈੱਸ ਰਿਲੀਜ਼ 'ਚ ਕਿਹਾ ਗਿਆ ਹੈ ਕਿ ਇਸ ਸ਼ੁਰੂਆਤ ਦੇ ਮੁੱਢਲੇ ਪੜਾਅ 'ਚ ਫਾਇਨਾਂਸ਼ੀਅਲ ਸਰਵਿਸਿਜ਼ ਪ੍ਰੋਵਾਈਡਰਜ਼ ਦੇ ਵਿਸਤਾਰ ਨੈੱਟਵਰਕ ਦੇ ਹਿੱਸੇ ਦੇ ਤੌਰ 'ਤੇ ਨਿਊ ਐਜ ਫਿਨਟੇਕ ਕੰਪਨੀਆਂ ਤੇ ਐੱਨਬੀਐੱਫਸੀ ਨੇ SOLV ਦੇ B2B ਕਾਮਰਸ ਪਲੇਟਫਾਰਮ 'ਤੇ BNPL ਜ਼ਰੀਏ ਛੋਟੇ ਬਿਜ਼ਨੈੱਸਿਜ਼ ਨੂੰ ਇਨਵਾਇਰਸ ਫਾਇਨਾਂਸਿੰਗ ਦੀ ਸਹੂਲਤ ਦੇਣੀ ਸ਼ੁਰੂ ਕਰ ਦਿੱਤੀ ਹੈ।

SOLV ਨੇ ਆਪਣੀ ਪ੍ਰੈੱਸ ਨੋਟ 'ਚ ਕਿਹਾ ਹੈ ਕਿ ਕੋਵਿਡ-19 ਦੇ ਸੰਕਟਪੂਰਨ ਕਾਲ 'ਚ ਇਸ ਨਾਲ ਕੰਪਨੀਆਂ ਨੂੰ ਕਾਫੀ ਸਹੂਲਤ ਤੇ ਮਜ਼ਬੂਤੀ ਮਿਲੀ ਹੈ। ਹੁਣ ਛੋਟੇ ਬਿਜ਼ਨੈਸਿਜ਼ ਤੇ ਕੰਪਨੀਆਂ BNPL ਦੀ ਸਹੂਲਤ ਹੋਣ ਨਾਲ ਤੱਤਕਾਲੀ ਤੌਰ 'ਤੇ ਭਾਰੀ ਵਿੱਤੀ ਬੋਝ ਦੇ ਬਗ਼ੈਰ ਆਪਣੀਆਂ ਜ਼ਰੂਰਤਾਂ ਪੂਰੀਆਂ ਕਰ ਸਕਦੇ ਹਨ। ਹੁਣ ਉਨ੍ਹਾਂ ਕੋਲ ਭੁਗਤਾਨ ਲਈ ਜ਼ਿਆਦਾ ਸਮਾਂ ਹੋਵੇਗਾ।

SOLV ਦੇ ਵੈਂਚਰ ਲੀਡ ਜਿਤੇਨ ਅਰੋੜਾ ਨੇ ਕਿਹਾ, 'ਐੱਮਐੱਸਐੱਮਈ ਦੇ ਡਿਜੀਟਲ ਟਰਾਂਸਫਾਰਮੇਸ਼ਨ ਦੇ ਮਾਮਲੇ 'ਚ SOLV ਅਗਾਊਂ ਮੋਰਚੇ 'ਤੇ ਰਿਹਾ ਹੈ। ਆਪਣੀ ਨਵੀਂ ਕੋਸ਼ਿਸ਼ ਨਾਲ ਇਸ ਤੋਂ ਹੁਣ ਤਕ ਅਣਛੋਹੀ ਰਹੀ ਇਸ ਵੱਡੀ ਕੈਟਾਗਰੀ ਨੂੰ ਰਸਮੀ ਫਾਇਨਾਂਸਿੰਗ ਦੇ ਦਾਇਰੇ 'ਚ ਲਿਆਂਦਾ ਗਿਆ ਹੈ। ਸਾਡੀ ਇਹ ਬਿਲਕੁਲ ਨਵੀਂ ਪੇਸ਼ਕਸ਼ ਇਸ ਟੀਚੇ ਨੂੰ ਹਾਸਲ ਕਰਨ ਦੀ ਦਿਸ਼ਾ ਵਿਚ ਇਕ ਹੋਰ ਕਦਮ ਹੈ। B2B ਸੈਗਮੈਂਟ 'ਚ BNPL ਦੇ ਇਸਤੇਮਾਲ ਦਾ ਸਾਡੇ ਬਾਇਰ ਤੇ ਸੈਲਰ ਦੋਵੇਂ ਸਵਾਗਤ ਕਰ ਰਹੇ ਹਨ।

ਇਹ ਪ੍ਰੋਡਕਟ ਸੁਵਿਧਾਜਣਕ ਹੈ ਤੇ ਉਨ੍ਹਾਂ ਲਈ (MSME) ਲਈ ਵਿੱਤੀ ਲਚੀਲਾਪਣ ਵੀ ਮੁਹੱਈਆ ਕਰਵਾਉਂਦਾ ਹੈ। ਇਸ ਨਾਲ ਚੁਣੌਤੀਪੂਰਨ ਦੌਰ 'ਚ ਉਨ੍ਹਾਂ ਦੀ ਗ੍ਰੋਥ ਯਕੀਨੀ ਹੁੰਦੀ ਹੈ। ਮੌਜੂਦਾ ਟਰੈਂਡ ਨੂੰ ਦੇਖਦੇ ਹੋਏ 2021 ਦੇ ਆਖ਼ਰ ਤਕ ਤਿੰਨ ਵਿਚੋਂ ਇਕ ਐੱਮਐੱਸਐੱਮਈ ਇਸ ਪ੍ਰੋਡਕਟ ਦਾ ਇਸਤੇਮਾਲ ਕਰਨ ਲੱਗਣਗੇ। SOLV ਨੂੰ 2021 'ਚ BNPL ਤੋਂ 100 ਕਰੋੜ ਦੀ ਕਮਾਈ ਦੀ ਉਮੀਦ ਹੈ।'

BNPL ਤੋਂ SOLV ਨੂੰ ਇਸ ਪਲੇਟਫਾਰਮ ਦੀ ਭਰੋਸੇਯੋਗਤਾ ਵਧਾਉਣ 'ਚ ਮਦਦ ਮਿਲ ਰਹੀ ਹੈ ਕਿਉਂਕਿ ਇਹ ਦੋਵਾਂ ਧਿਰਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਦਾ ਹੈ- ਸੇਲਰਜ਼, ਜਿਨ੍ਹਾਂ ਨੇ ਤੁਰੰਤ ਪੇਮੈਂਟ ਹਾਸਲ ਕਰਨੀ ਹੁੰਦੀ ਹੈ, ਉਨ੍ਹਾਂ ਨੂੰ ਵੀ ਫਾਇਦਾ ਹੁੰਦਾ ਹੈ ਤੇ ਅਜਿਹੇ ਵਿਚ ਬਾਇਰਜ਼ ਨੂੰ ਵੀ ਜਿਹੜੇ ਆਪਣੀ ਇਨਵੈਂਟਰੀ ਦੀ ਫਾਇਨੈਂਸਿੰਗ ਲਈ ਕ੍ਰੈਡਿਟ ਹਾਸਲ ਕਰਨਾ ਚਾਹੁੰਦੇ ਹਨ।

Posted By: Seema Anand